ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਹੈਵਾਨੀਅਤ ਦੀ ਹੱਦ ਪਾਰ, ਕਲਯੁੱਗੀ ਪਿਓ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ,ਪਠਾਨਕੋਟ: ਪੰਜਾਬ ‘ਚ ਦਿਨ ਬ ਦਿਨ ਜਬਰ-ਜਨਾਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹੈ।ਜਿਸ ਕਾਰਨ ਹੁਣ ਤੱਕ ਕਈ ਮਾਸੂਮ ਧੀਆਂ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਅੱਜ ਕੱਲ ਹੈਵਾਨੀਅਤ ਇਨ੍ਹੀ ਕੁ ਜ਼ਿਆਦਾ ਵਧ ਗਈ ਹੈ ਕਿ ਪਿਓ ਹੀ ਆਪਣੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ।

ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਪਠਾਨਕੋਟ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿਥੇ ਕਲਯੁੱਗੀ ਪਿਉ ਵਲੋਂ ਆਪਣੀ ਹੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕੀਤਾ ਗਿਆ।

ਹੋਰ ਪੜ੍ਹੋ: ਕੁੱਲੂ ਮਨਾਲੀ ਗਏ ਜਲੰਧਰ ਦੇ 5 ਦੋਸਤਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ, 1 ਲਾਪਤਾ

ਪੀੜਤ ਮੁਤਾਬਕ ਤਿੰਨ ਮਹੀਨੇ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਉਸ ਦਾ ਪਿਤਾ ਉਸ ਨਾਲ ਪਹਿਲਾ ਛੇੜਛਾੜ ਕਰਨ ਲੱਗਾ।

ਜਿਸ ਤੋਂ ਬਾਅਦ ਪਿਛਲੇ ਦਿਨਾਂ ਉਸ ਦੇ ਪਿਤਾ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ।ਇਸ ਘਟਨਾ ਦਾ ਜਦੋਂ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਪੀੜਤ ਦੇ ਪਿਤਾ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News