ਮੁੱਖ ਖਬਰਾਂ

ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦੇ ਚੁੱਕੇ ਸਦਨ ਮੈਂਬਰਾਂ ਦਾ ਚੁੱਕਿਆ ਮੁੱਦਾ , ਸਪੀਕਰ ਨੇ ਦਿੱਤਾ ਅਜਿਹਾ ਜਵਾਬ

By Shanker Badra -- February 22, 2019 12:54 pm

ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦੇ ਚੁੱਕੇ ਸਦਨ ਮੈਂਬਰਾਂ ਦਾ ਚੁੱਕਿਆ ਮੁੱਦਾ , ਸਪੀਕਰ ਨੇ ਦਿੱਤਾ ਅਜਿਹਾ ਜਵਾਬ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ 8 ਵੇਂ ਦਿਨ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।ਜਿਥੇ ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ 'ਚ ਸਰਕਾਰ ਵੱਲੋਂ ਵੱਖ -ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ ਹੈ।ਓਥੇ ਹੀ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਰੋਧੀਆਂ ਨੇ ਵੀ ਕਈ ਮੁੱਦੇ ਚੁੱਕੇ ਹਨ।ਇਸ ਦੌਰਾਨ ਆਮ ਆਦਮੀ ਪਾਰਟੀ ਨੇ ਮੋਡ ਮੰਡੀ ਬੰਬ ਧਮਾਕੇ 'ਤੇ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ ਕੀਤੀ ਅਤੇ ਸਦਨ 'ਚੋਂ ਵਾਕ ਆਊਟ ਕੀਤਾ ਹੈ।

Parminder Dhindsa Punjab Vidhan Sabha resigned House members Punjab Vidhan Sabha Raised issue ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦੇ ਚੁੱਕੇ ਸਦਨ ਮੈਂਬਰਾਂ ਦਾ ਚੁੱਕਿਆ ਮੁੱਦਾ , ਸਪੀਕਰ ਨੇ ਦਿੱਤਾ ਅਜਿਹਾ ਜਵਾਬ

ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦੇ ਚੁੱਕੇ ਸਦਨ ਮੈਂਬਰਾਂ ਦਾ ਮੁੱਦਾ ਚੁੱਕਿਆ ਹੈ।ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸਤੀਫ਼ੇ ਦੇ ਚੁੱਕੇ ਵਿਧਾਇਕ ਕਰੋੜਾਂ ਦਾ ਭੱਤਾ ਲੈ ਰਹੇ ਹਨ।ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਵੀ ਪਰਮਿੰਦਰ ਸਿੰਘ ਢੀਂਡਸਾ ਦੇ ਸਵਾਲ ਦਾ ਸਮਰਥਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

Parminder Dhindsa Punjab Vidhan Sabha resigned House members Punjab Vidhan Sabha Raised issue ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦੇ ਚੁੱਕੇ ਸਦਨ ਮੈਂਬਰਾਂ ਦਾ ਚੁੱਕਿਆ ਮੁੱਦਾ , ਸਪੀਕਰ ਨੇ ਦਿੱਤਾ ਅਜਿਹਾ ਜਵਾਬ

ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਚੁੱਕੇ ਸੁਖਪਾਲ ਖਹਿਰਾ ਅਤੇ ਐੱਚ.ਐੱਸ. ਫੂਲਕਾ ਦੇ ਅਸਤੀਫ਼ੇ ਬਾਰੇ ਪੁੱਛੇ ਸਵਾਲ 'ਤੇ ਸਪੀਕਰ ਨੇ ਜਵਾਬ ਦਿੱਤਾ ਹੈ।ਸਪੀਕਰ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਐੱਚ.ਐੱਸ. ਫੂਲਕਾ ਨੇ ਸਹੀ ਢੰਗ ਨਾਲ ਅਸਤੀਫ਼ਾ ਨਹੀਂ ਦਿੱਤਾ।

Parminder Dhindsa Punjab Vidhan Sabha resigned House members Punjab Vidhan Sabha Raised issue ਪਰਮਿੰਦਰ ਸਿੰਘ ਢੀਂਡਸਾ ਨੇ ਅਸਤੀਫ਼ਾ ਦੇ ਚੁੱਕੇ ਸਦਨ ਮੈਂਬਰਾਂ ਦਾ ਚੁੱਕਿਆ ਮੁੱਦਾ , ਸਪੀਕਰ ਨੇ ਦਿੱਤਾ ਅਜਿਹਾ ਜਵਾਬ

ਸੁਖਪਾਲ ਖਹਿਰਾ ਨੇ ਵਾਰ -ਵਾਰ ਇਸ਼ਤਿਹਾਰ ਜਾਰੀ ਕਰਨ ਦੇ ਬਾਵਜੂਦ ਵੀ ਨੋਟਿਸ ਨਹੀਂ ਲਿਆ।ਉਨ੍ਹਾਂ ਨੇ ਕਿਹਾ ਕਿ ਹੁਣ ਇਸ਼ਤਿਹਾਰ ਜਾਰੀ ਕਰਕੇ ਖਹਿਰਾ ਤੋਂ ਅਸਤੀਫ਼ੇ ਬਾਰੇ ਜਵਾਬ ਮੰਗਿਆ ਜਾਵੇਗਾ।
-PTCNews

  • Share