ਮੁੱਖ ਖਬਰਾਂ

ਦਿੱਲੀ ਏਅਰਪੋਰਟ 'ਤੇ ਕੈਨੇਡਾ ਦੀ ਫਲਾਈਟ ਰੱਦ ਹੋਣ ਕਾਰਨ ਮੁਸਾਫ਼ਰ ਪ੍ਰੇਸ਼ਾਨ

By Pardeep Singh -- September 02, 2022 9:34 am -- Updated:September 02, 2022 9:36 am

ਜਲੰਧਰ (2 ਸਤੰਬਰ) : ਦਿੱਲੀ ਏਅਰਪੋਪਰਟ ਤੋਂ ਕੈਨੇਡਾ ਨੂੰ ਜਾਣ ਵਾਲੀ ਫਾਲਈਟ ਰੱਦ ਹੋ ਗਈ ਹੈ, ਜਿਸ ਕਾਰਨ ਮੁਸਾਫ਼ਰ ਪਰੇਸ਼ਾਨ ਹੋ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਰਾਤ 1ਵਜੇ ਕੇ 10 ਮਿੰਟ ਤੇ ਦਿੱਲੀ ਏਅਰਪੋਰਟ ਤੋਂ ਕੈਨੇਡਾ ਲਈ ਫਲਾਈਟ ਨੇ ਰਵਾਨਾ ਹੋਣਾ ਸੀ ਪਰ ਲੁਫਥਾਂਸਾ ਏਅਰਲਾਈਨਜ਼ ਦੀ ਫਲਾਈਟ LH763 ਰੱਦ ਕਰ ਦਿੱਤੀ ਗਈ।

ਫਲਾਈਟ ਰੱਦ ਹੋਣ ਉੱਤੇ ਮੁਸਾਫ਼ਰਾਂ ਵੱਲੋਂ ਹੰਗਾਮਾ ਕੀਤਾ ਗਿਆ। ਮੁਸਾਫ਼ਰਾਂ ਵੱਲੋਂ ਪ੍ਰਦਰਸ਼ਨ ਕਰਨ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਥੋ ਮੁਸਾਫਰਾੰ ਨੂੰ ਖਦੇੜ ਦਿੱਤਾ। ਦੱਸ ਦੇਈਏ ਕਿ ਦਿੱਲੀ ਤੋਂ ਉਡਾਣ ਭਰ ਕੇ ਵਾਇਆ ਜਰਮਨੀ ਹੋ ਕੇ ਟੋਰਾਂਟੋ ਜਾਣੀ ਸੀ ਪਰ ਜਰਮਨ ਏਅਰਲਾਈਨ ਦੇ ਪਾਇਲਟ ਹੜਤਾਲ ਉੱਤੇ ਹਨ ਜਿਸ ਕਰਕੇ ਇਹ ਫਲਾਈਟ ਰੱਦ ਕੀਤੀ ਗਈ ਹੈ।

180 passengers of Dubai-Cochin Air India flight, diverted to Mumbai, land in Kochi ਜਰਮਨੀ ਦੀ ਲੁਫਥਾਂਸਾ ਏਅਰਲਾਈਨਜ਼ ਸ਼ੁੱਕਰਵਾਰ ਨੂੰ 800 ਉਡਾਣਾਂ ਰੱਦ ਕੀਤੀਆ ਹਨ, ਜਿਸ ਨਾਲ ਯਾਤਰੀਆਂ ਪਰੇਸ਼ਾਨ ਹੋ ਰਹੇ ਹਨ।ਪਾਇਲਟਾਂ ਦੀ ਯੂਨੀਅਨ ਨੇ ਇੱਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਲੁਫਥਾਂਸਾ ਨੇ ਕਿਹਾ ਕਿ ਲਗਭਗ 800 ਉਡਾਣਾਂ ਨੂੰ ਰੱਦ ਕੀਤੀਆਂ ਹਨ ਜਿਸ ਨਾਲ ਗਰਮੀਆਂ ਦੀਆਂ ਛੁੱਟੀਆਂ ਦੇ ਅੰਤ 'ਤੇ ਵਾਪਸ ਆਉਣ ਵਾਲੇ ਬਹੁਤ ਸਾਰੇ ਯਾਤਰੀ ਪ੍ਰਭਾਵਿਤ ਹੋਣਗੇ। ਪਾਇਲਟਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ ਪਰ ਦੂਜੇ ਪਾਸੇ ਯਾਤਰੀ ਪਰੇਸ਼ਾਨ ਹੋ ਰਹੇ ਹਨ।

ਰਿਪੋਰਟ-ਪਤਰਸ ਮਸੀਹ

ਇਹ ਵੀ ਪੜ੍ਹੋ: ਹਾਈਕੋਰਟ ਨੇ ਪਠਾਨਕੋਟ, ਗੁਰਦਾਸਪੁਰ ਤੇ ਨੇੜਲੇ ਸਰਹੱਦੀ ਖੇਤਰ 'ਚ ਹਰ ਤਰ੍ਹਾਂ ਦੀ ਮਾਈਨਿੰਗ 'ਤੇ ਲਗਾਈ ਰੋਕ 

-PTC News

  • Share