ਮੁੱਖ ਖਬਰਾਂ

ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਕੀਤੀ ਸਮਾਪਤ, ਜਾਂਚ 'ਚ ਜੁਟੀ ਪੁਲਿਸ

By Jashan A -- April 04, 2019 7:28 am -- Updated:April 04, 2019 2:43 pm

ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਕੀਤੀ ਸਮਾਪਤ, ਜਾਂਚ 'ਚ ਜੁਟੀ ਪੁਲਿਸ,ਪਠਾਨਕੋਟ: ਪਠਾਨਕੋਟ ਦੀ ਢਾਂਗੂ ਪੀਰ ਪੁਲਿਸ ਚੌਕੀ ਦੇ ਅਧੀਨ ਆਉਂਦੀ ਪੰਚਾਇਤ ਮਾਜਰਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਹਿਲਾ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ।

suicide ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਕੀਤੀ ਸਮਾਪਤ, ਜਾਂਚ 'ਚ ਜੁਟੀ ਪੁਲਿਸ

ਮਿਲੀ ਜਾਣਕਾਰੀ ਮੁਤਾਬਕ ਔਰਤ ਪ੍ਰਾਈਵੇਟ ਕੰਪਨੀ 'ਚ ਕੰਮ ਕਰ ਰਹੀ ਸੀ ਅਤੇ ਉਹ ਤਾਮਿਲਨਾਡੂ ਦੀ ਹੈ ਅਤੇ ਉਸ ਦਾ ਪਤੀ ਉੜੀਸਾ ਦਾ ਰਹਿਣ ਵਾਲਾ ਹੈ, ਜੋ ਕਿ ਲਗਭਗ 20 ਸਾਲਾਂ ਤੋਂ ਮਾਜਰਾ ਦੀ ਇਕ ਕੰਪਨੀ 'ਚ ਕੰਮ ਕਰ ਰਹੇ ਸਨ।

ਹੋਰ ਪੜ੍ਹੋ:ਮਹਿਲਾ ਅਧਿਆਪਕਾਂ ਨੇ ਰੱਖਿਆ ਪੰਜਾਬ ਸਰਕਾਰ ਦੀ ਬੇੜੀ ਡੁੱਬਣ ਦਾ ਵਰਤ

suicide ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਕੀਤੀ ਸਮਾਪਤ, ਜਾਂਚ 'ਚ ਜੁਟੀ ਪੁਲਿਸ

ਮ੍ਰਿਤਕਾ ਆਪਣੇ ਪਿੱਛੇ 2 ਬੱਚੇ ਲੜਕੀ (8) ਤੇ ਲੜਕਾ (10) ਛੱਡ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨੂਰਪੁਰ ਭੇਜ ਦਿੱਤਾ ਹੈ।

-PTC News

  • Share