Advertisment

PM ਮੋਦੀ ਨੇ ਮੌਨਸੂਨ ਸੈਸ਼ਨ 'ਚ ਫ਼ੌਜ ਦੇ ਜਵਾਨਾਂ ਦੀ ਕੀਤੀ ਹੌਂਸਲਾ ਅਫਜ਼ਾਈ, ਪੜ੍ਹੋ ਹੋਰ ਕੀ ਕਿਹਾ

author-image
Shanker Badra
Updated On
New Update
PM ਮੋਦੀ ਨੇ ਮੌਨਸੂਨ ਸੈਸ਼ਨ 'ਚ ਫ਼ੌਜ ਦੇ ਜਵਾਨਾਂ ਦੀ ਕੀਤੀ ਹੌਂਸਲਾ ਅਫਜ਼ਾਈ, ਪੜ੍ਹੋ ਹੋਰ ਕੀ ਕਿਹਾ
Advertisment
PM ਮੋਦੀ ਨੇ ਮੌਨਸੂਨ ਸੈਸ਼ਨ 'ਚ ਫ਼ੌਜ ਦੇ ਜਵਾਨਾਂ ਦੀ ਕੀਤੀ ਹੌਂਸਲਾ ਅਫਜ਼ਾਈ, ਪੜ੍ਹੋ ਹੋਰ ਕੀ ਕਿਹਾ:ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦਰਮਿਆਨ ਅੱਜਸੰਸਦ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੋਮਵਾਰ ਤੋਂ ਸ਼ੁਰੂ ਹੋਇਆ ਇਹ ਸੈਸ਼ਨ 18 ਦਿਨ ਦਾ ਹੋਵੇਗਾ। ਜਿਸ 'ਚ ਕਈ ਅਹਿਮ ਬਿੱਲ 'ਤੇ ਚਰਚਾ ਕੀਤੀ ਜਾਵੇਗੀ। ਅੱਜ ਪਹਿਲੇ ਦਿਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਇਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। publive-image PM ਮੋਦੀ ਨੇ ਮੌਨਸੂਨ ਸੈਸ਼ਨ 'ਚ ਫ਼ੌਜ ਦੇ ਜਵਾਨਾਂ ਦੀ ਕੀਤੀ ਹੌਂਸਲਾ ਅਫਜ਼ਾਈ, ਪੜ੍ਹੋ ਹੋਰ ਕੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ ਵਿਚ ਕਿਹਾ ਕਿ ਸਰਹੱਦ 'ਤੇ ਡਟੇ ਫ਼ੌਜ ਦੇ ਜਵਾਨਾਂ ਪਿੱਛੇ ਪੂਰਾ ਦੇਸ਼ ਖੜ੍ਹਾ ਹੈ। ਸੰਸਦ ਦੇ ਸੋਮਵਾਰ ਨੂੰ ਸ਼ੁਰੂ ਹੋਏ ਮਾਨਸੂਨ ਸੈਸ਼ਨ ਲਈ ਸੰਸਦ ਭਵਨ ਕੰਪਲੈਕਸ ਪੁੱਜੇ ਮੋਦੀ ਨੇ ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਦਰਮਿਆਨ ਫ਼ੌਜ ਦੇ ਜਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ ਹੈ।
Advertisment
publive-image PM ਮੋਦੀ ਨੇ ਮੌਨਸੂਨ ਸੈਸ਼ਨ 'ਚ ਫ਼ੌਜ ਦੇ ਜਵਾਨਾਂ ਦੀ ਕੀਤੀ ਹੌਂਸਲਾ ਅਫਜ਼ਾਈ, ਪੜ੍ਹੋ ਹੋਰ ਕੀ ਕਿਹਾ ਪੀਐੱਮ ਨੇ ਕਿਹਾ ਸਾਡੇ ਫ਼ੌਜ ਦੇ ਵੀਰ ਜਵਾਨ ਹਿੰਮਤ, ਬੁਲੰਦ ਹੌਂਸਲੇ ਨਾਲ ਸਰਹੱਦ 'ਤੇ ਡਟੇ ਹੋਏ ਹਨ। ਕੁਝ ਸਮੇਂ ਬਾਅਦ ਬਰਫਬਾਰੀ ਵੀ ਸ਼ੁਰੂ ਹੋਵੇਗੀ। ਮੈਨੂੰ ਵਿਸ਼ਵਾਸ ਹੈ ਕਿ ਸਾਰੇ ਮੈਂਬਰ ਮਿਲ ਕੇ ਸੰਦੇਸ਼ ਦੇਣਗੇ ਕਿ ਪੂਰਾ ਦੇਸ਼ ਜਵਾਨਾਂ ਨਾਲ ਖੜ੍ਹਾ ਹੈ ਜੋ ਸਰਹੱਦ 'ਤੇ ਡੱਟ ਕੇ ਮਾਤਰ ਭੂਮੀ ਦੀ ਰੱਖਿਆ ਕਰ ਰਹੇ ਹਨ। publive-image PM ਮੋਦੀ ਨੇ ਮੌਨਸੂਨ ਸੈਸ਼ਨ 'ਚ ਫ਼ੌਜ ਦੇ ਜਵਾਨਾਂ ਦੀ ਕੀਤੀ ਹੌਂਸਲਾ ਅਫਜ਼ਾਈ, ਪੜ੍ਹੋ ਹੋਰ ਕੀ ਕਿਹਾ ਜਿਸ ਵਿਸ਼ਵਾਸ ਨਾਲ ਉਹ ਡਟੇ ਹੋਏ ਹਨ, ਇਸ ਸਦਨ ਅਤੇ ਸੈਸ਼ਨ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ ਕਿ ਸਦਨ ਦੇ ਸਾਰੇ ਮੈਂਬਰ ਇਕ ਭਾਵ, ਇਕ ਭਾਵਨਾ ਅਤੇ ਇਕ ਸੰਕਲਪ ਨਾਲ ਇਹ ਸੰਦੇਸ਼ ਦੇਣਗੇ ਕਿ ਫ਼ੌਜ ਦੇ ਜਵਾਨਾਂ ਦੇ ਪਿੱਛੇ ਸੰਸਦ ਅਤੇ ਸੰਸਦ ਮੈਂਬਰਾਂ ਦੇ ਮਾਧਿਅਮ ਤੋਂ ਪੂਰਾ ਦੇਸ਼ ਖੜ੍ਹਾ ਹੈ। publive-image PM ਮੋਦੀ ਨੇ ਮੌਨਸੂਨ ਸੈਸ਼ਨ 'ਚ ਫ਼ੌਜ ਦੇ ਜਵਾਨਾਂ ਦੀ ਕੀਤੀ ਹੌਂਸਲਾ ਅਫਜ਼ਾਈ, ਪੜ੍ਹੋ ਹੋਰ ਕੀ ਕਿਹਾ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਦਨ ਦੇ ਮੈਂਬਰ ਐੱਚ. ਵਸੰਤਕੁਮਾਰ, ਸ਼ਾਸਤਰੀ ਗਾਇਕ ਪੰਡਤ ਜਸਰਾਜ ਅਤੇ ਸਦਨ ਦੇ ਹੋਰ ਸਾਬਕਾ ਮੈਂਬਰਾਂ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ ਹੈ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਣਬ ਮੁਖਰਜੀ ਇਕ ਸਫ਼ਲ ਬੁਲਾਰੇ ਅਤੇ ਪ੍ਰਸ਼ਾਸਕ ਸਨ। ਉਨ੍ਹਾਂ ਦਾ ਗਿਆਨ ਅਤੇ ਅਨੁਭਵ ਵਿਲੱਖਣ ਸੀ। publive-image ਸੰਸਦ ਪਹੁੰਚੇ ਪੀਐੱਮ ਮੋਦੀ ਨੇ ਕਿਹਾ ਕਿ ਇਕ ਪਾਸੇ ਕੋਰੋਨਾ ਹੈ ਤੇ ਦੂਜੇ ਪਾਸੇ ਫ਼ਰਜ਼, ਸੰਸਦ ਮੈਂਬਰਾਂ ਨੇ ਫ਼ਰਜ਼ ਦਾ ਪੱਖ ਚੁਣਿਆ ਹੈ। ਪੀਐੱਮ ਨੇ ਕਿਹਾ ਜਦੋਂ ਤਕ ਦਵਾਈ ਨਹੀਂ , ਉਦੋਂ ਤਕ ਕੋਈ ਢਿੱਲ ਨਹੀਂ। ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਲਦੀ ਤੋਂ ਜਲਦੀ ਵੈਕਸੀਨ ਬਣ ਜਾਵੇ। ਸਾਡੇ ਵਿਗਿਆਨੀ ਵੀ ਸਫ਼ਲਤਾ ਵੱਲ ਵਧ ਰਹੇ ਹਨ। -PTCNews-
soldiers parliament-monsoon-session
Advertisment

Stay updated with the latest news headlines.

Follow us:
Advertisment