Wed, Apr 24, 2024
Whatsapp

ਪਤੰਜਲੀ ਨੇ ਕਰਤਾ ਦਾਅਵਾ ਕੋਰੋਨਾ ਦਾ ਇਲਾਜ ਲੱਭਣ ਦਾ, 5 ਤੋਂ 6 ਦਿਨ 'ਚ ਠੀਕ ?

Written by  Panesar Harinder -- June 14th 2020 05:14 PM
ਪਤੰਜਲੀ ਨੇ ਕਰਤਾ ਦਾਅਵਾ ਕੋਰੋਨਾ ਦਾ ਇਲਾਜ ਲੱਭਣ ਦਾ, 5 ਤੋਂ 6 ਦਿਨ 'ਚ ਠੀਕ ?

ਪਤੰਜਲੀ ਨੇ ਕਰਤਾ ਦਾਅਵਾ ਕੋਰੋਨਾ ਦਾ ਇਲਾਜ ਲੱਭਣ ਦਾ, 5 ਤੋਂ 6 ਦਿਨ 'ਚ ਠੀਕ ?

ਨਵੀਂ ਦਿੱਲੀ - ਜਿਸ ਕੋਰੋਨਾ ਮਹਾਮਾਰੀ ਨੇ ਸਾਰੀ ਦੁਨੀਆ ਦੇ ਮੈਡੀਕਲ ਵਿਗਿਆਨੀਆਂ ਤੇ ਡਾਕਟਰਾਂ ਦੇ ਹੱਥ ਖੜ੍ਹੇ ਕਰਵਾਏ ਪਏ ਹਨ, ਉਸ ਕੋਰੋਨਾ ਮਹਾਮਾਰੀ ਦਾ ਇਲਾਜ ਲੱਭਣ ਦਾ ਦਾਅਵਾ ਭਾਰਤ ਦੇ ਪਤੰਜਲੀ ਗਰੁੱਪ ਨੇ ਕਰ ਦਿੱਤਾ ਹੈ। ਜੀ ਹਾਂ, ਯੋਗਾ ਤੋਂ ਮਸ਼ਹੂਰ ਹੋਏ ਬਾਬਾ ਰਾਮਦੇਵ ਦੇ ਪਤੰਜਲੀ ਗਰੁੱਪ ਨੇ ਕੋਰੋਨਾ ਦਾ ਇਲਾਜ ਲੱਭਣ ਦਾ ਦਾਅਵਾ ਕੀਤਾ ਹੈ ਅਤੇ ਇਸ ਬਾਰੇ ਪਤੰਜਲੀ ਦੇ ਸੀ.ਈ.ਓ. ਆਚਾਰਿਆ ਬਾਲਕ੍ਰਿਸ਼ਨ ਦਾ ਇੱਕ ਵੀਡੀਓ ਵੀ ਮੀਡੀਆ 'ਚ ਘੁੰਮ ਰਿਹਾ ਹੈ ਜਿਸ 'ਚ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਨਾਲ ਲੜਨ ਵਾਲੀ ਆਯੁਰਵੇਦਿਕ ਦਵਾਈ ਖੋਜੀ ਜਾ ਚੁੱਕੀ ਹੈ। Patanjali claimed Corona Vaccine CEO Balakrishna | claimed 100% results

ਦਵਾਈ ਦਾ ਨਤੀਜਾ 100 ਫ਼ੀਸਦੀ

ਬਾਲਕ੍ਰਿਸ਼ਨ ਨੇ ਕਿਹਾ ਕਿ ਪਤੰਜਲੀ ਵੱਲੋਂ ਇਸ ਵਿਸ਼ੇ 'ਤੇ ਕੰਮ ਕਰ ਰਹੇ ਵਿਗਿਆਨਕਾਂ ਦੀ ਇੱਕ ਟੀਮ ਨੇ ਅਜਿਹੇ ਕੰਪਾਊਂਡ ਲੱਭ ਹਨ, ਜੋ ਜਾਨਲੇਵਾ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਦਵਾਈ ਦਾ ਪਹਿਲੇ ਚਰਨ 'ਚ ਟ੍ਰਾਇਲ ਪੂਰਾ ਹੋ ਚੁੱਕਾ ਹੈ, ਜਿਸ 'ਚ ਦਵਾਈ ਦਾ 100 ਫ਼ੀਸਦੀ ਰਿਜ਼ਲਟ ਆਇਆ ਹੈ। ਬਾਲਕ੍ਰਿਸ਼ਨ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਦਵਾਈ ਲੈਣ ਨਾਲ ਸੈਂਕੜੇ ਮਰੀਜ਼ ਠੀਕ ਹੋਏ ਹਨ ਤੇ ਅਗਲੇ 3 ਤੋਂ 4 ਦਿਨਾਂ 'ਚ ਉਹ ਪੂਰੇ ਵੇਰਵਿਆਂ ਸਮੇਤ ਇਸ ਬਾਰੇ ਜਾਣਕਾਰੀ ਦੁਨੀਆ ਦੇ ਸਾਹਮਣੇ ਰੱਖਣਗੇ। Patanjali claimed Corona Vaccine CEO Balakrishna | claimed 100% results

5 ਤੋਂ 14 ਦਿਨਾਂ ਵਿੱਚ ਮਰੀਜ਼ ਤੰਦਰੁਸਤ

ਬਾਲਕ੍ਰਿਸ਼ਨ ਨੇ ਇਹ ਵੀ ਕਿਹਾ ਕਿ ਆਯੁਰਵੇਦ ਜ਼ਰੀਏ ਕੋਰੋਨਾ ਦਾ ਇਲਾਜ ਮੁਮਕਿਨ ਹੈ ਤੇ ਉਨ੍ਹਾਂ ਦੀ ਦਵਾਈ ਜ਼ਰੀਏ 5 ਤੋਂ 14 ਦਿਨਾਂ ਦੇ ਅੰਦਰ ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ ਠੀਕ ਹੋਏ ਹਨ। ਆਚਾਰਿਆ ਦਾ ਦਾਅਵਾ ਹੈ ਕਿ ਇਹ ਦਵਾਈ ਵੱਖ-ਵੱਖ ਥਾਵਾਂ 'ਤੇ ਬਹੁਤ ਸਾਰੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਵਿਚੋਂ 80 ਪ੍ਰਤੀਸ਼ਤ ਲੋਕ 5 ਤੋਂ 6 ਦਿਨਾਂ ਵਿੱਚ ਠੀਕ ਹੋ ਗਏ। ਇਸ ਦਵਾਈ ਦੀ ਵਰਤੋਂ ਕਰਨ ਤੋਂ ਬਾਅਦ, ਕੁਝ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੋਣ ਵਿੱਚ 10 ਤੋਂ 12 ਦਿਨ ਅਤੇ ਵੱਧ ਤੋਂ ਵੱਧ 14 ਦਿਨ ਲੱਗਣ ਦੀ ਗੱਲ ਕਹੀ ਗਈ ਹੈ। Patanjali claimed Corona Vaccine CEO Balakrishna | claimed 100% results

ਸਬੂਤ ਵਜੋਂ ਤਿਆਰ ਕੀਤਾ ਠੀਕ ਹੋਏ ਮਰੀਜ਼ਾਂ ਦਾ ਡਾਟਾ

ਆਚਾਰਿਆ ਨੇ ਕਿਹਾ ਕਿ ਜਦੋਂ ਕੋਰੋਨਾ ਫੈਲਣਾ ਸ਼ੁਰੂ ਹੋਇਆ ਸੀ ਤਾਂ ਅਸੀਂ ਵਿਗਿਆਨੀਆਂ ਦੀ ਟੀਮ ਅਧਿਐਨ ਲਈ ਲਗਾ ਦਿੱਤੀ ਸੀ। ਜੜੀ-ਬੂਟੀਆਂ ਦੀ ਪਛਾਣ ਕੀਤੀ, ਅਤੇ ਦਵਾਈਆਂ ਤਿਆਰ ਕਰਨ ਤੋਂ ਬਾਅਦ ਪਰੀਖਣ ਕੀਤਾ ਗਿਆ। ਇਹ ਦਵਾਈਆਂ ਸੈਂਕੜੇ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਨੂੰ ਦਿੱਤੀ ਗਈ, ਜਿਸ ਦਾ ਨਤੀਜਾ 100 ਫ਼ੀਸਦੀ ਸਹੀ ਆਇਆ ਹੈ। ਆਚਾਰਿਆ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਦੇ ਸਬੂਤ ਵਜੋਂ ਮਰੀਜ਼ਾਂ ਦਾ ਡਾਟਾ ਵੀ ਤਿਆਰ ਕੀਤਾ ਹੈ। Patanjali claimed Corona Vaccine CEO Balakrishna | claimed 100% results

ਇਲਾਜ ਤੋਂ ਬਾਅਦ ਮਰੀਜ਼ ਪਾਏ ਗਏ ਕੋਰੋਨਾ ਨੈਗੇਟਿਵ

ਆਚਾਰਿਆ ਬਾਲਕ੍ਰਿਸ਼ਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਉਕਤ ਦਵਾਈਆਂ ਦਿੱਤੀਆਂ ਗਈਆਂ, ਉਨ੍ਹਾਂ 'ਚੋਂ 70 ਤੋਂ 80 ਫ਼ੀਸਦੀ ਮਰੀਜ਼ ਠੀਕ ਹੋ ਗਏ। ਜਾਂਚ ਤੋਂ ਬਾਅਦ ਇਹ ਮਰੀਜ਼ ਕੋਰੋਨਾ ਨੈਗੇਟਿਵ ਪਾਏ ਗਏ ਹਨ। ਇਹੀ ਨਹੀਂ, ਇਨ੍ਹਾਂ ਦਵਾਈਆਂ ਨਾਲ ਗੰਭੀਰ ਮਰੀਜ਼ਾਂ ਦੇ ਠੀਕ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਇੱਥੋਂ ਤੱਕ ਕਿ ਦਵਾਈਆਂ ਲੈਣ ਨਾਲ ਮਰੀਜ਼ਾਂ ਦੀਆਂ ਜ਼ੁਕਾਮ, ਬੁਖਾਰ, ਸਾਹ ਲੈਣ 'ਚ ਤਕਲੀਫ ਜਿਹੀਆਂ ਗੰਭੀਰ ਸਮੱਸਿਆਵਾਂ ਵੀ ਦੂਰ ਹੋ ਗਈਆਂ।

  • Tags

Top News view more...

Latest News view more...