Sat, Apr 20, 2024
Whatsapp

ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਆਇਆ ਨਵਾਂ ਮੋੜ, ਫੇਸਬੁੱਕ 'ਤੇ ਕਿਹਾ ਇਹ ..!!

Written by  Joshi -- May 14th 2018 08:00 AM -- Updated: May 14th 2018 10:44 AM
ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਆਇਆ ਨਵਾਂ ਮੋੜ, ਫੇਸਬੁੱਕ 'ਤੇ ਕਿਹਾ ਇਹ ..!!

ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਆਇਆ ਨਵਾਂ ਮੋੜ, ਫੇਸਬੁੱਕ 'ਤੇ ਕਿਹਾ ਇਹ ..!!

ਪਰਮੀਸ਼ ਵਰਮਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਆਇਆ ਨਵਾਂ ਮੋੜ, ਫੇਸਬੁੱਕ 'ਤੇ ਕਿਹਾ ਇਹ ..!! ਪੰਜਾਬੀ ਫਿਲਮ ਇੰਡਸਟਰੀ ਨੂੰ ਆਪਣੇ ਹੁਨਰ ਸਦਕਾ ਚਾਰ ਚੰਨ ਲਗਾਉਣ ਵਾਲੇ ਗਾਇਕ ਅਤੇ ਡਾਇਰੈਕਟਰ ਪਰਮੀਸ਼ ਵਰਮਾ 'ਤੇ ਦਿਲਪ੍ਰੀਤ ਨਾਮੀਂ ਗੈਂਗਸਟਰ ਵੱਲੋਂ ਕੀਤੇ ਗਏ ਹਮਲੇ 'ਚ ਇੱਕ ਨਵਾਂ ਮੋੜ ਆ ਗਿਆ ਹੈ। ਮੋਹਾਲੀ 'ਚ ਇੱਕ ਈਵੈਂਟ ਤੋਂ ਵਾਪਸੀ ਦੌਰਾਨ ਹੋਏ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਨੇ ਖੁਦ ਕਬੂਲੀ ਸੀ ਅਤੇ ਕਿਹਾ ਸੀ ਕਿ ਇਹ ਸਿਰਫ ਟ੍ਰੇਲਰ ਹੈ। ਘਟਨਾ ਤੋਂ ਬਾਅਦ ਪਰਮੀਸ਼ ਨੂੰ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਗੁਪਤ ਤਰੀਕੇ ਨਾਲ ਉਹਨਾਂ ਨੂੰ ਛੁੱਟੀ ਦੇ ਕੇ ਸੁਰੱਖਿਅਤ ਥਾਂ 'ਤੇ ਭੇਜਿਆ ਗਿਆ ਸੀ। ਕਿਹਾ ਜਾ ਰਿਹਾ ਸੀ ਕਿ ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਹੋ ਸਕਦਾ ਹੈ, ਅਤੇ ਇਸ ਬਾਰੇ 'ਚ ਗੈਂਗਸਟਰ ਨੇ ਖੁਦ ਫੇਸਬੁੱਕ ਪੋਸਟ ਕੀਤੀ ਸੀ ਅਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਸਨੇ ਲਿਖਿਆ ਸੀ ''ਇਹ ਤਾਂ 50 ਗੋਲੀਆਂ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ ਉਦੋਂ 500 ਗੋਲੀ ਮਾਰ ਕੇ ਜਾਵਾਂਗੇ।'' ''ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਪੁਲਿਸ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ, ਇਸ ਕੰਮ ਵਿੱਚ ਆਪਾਂ 4 ਸੀ।'' ਮੇਰੇ ਨਾਲ ਅਕਾਸ਼ ਮਹਾਰਾਸ਼ਟਰ, ਹਰਿੰਦਰ ਸਿੰਘ ਮਹਾਰਾਸ਼ਟਰ ਤੇ ਸੁਖਪ੍ਰੀਤ ਸਿੰਘ ਬੁੱਢਾ ਸੀ, ਤੇ ਬਾਕੀ ਕਾਰਨ ਪਰਮੀਸ਼ ਦੱਸੂ ਮੀਡੀਆ 'ਚ ਆਕੇ" ਪਰ ਪਿਛਲੇ ਦਿਨੀਂ ਪਰਮੀਸ਼ ਵਰਮਾ ਨੇ ਇਸ ਹਮਲੇ ਦੇ ਪਿੱਛੇ ਦੀ ਕਹਾਣੀ ਨੂੰ ਫੇਸਬੁੱਕ 'ਤੇ ਪੋਸਟ ਪਾ ਕੇ ਸਾਂਝਾ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ 'ਤੇ ਇਹ ਹਮਲਾ ਫਿਰੌਤੀ ਲਈ ਕੀਤਾ ਗਿਆ ਸੀ। ਉਹਨਾਂ ਲਿਖਿਆ "ਸਤਿ ਸ਼੍ਰੀ ਅਕਾਲ ਜੀ ਸਾਰੇ ਚਾਹੁਣ ਵਾਲਿਆ ਨੂੰ, ਮੇਰੀ ਸਿਹਤ ਹੁਣ ਪਹਿਲਾਂ ਨਾਲੋਂ ਠੀਕ ਹੈ। ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ , ਖਾਸ ਤੌਰ ਤੇ social media , ਨਿਊਜ਼ ਚੈਨਲ ਅਤੇ ਅਖਬਾਰਾਂ ਨਾਲ ਜੁੜੇ ਸੱਜਣਾਂ ਨਾਲ , ਕਿ ਜੋ ਵੀ ਬੀਤੇ ਦਿਨਾਂ 'ਚ ਦਿਲਪ੍ਰੀਤ ਸਬੰਧਿਤ ਹੋਇਆ ਓਹ ਇੱਕ ਫਿਰੌਤੀ ਦਾ ਮਾਮਲਾ ਸੀ । ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ , ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ । ਮੇਰੀ ਸਨਿਮਰ ਬੇਨਤੀ ਹੈ ਕਿ ਕਿਸੇ ਦੇ ਪਰਿਵਾਰ ਨੂੰ ਏਸ ਮਾਮਲੇ ਚ ਨਾਂ ਜੋੜਿਆ ਜਾਵੇ। ਪਰਿਵਾਰ ਸਭ ਦੇ ਇੱਕੋ ਜਿਹੇ ਹੁੰਦੇ ਨੇ , ਜੋ ਕੁਝ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਬੀਤਦਾ ਦੇਖਿਆ , ਮੈਂ ਨੀ ਚਾਹੁੰਦਾ ਕਿ ਕਿਸੇ ਦਾ ਵੀ ਪਰਿਵਾਰ ਓਹ ਵਕਤ ਹੰਢਾਵੇ । ਇਹੋ ਜਿਹੀਆਂ ਗੱਲਾਂ ਸਭ ਦੇ ਪਰਿਵਾਰਾਂ ਤੇ ਬਹੁਤ ਮਾੜਾ ਅਸਰ ਪਾਉਂਦੀਆਂ ਨੇ । ਮੈਂ ਜੋ ਉਦਾਸੀ ਆਪਣੀ ਮਾਂ ਦੇ ਚਿਹਰੇ ਤੇ ਦੇਖੀ , ਮੈਂ ਨਹੀਂ ਚਾਹੁੰਦਾ ਓਹ ਉਦਾਸੀ ਕਿਸੇ ਵੀ ਪੁੱਤ ਦੀ ਮਾਂ ਦੇ ਚਿਹਰੇ ਤੇ ਆਵੇ । ਮੇਰੀ ਸਾਰੇ ਸਿੱਧੇ ਜਾਂ ਅਸਿੱਧੇ ਰੂਪ ਚ ਸਬੰਧਿਤ ਲੋਕਾਂ ਨੂੰ ਬੇਨਤੀ ਹੈ ਕਿ ਕਹੀਆਂ ਸੁਣੀਆਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ । ਤੁਸੀਂ ਸਭ ਨੇ ਮੇਰੇ ਲਈ ਦੁਆਵਾਂ ਅਤੇ ਅਰਦਾਸਾਂ ਕੀਤੀਆਂ , ਉਸ ਸਭ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਲਦੀ ਪੂਰੀ ਤਰ੍ਹਾਂ ਠੀਕ ਹੋ ਕੇ ਤੁਹਾਡੇ ਸਾਹਮਣੇ ਫ਼ੇਰ ਤੋ ਤੁਹਾਡਾ ਮਨੋਰੰਜਨ ਕਰਨ ਯੋਗ ਹੋ ਜਾਵਾਂ । ਇੱਕ ਵਾਰ ਫੇਰ ਤੋਂ ਤੁਹਾਡਾ ਮੇਰੇ ਇਸ ਵਕਤ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ। ਜਿਉਂਦੇ ਵੱਸਦੇ ਤੇ ਹੱਸਦੇ ਰਹੋ । ਤੁਹਾਡਾ ਆਪਣਾ, ਪਰਮੀਸ਼ ਵਰਮਾ Sat Sri Akal, I am truly humbled by the love and concern you have shown me over the past few weeks. I deeply appreciate it. I am feeling much better now. There is something I wanted to clear the air about. The incident that took place was purely a threat for extortion. I have no enmity with anyone. I have never been involved directly or indirectly with people I am falsely being associated with by certain media and social media channels. It is my heartfelt appeal to not drag anyone's family or any of their family members into this. Families are valued and treasured by everyone alike. It can be extremely tormenting for a family to go through times like these. Please do not treat them unjustly. I don't want any family to endure what my family has. I pray no other mother suffers like mine has. I am extremely grateful to you for your prayers, your love and your patience. I hope to return amongst you really soon, fit enough to entertain . Thank you for all your love and support. It means everything to me. Parmish Verma" ਦੱਸ ਦੇਈਏ ਕਿ 13 ਅਪ੍ਰੈਲ ਦੀ ਦੇਰ ਰਾਤ ਪਰਮੀਸ਼ ਵਰਮਾ 'ਤੇ ਗੈਂਗਸਟਰਾਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਸੈਕਟਰ-91 ਵਿਚ ਉਨ੍ਹਾਂ 'ਤੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ 'ਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦਾ ਦੋਸਤ ਜ਼ਖਮੀ ਹੋ ਗਿਆ ਸੀ। —PTC News


Top News view more...

Latest News view more...