ਸਿਡਨੀ ਪਹੁੰਚੇ ਪਰਮੀਸ਼ ਵਰਮਾ, ਭਤੀਜੇ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਦੇਖੋ ਵੀਡੀਓ

Parmish Verma

ਸਿਡਨੀ ਪਹੁੰਚੇ ਪਰਮੀਸ਼ ਵਰਮਾ, ਭਤੀਜੇ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਦੇਖੋ ਵੀਡੀਓ,ਸਿਡਨੀ: ਪੰਜਾਬੀ ਗਾਇਕ ਪਰਮੀਸ਼ ਵਰਮਾ ਆਪਣੇ ਸੁਪਨਿਆਂ ਦੀ ਧਰਤੀ ਸਿਡਨੀ ਪਹੁੰਚ ਗਏ ਹਨ। ਦਰਅਸਲ, ਪਰਮੀਸ਼ ਨੇ ਆਪਣੀ ਸਟੂਡੈਂਟ ਲਾਈਫ ਦਾ ਅਹਿਮ ਹਿੱਸਾ ਸਿਡਨੀ ‘ਚ ਬਤੌਰ ਇੰਟਰਨੈਸ਼ਨਲ ਵਿਦਿਆਰਥੀ ਬਿਤਾਇਆ ਹੈ, ਜਿੱਥੇ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਕਾਫੀ ਸੰਘਰਸ਼ ਵੀ ਕੀਤਾ ਹੈ।

ਇਸ ਦੌਰਾਨ ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ”ਘਰ ਵਰਗੀ ਕੋਈ ਜਗ੍ਹਾ ਨਹੀਂ…ਸਿਡਨੀ ‘ਚ ਪਰਿਵਾਰ ਦੇ ਨਾਲ।”ਇਸ ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਸਿਡਨੀ ਪਹੁੰਚ ਕੇ ਵੱਡਾ ਸ੍ਰਪਾਈਜ਼ ਦਿੱਤਾ ਹੈ।

ਹੋਰ ਪੜ੍ਹੋ: ਮੋਗਾ: ਪੁਲਿਸ ਵੱਲੋਂ 5 ਕਿਲੋ ਚੂਰਾ ਪੋਸਤ ਸਣੇ 1 ਵਿਅਕਤੀ ਗ੍ਰਿਫਤਾਰ

ਵੀਡੀਓ ‘ਚ ਛੋਟਾ ਬੱਚਾ ਆਪਣੇ ਚਾਚੇ ਨੂੰ ਦੇਖਕੇ ਖੁਸ਼ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਹ ਸਿਡਨੀ ਦੇ ਗੁਰਦੁਆਰੇ ਵਿਖੇ ਨਤਮਸਤਕ ਹੋਏ ਹਨ।

-PTC News