ਮਰਨ ਵਰਤ ‘ਤੇ ਬੈਠੀਆਂ 2 ਅਧਿਆਪਕਾਂ ਦੀ ਵਿਗੜੀ ਹਾਲਤ ,ਰਾਜਿੰਦਰਾ ਹਸਪਤਾਲ ‘ਚ ਦਾਖ਼ਲ

Patiala 2 female teachers Worse condition ,Rajindra Hospital admit

ਮਰਨ ਵਰਤ ‘ਤੇ ਬੈਠੀਆਂ 2 ਅਧਿਆਪਕਾਂ ਦੀ ਵਿਗੜੀ ਹਾਲਤ ,ਰਾਜਿੰਦਰਾ ਹਸਪਤਾਲ ‘ਚ ਦਾਖ਼ਲ:ਪਟਿਆਲਾ : ਸਾਂਝਾ ਅਧਿਆਪਕ ਮੋਰਚਾ ਵਲੋਂ ਪੱਕਾ ਕਰਨ ਤੇ ਪੁਰਾਣੀ ਤਨਖਾਹ ਦੀ ਮੰਗ ਨੂੰ ਲੈ ਕੇ ਪੂਰੇ ਸੂਬੇ ‘ਚ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ।ਪਟਿਆਲਾ ‘ਚ ਵੀ ਇਨ੍ਹਾਂ ਮੰਗਾਂ ਨੂੰ ਲੈ ਕੇ ਕਈ ਅਧਿਆਪਕ ਧਰਨੇ ‘ਤੇ ਬੈਠੇ ਹਨ ਪਰ ਮਰਨ ਵਰਤ ਤੇ ਬੈਠੇ ਅਧਿਆਪਕਾਂ ਚੋਂ 2 ਮਹਿਲਾ ਅਧਿਆਪਕਾਂ ਪ੍ਰਦੀਪ ਅਤੇ ਰੀਤੂ ਦੀ ਹਾਲਤ ਅਚਾਨਕ ਕਾਫੀ ਖਰਾਬ ਹੋ ਗਈ।ਜਿਸ ਕਰਕੇ ਉਸਨੂੰ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।ਦੱਸ ਦਈਏ ਕਿ ਇਹ ਅਧਿਆਪਕ 7 ਅਕਤੂਬਰ ਤੋਂ ਧਰਨੇ ‘ਤੇ ਬੈਠੇ ਹਨ।

ਜਾਣਕਾਰੀ ਅਨੁਸਾਰ ਦੋਵੇਂ ਮਹਿਲਾ ਅਧਿਆਪਕਾਂ ਨੂੰ ਸ਼ੂਗਰ ਲੈਵਲ ਘਟਣ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਦੱਸ ਦੇਈਏ ਕਿ ਅੱਜ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਨੇ ਪਟਿਆਲਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਇਤਿਹਾਸਕ ਪੋਲ ਖੋਲ੍ਹ ਰੈਲੀ ਕੀਤੀ ਹੈ।

ਇਸ ਧਰਨਾ ਪ੍ਰਦਰਸ਼ਨ ‘ਚ ਇਨ੍ਹਾਂ ਅਧਿਆਪਕਾਂ ਦੇ ਬੱਚੇ ਵੀ ਸ਼ਾਮਿਲ ਹੋ ਗਏ ਹਨ।ਪਿਛਲੇ ਦਿਨੀਂ ਹੀ ਛੋਟੀਆਂ ਬੱਚੀਆਂ ਵੀ ਆਪਣੀਆਂ ਮਾਵਾਂ ਦੇ ਹੱਕ ਲਈ ਧਰਨੇ ‘ਚ ਬੈਠੀਆਂ ਸਨ।
-PTCNews