ਪਠਾਨਕੋਟ ਦੇ ਹੋਟਲ ਵੁੱਡਲੈਂਡ ‘ਚ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ੍ਹ ਕੇ ਸੁਆਹ

ਪਠਾਨਕੋਟ ਦੇ ਹੋਟਲ ਵੁੱਡਲੈਂਡ ‘ਚ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ੍ਹ ਕੇ ਸੁਆਹ,ਪਠਾਨਕੋਟ: ਪਠਾਨਕੋਟ ਦੇ ਲਾਗੇ ਢਾਂਗੂ ਰੋਡ ਤੇ ਸਥਿਤ ਟ੍ਰਾਂਸਫਾਰਮ ਦੇ ਸ਼ਾਰਟ ਸਰਕਟ ਨਾਲ ਹੋਟਲ ਵੁੱਡਲੈਂਡ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਗ ਨੇ ਹੋਟਲ ਦੇ ਬੇਸਮੈਂਟ ਵਿੱਚ ਪਏ ਸਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਬੇਸਮੈਂਟ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਹੋਰ ਪੜ੍ਹੋ:SSC ਪੇਪਰ ਲੀਕ ਮਾਮਲਾ :ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿਉਨ੍ਹਾਂ ਨੇ ਤੁਰੰਤ ਬਿਜਲੀ ਵਿਭਾਗ ਤੇ ਫਾਇਰ-ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ‘ਤੇ ਪੁੱਜ ਕੇ ਅੱਗ ‘ਤੇ ਕਾਬੂ ਪਾਇਆ ਤੇ ਵੱਡਾ ਹਾਦਸਾ ਹੋਣੋ ਟਲ ਗਿਆ।

-PTC News