Thu, Apr 25, 2024
Whatsapp

ਨਿਹੰਗ ਸਿੰਘਾਂ ਵੱਲੋਂ ਹਮਲਾ ਕਰਨ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਸਮੇਤ 11 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਨਗਦੀ ਅਤੇ ਮਾਰੂ ਹਥਿਆਰ ਬਰਾਮਦ

Written by  Shanker Badra -- April 12th 2020 05:45 PM
ਨਿਹੰਗ ਸਿੰਘਾਂ ਵੱਲੋਂ ਹਮਲਾ ਕਰਨ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਸਮੇਤ 11 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਨਗਦੀ ਅਤੇ ਮਾਰੂ ਹਥਿਆਰ ਬਰਾਮਦ

ਨਿਹੰਗ ਸਿੰਘਾਂ ਵੱਲੋਂ ਹਮਲਾ ਕਰਨ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਸਮੇਤ 11 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਨਗਦੀ ਅਤੇ ਮਾਰੂ ਹਥਿਆਰ ਬਰਾਮਦ

ਨਿਹੰਗ ਸਿੰਘਾਂ ਵੱਲੋਂ ਹਮਲਾ ਕਰਨ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਸਮੇਤ 11 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਨਗਦੀ ਅਤੇ ਮਾਰੂ ਹਥਿਆਰ ਬਰਾਮਦ:ਪਟਿਆਲਾ : ਪਟਿਆਲਾ ਨੇੜੇ ਸਨੌਰ ਦੀ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਅਖੌਤੀਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹੋਏ ਖੂਨੀ ਟਕਰਾਅ ਵਿੱਚ ਅਖੌਤੀਨਿਹੰਗਾਂ ਨੇ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ. ਦਾ ਗੁੱਟ ਵੱਢ ਦਿੱਤਾ ਹੈ ਜਦਕਿ 2 ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਨਿਹੰਗ ਸਿੰਘ ਸਨੌਰ ਦੇ ਬਲਬੇੜਾ ਨੇੜੇ ਸਥਿਤ ਆਪਣੇ ਡੇਰੇ ਵਿਚ ਵੜ ਗਏ ਸਨ। ਜਿਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਆਤਮ-ਸਮਰਪਣ ਨਾ ਕਰਨ 'ਤੇ ਕਮਾਂਡੋ ਗੁਰਦੁਆਰੇ 'ਚ ਦਾਖ਼ਲ ਹੋਈ ਤੇ ਫਾਇਰਿੰਗ ਹੋਈ। ਜਿਥੇ ਪੁਲਿਸ ਤੇ ਕਮਾਂਡੋਜ ਨੇ ਚਾਰੇ ਪਾਸੇ ਘੇਰਾ ਪਾ ਕੇ ਗੋਲੀਆਂ ਦੀ ਬੁਛਾੜ ਨਾਲ  ਨਿਹੰਗਾਂ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਜਿਸ ਤੋਂ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ 'ਚ ਸਰਚ ਅਪਰੇਸ਼ਨ ਦੌਰਾਨ 39 ਲੱਖ ਰੁਪਏ ਦੀ ਨਗਦੀ ਬਰਾਮਦ ਕਰਨ ਦੇ ਨਾਲ-ਨਾਲ ਹੋਰ ਮਾਰੂ ਹਥਿਆਰ ਵੀ ਬਰਾਮਦ ਕੀਤੇ ਹੈ। ਇਸ ਸਾਰੀ ਘਟਨਾ ਦੀ ਪੁਸ਼ਟੀ ਆਈ.ਜੀ. ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਅਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ। ਦੱਸ ਦੇਈਏ ਕਿ ਇੱਕ ਗੱਡੀ 'ਚ ਸਵਾਰ ਹੋ ਕੇ ਕਰੀਬ 5 ਅਖੌਤੀਨਿਹੰਗ ਸਿੰਘ ਸਬਜ਼ੀ ਮੰਡੀ ਪਹੁੰਚੇ ਸਨ। ਜਦੋਂ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕ ਕੇ ਕਰਫ਼ਿਊਪਾਸ ਹੋਣ ਬਾਰੇ ਪੁੱਛਿਆ ਤਾਂ ਅਖੌਤੀਨਿਹੰਗ ਭੜਕ ਉੱਠੇ ਅਤੇ ਗੱਡੀ ਬੈਰੀਕੇਡ ਤੋਂ ਗੱਡੀ ਭਜਾ ਕੇ ਮੰਡੀ ਦੇ ਬੋਰਡ ਵਿੱਚ ਮਾਰੀ। ਇਸ ਦੌਰਾਨ ਅਖੌਤੀਨਿਹੰਗਾਂ ਨੇ ਤਲਵਾਰ ਨਾਲ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਅਤੇ ਇੱਕ ਏ.ਐੱਸ.ਆਈ. ਦਾ ਗੁੱਟ ਵੱਢ ਦਿੱਤਾ। -PTCNews


Top News view more...

Latest News view more...