Thu, Apr 18, 2024
Whatsapp

ਪਠਾਨਕੋਟ : ਹਸਪਤਾਲ 'ਚ ਭਿੜੇ ਦੋਹਾਂ ਧਿਰਾਂ ਦੇ ਲੋਕ, ਚੱਲੀਆਂ ਕਿਰਪਾਨਾਂ

Written by  Joshi -- May 17th 2018 01:05 PM -- Updated: May 17th 2018 01:09 PM
ਪਠਾਨਕੋਟ : ਹਸਪਤਾਲ 'ਚ ਭਿੜੇ ਦੋਹਾਂ ਧਿਰਾਂ ਦੇ ਲੋਕ, ਚੱਲੀਆਂ ਕਿਰਪਾਨਾਂ

ਪਠਾਨਕੋਟ : ਹਸਪਤਾਲ 'ਚ ਭਿੜੇ ਦੋਹਾਂ ਧਿਰਾਂ ਦੇ ਲੋਕ, ਚੱਲੀਆਂ ਕਿਰਪਾਨਾਂ

ਪਠਾਨਕੋਟ : ਹਸਪਤਾਲ 'ਚ ਭਿੜੇ ਦੋਹਾਂ ਧਿਰਾਂ ਦੇ ਲੋਕ, ਚੱਲੀਆਂ ਕਿਰਪਾਨਾਂ ਹਸਪਤਾਲ 'ਚ ਭਿੜੇ ਦੋਹਾਂ ਧਿਰਾਂ ਦੇ ਲੋਕ ਹਸਪਤਾਲ 'ਚ ਚੱਲੀਆਂ ਕਿਰਪਾਨਾਂ ਲਹੂ ਨਾਲ ਲਿਬੜੀਆਂ ਹਸਪਤਾਲ ਦੀਆਂ ਕੰਧਾਂ ਦੀਨਾਨਗਰ ਦੇ ਪਿੰਡ ਮਟਮਾਨ 'ਚ ਦੋ ਧਿਰਾਂ 'ਚ ਹਿੰਸਕ ਤਕਰਾਰ ਬੁੱਧਵਾਰ ਦੀ ਰਾਤ ਪਠਾਨਕੋਟ ਦੇ ਦੀਨਾਨਗਰ ਪਿੰਡ ਦੇ ਇਕ ਸਥਾਨਕ ਹਸਪਤਾਲ ਵਿਚ ਦੋ ਧੜਿਆਂ ਵਿਚਕਾਰ ਹੋਈ ਲੜਾਈ ਹਿੰਸਕ ਰੂਪ ਧਾਰਨ ਕਾਰਨ ਕਰ ਗਈ। ਲੜਾਈ ਦੇ ਦੌਰਾਨ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ, ਪੁਲਸ ਨੇ ਕਿਹਾ। Pathankot violence in hospital, people attacked with Kirpanਬੁੱਧਵਾਰ ਸ਼ਾਮ ਨੂੰ ਇਕ ਪਿੰਡ ਦੇ ਸਰਪੰਚ ਅਤੇ ਇਕ ਹੋਰ ਅਣਪਛਾਤੇ ਸਮੂਹ ਵਿਚਾਲੇ ਹੋਈ ਟਕਰਾਅ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਇਸ ਤੋਂ ਬਾਅਦ ਕੁਝ ਲੋਕਾਂ ਨੂੰ ਮੈਡੀਕਲ ਜਾਂਚ ਲਈ ਕਿਸੇ ਨੇੜਲੇ ਹਸਪਤਾਲ ਵਿੱਚ ਭੇਜਿਆ ਗਿਆ ਹੈ। ਤੜਕਸਾਰਾਂ ਵਿੱਚ, ਲੋਕਾਂ ਦੇ ਇੱਕ ਸਮੂਹ ਨੇ ਉਸੇ ਹਸਪਤਾਲ ਵਿੱਚ ਦਾਖ਼ਲ ਹੋ ਕੇ ਕਿਰਪਾਨ ਨਾਲ ਲੋਕਾਂ 'ਤੇ ਹਮਲਾ ਕੀਤਾ, ਅਤੇ ਇਸ 'ਚ ਤਿੰਨ ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋਏ ਹਨ, ਪੁਲਸ ਨੇ ਕਿਹਾ। ਪੁਲਸ ਨੇ ਦੱਸਿਆ ਕਿ ਇਸ ਘਟਨਾ ਹਸਪਤਾਲ ਵਿਚ ਜਾਇਦਾਦ ਦਾ ਨੁਕਸਾਨ ਵੀ ਹੋਇਆ ਹੈ। ਜ਼ਖ਼ਮੀਆਂ ਨੂੰ ਹੁਣ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਉਨ੍ਹਾਂ ਦੇ ਬਿਆਨ ਦਰਜ ਕਰਵਾਉਣ ਦੀ ਉਡੀਕ ਕਰ ਰਹੀ ਹੈ ਜਿਸ ਤੋਂ ਬਾਅਦ ਐਫ.ਆਈ.ਆਰ ਦਰਜ ਕੀਤੀ ਜਾਵੇਗੀ। —PTC News


Top News view more...

Latest News view more...