ਬਲਾਤਕਾਰ ਮਾਮਲੇ ਵਿੱਚ ਪਾਦਰੀ ਬਲਜਿੰਦਰ ਸਿੰਘ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ,ਪੜ੍ਹੋ ਪੂਰੀ ਖ਼ਬਰ

Pastor Bajinder Singh High Court given Big relief
ਬਲਾਤਕਾਰ ਮਾਮਲੇ ਵਿੱਚ ਪਾਦਰੀ ਬਲਜਿੰਦਰ ਸਿੰਘ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ,ਪੜ੍ਹੋ ਪੂਰੀ ਖ਼ਬਰ

ਬਲਾਤਕਾਰ ਮਾਮਲੇ ਵਿੱਚ ਪਾਦਰੀ ਬਲਜਿੰਦਰ ਸਿੰਘ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ,ਪੜ੍ਹੋ ਪੂਰੀ ਖ਼ਬਰ:ਪਾਦਰੀ ਬਲਜਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ।ਹਾਈ ਕੋਰਟ ਨੇ ਪਾਦਰੀ ਬਲਜਿੰਦਰ ਸਿੰਘ ਦੇ ਖਿਲਾਫ਼ ਬਲਾਤਕਾਰ ਮਾਮਲੇ ਵਿੱਚ ਟ੍ਰਾਇਲ ਕੋਰਟ ਵਿਚ ਚੱਲ ਰਹੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ।ਦਰਅਸਲ ‘ਚ ਬਲਜਿੰਦਰ ਸਿੰਘ ਦੇ ਵਕੀਲ ਜੀ.ਕੇ. ਮਾਨ ਨੇ ਅਦਾਲਤ ਵਿੱਚ ਇੱਕ ਜੱਜਮੈਂਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਹੈ ਕਿ ਸ਼ਿਕਾਇਤ ਕਰਤਾ ਦੇ ਪਹਿਲਾਂ ਹੀ 2 ਬੱਚੇ ਹਨ ਅਤੇ ਉਹ 31 ਸਾਲ ਦੀ ਹੈ।

pastor-bajinder-singh-high-court-given-big-relief
ਬਲਾਤਕਾਰ ਮਾਮਲੇ ਵਿੱਚ ਪਾਦਰੀ ਬਲਜਿੰਦਰ ਸਿੰਘ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ,ਪੜ੍ਹੋ ਪੂਰੀ ਖ਼ਬਰ

ਬਲਜਿੰਦਰ ਸਿੰਘ ਦੇ ਵਕੀਲ ਨੇ ਦੱਸਿਆ ਕਿ ਉਸਦੇ ਨਾਲ ਕੋਈ ਵੀ ਜ਼ਬਰਦਸਤੀ ਨਹੀਂ ਹੋਈ ਅਤੇ ਉਸ ਨੇ ਇਸ ਤਰ੍ਹਾਂ ਦੀ ਸ਼ਿਕਾਇਤ ਪਹਿਲਾਂ ਹੀ 2 ਹੋਰ ਲੋਕਾਂ ਦੇ ਖਿਲਾਫ਼ ਵੀ ਦਿੱਤੀ ਹੈ ,ਜਿਸ ਵਿੱਚ ਇੱਕ ਜੰਮੂ ਅਤੇ ਦੂਸਰੀ ਚੰਡੀਗੜ੍ਹ ਵਿੱਚ ਦਰਜ ਕਾਰਵਾਈ ਹੈ।ਅਦਾਲਤ ਨੇ ਇਸਾਰਿਆਂ ਦਲੀਲਾਂ ਸੁਣਨ ਤੋਂ ਬਾਅਦ ਪਾਦਰੀ ਬਲਜਿੰਦਰ ਸਿੰਘ ਨੂੰ ਰਾਹਤ ਦਿੱਤੀ ਹੈ ਅਤੇ ਸਾਰੇ ਮੁਲਜ਼ਮਾਂ ਨੂੰ 22 ਫ਼ਰਵਰੀ ਦੇ ਲਈ ਨੋਟਿਸ ਜਾਰੀ ਕੀਤਾ ਹੈ।

Pastor Bajinder Singh High Court given Big relief
ਬਲਾਤਕਾਰ ਮਾਮਲੇ ਵਿੱਚ ਪਾਦਰੀ ਬਲਜਿੰਦਰ ਸਿੰਘ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ,ਪੜ੍ਹੋ ਪੂਰੀ ਖ਼ਬਰ

ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਪਾਦਰੀ ਖ਼ੁਦ ਨੂੰ ਮਸੀਹੀ ਧਰਮ ਦਾ ਖ਼ੈਰ-ਖ਼ਵਾਹ ਅਖਵਾਉਂਦਾ ਹੈ, ਉੱਥੇ ਇਹ ਦੁਆ ਕਰ ਕੇ ਮਰੀਜ਼ਾਂ ਦੇ ਰੋਗ ਵੀ ਦੂਰ ਕਰ ਦੇਣ ਦਾ ਦਾਅਵਾ ਕਰਦਾ ਹੈ।ਜ਼ੀਰਕਪੁਰ ਦੀ ਔਰਤ ਨੇ ਪਾਦਰੀ ਬਲਜਿੰਦਰ ਸਿੰਘ `ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਸੀ।ਉਸ ਨੇ ਮਈ ਮਹੀਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਬਲਜਿੰਦਰ ਸਿੰਘ ਨੇ ਉਸ ਦਾ ਜਿਸਮਾਨੀ ਸੋਸ਼ਣ ਕੀਤਾ ਸੀ ਤੇ ਉਸ ਦੀ ਇਕ ਵੀਡੀਓ ਵੀ ਬਣਾ ਲਈ ਸੀ।ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨੂੰ ਧਮਕੀਆਂ ਦਿੰਦਾ ਰਹਿੰਦਾ ਸੀ ਕਿ ਜੇ ਉਸ ਨੇ ਸ਼ਿਕਾਇਤ ਕੀਤੀ ਜਾਂ ਫਿਰ ਉਸ ਦੀਆਂ ਮੰਗਾਂ ਨਾ ਮੰਨੀ ਤਾਂ ਉਹ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਦੇਵੇਗਾ।

Pastor Bajinder Singh High Court given Big relief
ਬਲਾਤਕਾਰ ਮਾਮਲੇ ਵਿੱਚ ਪਾਦਰੀ ਬਲਜਿੰਦਰ ਸਿੰਘ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ,ਪੜ੍ਹੋ ਪੂਰੀ ਖ਼ਬਰ

ਜਿਸ ਤੋਂ ਬਾਅਦ ਪੰਜਾਬ ਪੁਲੀਸ ਨੇ ਜ਼ੀਰਕਪੁਰ ਦੀ ਇਕ ਔਰਤ ਦੀ ਸ਼ਿਕਾਇਤ ਉੱਤੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਪਾਦਰੀ ਨੂੰ ਗ੍ਰਿਫ਼ਤਾਰ ਕੀਤਾ ਸੀ।
-PTCNews