ਅਮਰਨਾਥ ਯਾਤਰਾ 'ਤੇ ਗਏ ਸ਼ਰਧਾਲੂ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

By Jashan A - July 02, 2019 1:07 pm

ਅਮਰਨਾਥ ਯਾਤਰਾ 'ਤੇ ਗਏ ਸ਼ਰਧਾਲੂ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ,ਸ਼੍ਰੀਨਗਰ: ਅਮਰਨਾਥ ਯਾਤਰਾ 'ਤੇ ਜਾ ਰਹੇ ਇਕ ਯਾਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਉਮਰ 65 ਸਾਲ ਸੀ ਅਤੇ ਉਨ੍ਹਾਂ ਦੀ ਪਛਾਣ ਕ੍ਰਿਸ਼ਨ ਪੁੱਤਰ ਆਸਾਰਾਮ ਵਜੋਂ ਹੋਈ ਹੈ।ਇਸ ਘਟਨਾ ਦੀ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪਹਿਲਗਾਮ ਦੇ ਰਸਤੇ 'ਚ ਹੀ ਇਸ ਸਖਸ਼ ਦੀ ਮੌਤ ਹੋ ਗਈ।ਕ੍ਰਿਸ਼ਨ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਹੋਰ ਪੜ੍ਹੋ:ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਇਕੱਠੀ ਹੋਈ ਭੀੜ ,ਵਾਪਰਿਆ ਵੱਡਾ ਹਾਦਸਾ

ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਅਮਰਨਾਥ ਯਾਤਰਾ ਸ਼ੁਰੂ ਹੋ ਚੁੱਕੀ ਹੈ। ਜਿਸ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਪਹੁੰਚ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰਨਾਥ ਦੀ ਯਾਤਰਾ ਕਾਫੀ ਮੁਸ਼ਕਲ ਹੈ। ਜਿਸ ਦੌਰਾਨ ਸ਼ਰਧਾਲੂਆਂ ਨੂੰ ਕਾਫੀ ਦਿੱਕਤ ਭਰੇ ਪੜਾਅ 'ਚ ਗੁਜ਼ਰ ਕੇ ਜਾਣਾ ਪੈਦਾ ਹੈ।

-PTC News

adv-img
adv-img