ਹੋਰ ਖਬਰਾਂ

ਨੌਜਵਾਨ ਨੂੰ ਲੱਗੀ PUBG ਮੋਬਾਈਲ ਗੇਮ ਦੀ ਲਤ, ਪਹੁੰਚਿਆ ਹਸਪਤਾਲ

By Jashan A -- January 20, 2020 8:30 pm

ਨੌਜਵਾਨ ਨੂੰ ਲੱਗੀ PUBG ਮੋਬਾਈਲ ਗੇਮ ਦੀ ਲਤ, ਪਹੁੰਚਿਆ ਹਸਪਤਾਲ,ਪਠਾਨਕੋਟ: ਅੱਜ ਦੀ ਨੌਜਵਾਨ ਪੀੜ੍ਹੀ 'ਤੇ ਚਾਈਨੀਜ ਗੇਮਾਂ ਦਾ ਖ਼ੁਮਾਰ ਉੱਤਰਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ ਬੱਚਿਆ ਤੇ ਪਬਜੀ ਗੇਮ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ।ਜਿਸਦੇ ਬੁਰੇ ਨਤੀਜੇ ਵੀ ਸਾਹਮਣੇ ਆ ਰਹੇ ਹਨ।

PUBG ਪਬਜੀ ਦੀ ਲਤ ਨੇ ਹੀ ਇਕ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਹਸਪਤਾਲ ਪਹੁੰਚਾ ਦਿੱਤਾ।ਜਾਣਕਾਰੀ ਮੁਤਾਬਕ ਪਠਾਨਕੋਟ ਦਾ ਰਹਿਣ ਵਾਲਾ 12ਵੀਂ ਜਮਾਤ ਦਾ ਵਿਦਿਆਰਥੀ ਰੋਜ਼ਾਨਾ 4 ਤੋਂ 5 ਘੰਟੇ ਇਸ ਗੇਮ ਨੂੰ ਖੇਡਦਾ ਸੀ।

ਹੋਰ ਪੜ੍ਹੋ: ਬਟਾਲਾ 'ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਹਸਪਤਾਲ 'ਚ ਭਰਤੀ

PUBG ਇਸਦੀ ਇਸ ਲਤ ਕਾਰਨ ਅੱਜ ਇਹ ਹਸਪਤਾਲ ਦੇ ਬੈੱਡ 'ਤੇ ਪਿਆ ਹੋਇਆ ਹੈ। ਪਿਛਲੇ ਦੋ ਦਿਨਾਂ ਤੋਂ ਇਸਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ, ਜਿਸ ਦੇ ਚੱਲਦਿਆਂ ਇਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ,ਜਿੱਥੇ ਹੁਣ ਉਸ ਦੀ ਹਾਲਤ ਵਿਚ ਸੁਧਾਰ ਹੈ।

-PTC News

  • Share