Thu, Apr 25, 2024
Whatsapp

ਯਾਤਰੀ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਐੈਕਟਿਵਾ ਸਵਾਰ ਪਿਉ ਪੁੱਤ ਦੀ ਹੋਈ ਮੌਤ

Written by  Shanker Badra -- November 13th 2020 10:02 AM
ਯਾਤਰੀ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਐੈਕਟਿਵਾ ਸਵਾਰ ਪਿਉ ਪੁੱਤ ਦੀ ਹੋਈ ਮੌਤ

ਯਾਤਰੀ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਐੈਕਟਿਵਾ ਸਵਾਰ ਪਿਉ ਪੁੱਤ ਦੀ ਹੋਈ ਮੌਤ

ਯਾਤਰੀ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਐੈਕਟਿਵਾ ਸਵਾਰ ਪਿਉ ਪੁੱਤ ਦੀ ਹੋਈ ਮੌਤ:ਟਾਂਡਾ ਉੜਮੁੜ : ਜਲੰਧਰ -ਪਠਾਨਕੋਟਰਾਸ਼ਟਰੀ ਮਾਰਗ 'ਤੇ ਟਾਂਡਾ ਉੜਮੁੜ ਵਿਖੇ ਇੱਕ ਬੱਸ ਦੇ ਪਲਟਨ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਬੱਸ ਦੀ ਲਪੇਟ 'ਚ ਆਉਣ ਨਾਲ ਐੈਕਟਿਵਾ ਸਵਾਰ ਪਿਓ-ਪੁੱਤ ਦੀ ਮੌਤ ਹੋ ਗਈ ,ਜਦਕਿ ਬੱਸ 'ਚ ਸਵਾਰ ਸਵਾਰੀਆਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ ਹਨ। [caption id="attachment_449060" align="aligncenter" width="700"]Passenger bus overturn in Urmar Tanda, father -son kills ਯਾਤਰੀ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਐੈਕਟਿਵਾ ਸਵਾਰ ਪਿਉ ਪੁੱਤ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ,ਜਦੋਂ ਅੱਜ ਸਵੇਰੇ 6 ਵਜੇ ਯਾਤਰੀਆਂ ਨਾਲ ਭਰੀ ਬੱਸ ਅਚਾਨਕ ਬੇਕਾਬੂ ਹੋ ਕੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਲਟ ਗਈ। ਇਸ ਬੱਸ ਦੀ ਲਪੇਟ 'ਚ ਆਉਣ ਨਾਲ ਐਕਟਿਵਾ ਸਵਾਰ ਕਸ਼ਮੀਰੀ ਲਾਲ ਅਤੇ ਉਸ ਦਾ ਪੁੱਤ ਵਿਪਨ ਕੁਮਾਰਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ 'ਤੇ ਕਿਸਾਨਾਂ ਦੀ ਅੱਜ ਦਿੱਲੀ 'ਚ ਕੇਂਦਰ ਨਾਲ ਹੋਵੇਗੀ ਮੀਟਿੰਗ [caption id="attachment_449058" align="aligncenter" width="700"]Passenger bus overturn in Urmar Tanda, father -son kills ਯਾਤਰੀ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਐੈਕਟਿਵਾ ਸਵਾਰ ਪਿਉ ਪੁੱਤ ਦੀ ਹੋਈ ਮੌਤ[/caption] ਇਸ ਦੌਰਾਨ ਬੱਸ 'ਚ ਸਵਾਰ ਬਾਲ ਕਿਸ਼ਨ ਪੁੱਤਰ ਹੰਸਰਾਜ ਵਾਸੀ ਬਸੌਲੀ ਜੰਮੂ, ਰਾਕੇਸ਼ ਕੁਮਾਰ ਪੁੱਤਰ ਢੁੰਡੀ ਰਾਮ ਰਾਮਨਗਰ, ਸੁਭਾਸ਼ ਚੰਦਰ ਅਤੇ ਸਾਕਸ਼ੀ ਸਾਰੇ ਹੀ ਨਿਵਾਸੀ ਜੰਮੂ ਜ਼ਖ਼ਮੀ ਹੋ ਗਏ ਹਨ ,ਉਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਮ੍ਰਿਤਕ ਪਿਓ-ਪੁੱਤ ਟਾਂਡਾ ਤੋਂ ਪਿੰਡ ਆਲਮਪੁਰ ਜਾ ਰਹੇ ਸਨ। [caption id="attachment_449059" align="aligncenter" width="700"]Passenger bus overturn in Urmar Tanda, father -son kills ਯਾਤਰੀ ਬੱਸ ਪਲਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ, ਐੈਕਟਿਵਾ ਸਵਾਰ ਪਿਉ ਪੁੱਤ ਦੀ ਹੋਈ ਮੌਤ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਟਾਂਡਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਵਾਰੀਆਂ ਨੂੰ ਹਾਦਸਾਗ੍ਰਸਤ ਬੱਸ ਤੋਂ ਬਾਹਰ ਕੱਢਿਆ ਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਇਹ ਪ੍ਰਾਈਵੇਟ ਬੱਸ ਜਲੰਧਰ ਤੋਂ ਜੰਮੂ ਜਾ ਰਹੀ ਸੀ। ਟਾਂਡਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ। ਫ਼ਿਲਹਾਲ ਬੱਸ ਡਰਾਈਵਰ ਫ਼ਰਾਰ ਹੈ। -PTCNews


Top News view more...

Latest News view more...