Advertisment

ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ: ਸੂਤਰ

author-image
ਜਸਮੀਤ ਸਿੰਘ
Updated On
New Update
ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋਣ ਦੀ ਸੰਭਾਵਨਾ: ਸੂਤਰ
Advertisment
ਨਵੀਂ ਦਿੱਲੀ, 14 ਜੂਨ (ਏਜੰਸੀ): ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹਾਸਿਲ ਹੋਈ ਕਿ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ 12 ਅਗਸਤ ਤੱਕ ਹੋਣ ਦੀ ਸੰਭਾਵਨਾ ਹੈ।
Advertisment
ਇਹ ਵੀ ਪੜ੍ਹੋ: PSPCL ਝੋਨੇ ਦੇ ਸੀਜ਼ਨ 'ਚ 8 ਘੰਟੇ ਬਿਜਲੀ ਦੇਣ ਲਈ ਤਿਆਰ : ਹਰਭਜਨ ਸਿੰਘ Parliament's Monsoon Session likely to commence from July 18: Sources ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਮੌਨਸੂਨ ਸੈਸ਼ਨ 18 ਜੁਲਾਈ ਤੋਂ 12 ਅਗਸਤ 2022 ਦਰਮਿਆਨ ਰੱਖਿਆ ਜਾ ਸਕਦਾ ਹੈ। ਆਗਾਮੀ ਸੈਸ਼ਨ ਵਿੱਚ 17 ਕੰਮਕਾਜੀ ਦਿਨ ਹੋਣ ਦੀ ਸੰਭਾਵਨਾ ਹੈ। ਇਜਲਾਸ ਦੌਰਾਨ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਹੋਣ ਦੀ ਸੰਭਾਵਨਾ ਹੈ। publive-image ਭਾਰਤ ਦੇ ਚੋਣ ਕਮਿਸ਼ਨ ਨੇ ਜਿੱਥੇ ਰਾਸ਼ਟਰਪਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਉੱਥੇ ਉੱਪ ਰਾਸ਼ਟਰਪਤੀ ਦੀ ਚੋਣ ਲਈ ਅਜੇ ਤੱਕ ਕੋਈ ਅਧਿਕਾਰਤ ਪ੍ਰੋਗਰਾਮ ਨਹੀਂ ਐਲਾਨਿਆ ਗਿਆ ਹੈ। ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ ਹੋਣਗੀਆਂ ਅਤੇ 21 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ। ਉੱਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋਵੇਗਾ। ਇਹ ਵੀ ਪੜ੍ਹੋ: ਪੁਰਾਤਨ ਖੂਹ ਦੀ ਸੰਭਾਲ ਸਬੰਧੀ ਸੇਵਾ ਹੋਈ ਆਰੰਭ : ਬਾਬਾ ਅਮਰੀਕ ਸਿੰਘ publive-image ਘੱਟੋ-ਘੱਟ 4 ਬਿੱਲਾਂ ਸਮੇਤ ਕਈ ਬਿੱਲ ਜਿਨ੍ਹਾਂ ਨੂੰ ਪਿਛਲੇ ਬਜਟ ਸੈਸ਼ਨ ਵਿੱਚ ਸੰਸਦੀ ਪੜਤਾਲ ਲਈ ਭੇਜਿਆ ਗਿਆ ਸੀ, ਨੂੰ ਮਾਨਸੂਨ ਸੈਸ਼ਨ ਵਿੱਚ ਪਾਸ ਕਰਨ ਲਈ ਲਿਆਂਦਾ ਜਾਵੇਗਾ। publive-image -PTC News-
parliament indian-government monsoon-session news sources
Advertisment

Stay updated with the latest news headlines.

Follow us:
Advertisment