ਪਟਿਆਲਾ: ਫਰੀਦਕੋਟ ਜਸਪਾਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਫੂਕਿਆ ਪੁਤਲਾ

pti
ਪਟਿਆਲਾ: ਫਰੀਦਕੋਟ ਜਸਪਾਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਫੂਕਿਆ ਪੁਤਲਾ

ਪਟਿਆਲਾ: ਫਰੀਦਕੋਟ ਜਸਪਾਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਫੂਕਿਆ ਪੁਤਲਾ,ਪਟਿਆਲਾ: ਲੋਕ ਸੰਘਰਸ਼ ਕਮੇਟੀ ਪਟਿਆਲਾ ਵੱਲੋਂ ਫ਼ਰੀਦਕੋਟ ਵਿਖੇ ਸੀ.ਆਈ.ਏ ਸਟਾਫ਼ ਦੁਆਰਾ ਨੌਜਵਾਨ ਜਸਪਾਲ ਸਿੰਘ ਲਾਡੀ ਨੂੰ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਵਾਲੇ ਵਰਦੀਧਾਰੀ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਸਥਾਨਕ ਤਰਕਸ਼ੀਲ ਹਾਲ ਤੋਂ ਗੁਰੂਦੁਆਰਾ ਦੁਖਨਿਵਾਰਨ ਨਜ਼ਦੀਕ ਸਰਹਿੰਦ ਰੋਡ ਬੱਸ ਸਟਾਪ ਤੱਕ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਆਪਣਾ ਰੋਸ ਦਰਜ ਕਰਵਾਇਆ ਗਿਆ।

pti
ਪਟਿਆਲਾ: ਫਰੀਦਕੋਟ ਜਸਪਾਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਫੂਕਿਆ ਪੁਤਲਾ

ਲੋਕ ਸੰਘਰਸ਼ ਕਮੇਟੀ ਦੇ ਆਗੂ ਅਮਨ ਪੀਐਸਯੂ ਨੇ ਦੱਸਿਆ ਕਿ ਲੋਕ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਫ਼ਰੀਦਕੋਟ ਪੁਲਿਸ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਜਸਪਾਲ ਕਤਲ ਕਾਂਡ ਵਿਰੁੱਧ ਬਣੀ ‘ਐਕਸ਼ਨ ਕਮੇਟੀ’ ਦਾ ਸੰਘਰਸ਼ ਦੇ ਮੈਦਾਨ ਵਿੱਚ ਹਰ ਪੱਧਰ ਤੇ ਸਾਥ ਦੇਣ ਦਾ ਵੀ ਐਲਾਨ ਕੀਤਾ।

pti
ਪਟਿਆਲਾ: ਫਰੀਦਕੋਟ ਜਸਪਾਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਫੂਕਿਆ ਪੁਤਲਾ

ਸੰਬੋਧਨ ਕਰਦੇ ਹੋਏ ਆਗੂਆਂ ਨੇ ਪੰਜਾਬ ਅੰਦਰ ਪਿਛਲੇ ਦਿਨਾਂ ਵਿਚ ਹੋਈਆਂ ਅਸਮਾਜਿਕ ਅਤੇ ਅਪਰਾਧਿਕ ਘਟਨਾਵਾਂ ਜਿਨ੍ਹਾਂ ਵਿੱਚ ਧੂਰੀ ਵਿਖੇ 4 ਸਾਲਾ ਅਤੇ ਜਲੰਧਰ ਵਿਖੇ 3 ਸਾਲਾ ਮਾਸੂਮ ਬੱਚੀਆਂ ਨਾਲ ਬਲਾਤਕਾਰ,ਮੁਕਤਸਰ ਵਿਖੇ ਨੌਜਵਾਨ ਲੜਕੀ ਦੀਆਂ ਬਾਹਾਂ ਕੱਟਣ ਅਤੇ ਜਸਪਾਲ ਸਿੰਘ ਲਾਡੀ ਦੀ ਪੁਲੀਸ ਹਿਰਾਸਤ ਦੌਰਾਨ ਮੌਤ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਅਤੇ ਜਸਪਾਲ ਸਿੰਘ ਕਤਲ ਕਾਂਡ ਦੀ ਜਾਂਚ ਮੌਜੂਦਾ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕਰਦੇ ਹੋਏ ਏ.ਐੱਸ.ਆਈ. ਗੁਰਲਾਲ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।

pti
ਪਟਿਆਲਾ: ਫਰੀਦਕੋਟ ਜਸਪਾਲ ਕਾਂਡ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਫੂਕਿਆ ਪੁਤਲਾ

ਅੰਤ ਵਿੱਚ ਕਾਂਗਰਸੀ ਆਗੂ ਕਿਕੀ ਢਿਲੋਂ ਵੱਲੋ ਸੰਘਰਸ਼ ਕਮੇਟੀ ਦੇ ਆਗੂ ਨੂੰ ਧਮਕਾਉਣ ਦੀ ਵੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਮੂਹ ਲੋਕਾਂ ਨੂੰ 29 ਮਈ ਨੂੰ ਫਰੀਦਕੋਟ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਦਵਿੰਦਰ ਪੂਨੀਆ, ਰਾਜੀਵ ਲੋਹਟਬੱਧੀ, ਰਮਿੰਦਰ ਪਟਿਆਲਾ, ਹਰਦੀਪ ਟੋਡਰਪੁਰ, ਕਸ਼ਮੀਰ ਬਿੱਲਾ, ਗੁਰਚਰਨ ਟੌਹੜਾ, ਸ਼੍ਰੀ ਨਾਥ,ਅਮਨ ਦਿਓਲ, ਗੁਰਸੇਵਕ ਸੇਬੀ, ਵਿਕਰਮ ਦੇਵ, ਪ੍ਰਵੀਨ ਆਦਿ ਜਨਤਕ ਅਤੇ ਜਥੇਬੰਦੀ ਆਗੂ ਸ਼ਾਮਿਲ ਸਨ।

-PTC News