Advertisment

ਮੱਧ ਪ੍ਰਦੇਸ਼ : ਯਾਤਰੀਆਂ ਨਾਲ ਭਰੀ ਬਸ ਨਹਿਰ 'ਚ ਡਿੱਗੀ, 40 ਤੋਂ ਵੱਧ ਲੋਕਾਂ ਦੀ ਹੋਈ ਮੌਤ

author-image
Jagroop Kaur
New Update
ਮੱਧ ਪ੍ਰਦੇਸ਼ : ਯਾਤਰੀਆਂ ਨਾਲ ਭਰੀ ਬਸ ਨਹਿਰ 'ਚ ਡਿੱਗੀ, 40 ਤੋਂ ਵੱਧ ਲੋਕਾਂ ਦੀ ਹੋਈ ਮੌਤ
Advertisment
ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਦੇ ਰਾਮਪੁਰਨੈਕਿਨ ਥਾਣਾ ਖੇਤਰ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਬਾਣਸਾਗਰ ਬੰਨ੍ਹ ਪ੍ਰਾਜੈਕਟ ਨਾਲ ਜੁੜੀ ਨਹਿਰ 'ਚ ਬੱਸ ਦੇ ਡਿੱਗਣ ਕਾਰਨ 40 ਤੋਂ ਵੱਧ ਯਾਤਰੀਆਂ ਦੀ ਮੌਤ ਹੋ ਗਈ ਅਤੇ 7 ਹੋਰ ਨੂੰ ਸੁਰੱਖਿਅਤ ਬਚਾ ਲਿਆ ਗਿਆ। ਰਵੀ ਸੰਭਾਗ ਕਮਿਸ਼ਨਰ ਰਾਜੇਸ਼ ਜੈਨ ਨੇ ਦੱਸਿਆ ਕਿ ਨਹਿਰ 'ਚ ਹਾਦਸੇ ਵਾਲੀ ਜਗ੍ਹਾ ਤੋਂ ਬੱਸ ਨੂੰ ਵੀ ਕੱਢ ਲਿਆ ਗਿਆ ਹੈ। ਕੁੱਲ 40 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚੋਂ 7 ਵਿਅਕਤੀ ਸ਼ੁਰੂਆਤ 'ਚ ਹੀ ਕਿਸੇ ਤਰ੍ਹਾਂ ਨਹਿਰ 'ਚੋਂ ਤੈਰ ਕੇ ਨਿਕਲ ਆਏ ਸਨ। Image result for passenger bus fell into canal in madhya pradesh, more then 40 people died
Advertisment
ਪੜ੍ਹੋ ਹੋਰ ਖ਼ਬਰਾਂ : ‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ ‘ਤੇ live ਹੋ ਦੱਸੀ ਵਜ੍ਹਾ
ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕੰਮ ਲਗਭਗ ਪੂਰਾ ਹੋ ਗਿਆ ਹੈ। ਜੈਨ ਨੇ ਕਿਹਾ ਕਿ ਸੀਧੀ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਹਾਦਸੇ ਦੀ ਖ਼ਬਰ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਦਾ ਅਮਲਾ ਪਹੁੰਚ ਗਿਆ ਸੀ। Image result for passenger bus fell into canal in madhya pradesh, more then 40 people died
ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
6 ਲੋਕ ਬਚ ਗਏ। ਡਰਾਈਵਰ ਖੁਦ ਤੈਰ ਕੇ ਫਰਾਰ ਹੋ ਗਿਆ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬੱਸ ਵਿਚ 54 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ 45 ਤੋਂ ਵੱਧ ਹੋਣ ਦਾ ਖ਼ਦਸ਼ਾ ਜਤਾਇਆ ਹੈ। । ਨਹਿਰ ਵਿੱਚ ਕੁਝ ਲਾਸ਼ਾਂ ਦੇ ਨਹਿਰ ਵਿੱਚ ਵਹਿ ਜਾਣ ਦੀ ਵੀ ਗੱਲ ਕਹੀ ਗਈ ਹੈ।
Advertisment
Image result for passenger bus fell into canal in madhya pradesh, more then 40 people died ਬੱਸ ਸਿੱਧਾ ਸਤਨਾ ਜਾ ਰਹੀ ਸੀ।ਇਹ ਹਾਦਸਾ ਸਵੇਰੇ ਸਾਢੇ ਸੱਤ ਸੱਤ ਵਜੇ ਰਾਮਪੁਰ ਦੇ ਨਾਇਕੀਨ ਖੇਤਰ ਵਿਚ ਵਾਪਰਿਆ। ਸਵੇਰੇ 11.45 ਵਜੇ ਬੱਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।ਹਾਲਾਂਕਿ ਤਾਲਾਬ ਤੋਂ ਪਾਣੀ ਛੱਡਣ ਦਾ ਕੰਮ ਬੰਦ ਕਰਵਾ ਦਿੱਤਾ ਗਿਆ, ਜਿਸ ਨਾਲ ਨਹਿਰ ਦਾ ਪਾਣੀ ਦਾ ਪੱਧਰ ਘੱਟ ਹੋ ਸਕੇ ਅਤੇ ਰਾਹਤ ਤੇ ਬਚਾਅ ਕੰਮ ਹੋਰ ਤੇਜ਼ੀ ਨਾਲ ਕੀਤਾ ਜਾ ਸਕੇ। Image result for passenger bus fell into canal in madhya pradesh, more then 40 people died
ਹਾਦਸਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਹੋਇਆ ਹੈ ਅਤੇ ਕੁਝ ਯਾਤਰੀਆਂ ਨੂੰ ਕੱਢ ਕੇ ਨੇੜਲੇ ਹਸਪਤਾਲਾਂ 'ਚ ਪਹੁੰਚਾਇਆ ਗਿਆ ਹੈ। ਬੱਸ ਸਵੇਰੇ ਸੀਧੀ ਤੋਂ ਰਵਾਨਾ ਹੋਈ ਸੀ ਅਤੇ ਇਹ ਸਤਨਾ ਜਾ ਰਹੀ ਸੀ। ਸਵੇਰੇ ਲਗਭਗ 8 ਵਜੇ ਛੁਹੀਆ ਘਾਟੀ 'ਚ ਜਾਮ ਲੱਗਾ ਹੋਣ ਕਾਰਨ ਬੱਸ ਕੋਲ ਹੀ ਸਥਿਤ ਦੂਜੇ ਮਾਰਗ ਤੋਂ ਸਤਨਾ ਵੱਲ ਰਵਾਨਾ ਹੋਈ ਅਤੇ ਬਾਣਸਾਗਰ ਬੰਨ੍ਹ ਪ੍ਰਾਜੈਕਟ ਦੀ ਨਹਿਰ 'ਚ ਜਾ ਡਿੱਗੀ।
-
passenger-bus-on-its-way-to-satna-fell-into-a-canal passenger-bus-fell-into-canal-in-madhya-pradesh more-then-40-people-died
Advertisment

Stay updated with the latest news headlines.

Follow us:
Advertisment