ਪਰਮੀਸ਼ ਵਰਮਾ ਦਾ ਅੱਜ ਹੈ ਜਨਮ ਦਿਨ, ਚਾਹੁਣ ਵਾਲੇ ਇੰਝ ਦੇ ਰਹੇ ਨੇ ਵਧਾਈਆਂ

ਪਰਮੀਸ਼ ਵਰਮਾ ਦਾ ਅੱਜ ਹੈ ਜਨਮ ਦਿਨ, ਚਾਹੁਣ ਵਾਲੇ ਇੰਝ ਦੇ ਰਹੇ ਨੇ ਵਧਾਈਆਂ,ਪੰਜਾਬੀ ਇੰਡਸਟਰੀ ਦੀ ਝੋਲੀ ‘ਚ ਬਹਿਤਰੀਨ ਗਾਣੇ ਅਤੇ ਫ਼ਿਲਮਾਂ ਪਾਉਣ ਵਾਲੇ ਗਾਇਕ, ਅਦਾਕਾਰ ਅਤੇ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਹਨ। ਉਹਨਾਂ ਦਾ ਜਨਮ 3 ਜੁਲਾਈ 1990 ਨੂੰ ਡਾ ਸਤੀਸ਼ ਕੁਮਾਰ ਵਰਮਾ ਦੇ ਘਰ ਹੋਇਆ ਸੀ। ਉਹਨਾਂ ਨੂੰ ਚਾਹੁਣ ਵਾਲੇ ਲਗਾਤਾਰ ਉਹਨਾਂ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਜੇ ਗੱਲ ਉਹਨਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹੁਣ ਤੱਕ ਕਈ ਫ਼ਿਲਮਾਂ ਅਤੇ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਪਰਮੀਸ਼ ਵਰਮਾ ਦੀ ਥੋੜਾ ਚਿਰ ਪਹਿਲਾਂ ਹੀ ਦਿਲ ਦੀਆਂ ਗੱਲਾਂ ਫ਼ਿਲਮ ਰਿਲੀਜ਼ ਹੋਈ ਹੈ ਅਤੇ ਅੱਜ ਹੀ ਉਹਨਾਂ ਦੀ ਨਵੀਂ ਫਿਲਮ ਸਿੰਘਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ।

ਹੋਰ ਪੜ੍ਹੋ:ਵਿਆਹ ਦਾ ਲਗਾਇਆ ਲਾਰਾ, ਬਣਾਏ ਸਰੀਰ ਸੰਬੰਧ ਅਤੇ ਫਿਰ ….! !

ਇਸ ਫ਼ਿਲਮ ਵਿੱਚ ਪਰਮੀਸ਼ ਵਰਮਾ ਨੇ ਅਦਾਕਾਰੀ ਕਰਨ ਦੇ ਨਾਲ ਨਾਲ ਇਸ ਫ਼ਿਲਮ ਨੂੰ ਡਾਇਰੈਕਟ ਵੀ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਲਿਖੀ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਈ ਗੁਣਾਂ ਦਾ ਧਨੀ ਹੈ।

ਜੇਕਰ ਦੇਖਿਆ ਜਾਵੇ ਤਾਂ ਪਰਮੀਸ਼ ਵਰਮਾ ਨੂੰ ਇਹ ਸਭ ਕੁਝ ਗੁੜਤੀ ਵਿੱਚ ਮਿਲਿਆ ਹੈ ਕਿਉਂਕਿ ਪਰਮੀਸ਼ ਵਰਮਾ ਦੇ ਪਿਤਾ ਡਾ. ਸਤੀਸ਼ ਵਰਮਾ ਵੀ ਕਈ ਗੁਣਾਂ ਦੇ ਮਾਲਕ ਹਨ । ਉਹ ਵੀ ਚੰਗੇ ਅਧਿਆਪਕ, ਲੇਖਕ ਤੇ ਅਦਾਕਾਰ ਹਨ।

-PTC News