ਨਕਲੀ ASI ਬਣ ਕੇ ਇਸ ਤਰ੍ਹਾਂ ਠੱਗਦਾ ਸੀ ਲੋਕ, ਚੜ੍ਹਿਆ ਪੁਲਿਸ ਅੜਿੱਕੇ

ਨਕਲੀ ASI ਬਣ ਕੇ ਇਸ ਤਰ੍ਹਾਂ ਠੱਗਦਾ ਸੀ ਲੋਕ, ਚੜ੍ਹਿਆ ਪੁਲਿਸ ਅੜਿੱਕੇ,ਪਠਾਨਕੋਟ: ਪਠਾਨਕੋਟ ਦੇ ਸੁਜਾਨਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇਕ ਨੌਜਵਾਨ ਨਕਲੀ ASI ਬਣ ਕੇ ਲੋਕਾਂ ਨੂੰ ਠੱਗਣ ਲੱਗਿਆ।

ਮਿਲੀ ਜਾਣਕਾਰੀ ਮੁਤਾਬਕ ਇਥੇ ਇਕ ਨੌਜਵਾਨ ਨੇ ਸ਼ੌਂਕ-ਸ਼ੌਂਕ ‘ਚ ਪੁਲਿਸ ਦੀ ਵਰਦੀ ਸਿਲਵਾਈ ਤੇ ਲੋਕਾਂ ਨੂੰ ਆਪਣੀ ਉਸ ਵਰਦੀ ‘ਚ ਖਿੱਚੀਆਂ ਹੋਈਆਂ ਤਸਵੀਰਾਂ ਦਿਖਾਉਣ ਲੱਗਾ।

ਹੋਰ ਪੜ੍ਹੋ:ਮਾਮੂਲੀ ਵਿਵਾਦ ਤੋਂ ਬਾਅਦ ਫਿਰੋਜ਼ਪੁਰ ‘ਚ ਨੌਜਵਾਨਾਂ ਨੇ ਦਿੱਤਾ ਘਟਨਾ ਨੂੰ ਅੰਜਾਮ!

ਇਸ ਤੋਂ ਬਾਅਦ ਉਸ ਨੇ ਵਰਦੀ ਦਾ ਨਾਜਾਇਜ਼ ਫਾਇਦਾ ਚੁੱਕਦਿਆਂ ਲੋਕਾਂ ਨੂੰ ਪੁਲਿਸ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਠੱਗਣ ਲੱਗਾ।

ਜਿਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਉਹ ਲੋਕਾਂ ਨੂੰ ਹੈੱਡ ਕਾਂਸਟੇਬਲ ਬਣਾਉਣ ਲਈ 8 ਲੱਖ ਰੁਪਏ ਤੇ ਥਾਣੇਦਾਰ ਬਣਾਉਣ ਲਈ 26 ਲੱਖ ਰੁਪਏ ਮੰਗਣ ਲੱਗਾ।

-PTC News