Fri, Apr 19, 2024
Whatsapp

ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਬਾਈਕਾਟ

Written by  Shanker Badra -- March 01st 2019 04:56 PM
ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਬਾਈਕਾਟ

ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਬਾਈਕਾਟ

ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਬਾਈਕਾਟ:ਪਟਿਆਲਾ : ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ 'ਤੇ ਬੈਠੀਆਂ ਨਰਸਾਂ ਵਿਚੋਂ ਬੀਤੇ ਕੱਲ 2 ਨੇ ਨੀਚੇ ਛਾਲ ਮਾਰ ਦਿੱਤੀ ਸੀ।ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪ੍ਰਨੀਤ ਕੌਰ ਜੋ ਕਿ ਅੱਜ ਰਜਿੰਦਰਾ ਹਸਪਤਾਲ ਵਿਖੇ ਜ਼ਖਮੀ ਹੋਈਆਂ ਨਰਸਾਂ ਦਾ ਪਤਾ ਲੈਣ ਲਈ ਪੁੱਜੇ ਸਨ।ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਮੀਡੀਆ ਦੀ ਹਸਪਤਾਲ ਅੰਦਰ ਐਂਟਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। [caption id="attachment_263471" align="aligncenter" width="300"]Patiala All journalist community Brahm Mohindra and Parneet Kaur Boycott ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਬਾਈਕਾਟ[/caption] ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵੀ ਮੌਜੂਦ ਸਨ।ਇਸ ਦੌਰਾਨ ਇੱਥੇ ਪੁੱਜੇ ਸਮੂਹ ਮੀਡੀਏ ਨਾਲ ਦੁਰਵਿਹਾਰ ਕੀਤਾ ਗਿਆ,ਜਿਸ ਨੂੰ ਦੇਖਦਿਆਂ ਅੱਜ ਪਟਿਆਲਾ ਮੀਡੀਆ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਵੀ ਬਾਈਕਾਟ ਕੀਤਾ ਗਿਆ ਸੀ ਅਤੇ ਹੁਣ ਸ਼ਾਮ ਨੂੰ ਜੋ 4 ਵਜੇ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ ਉਸ ਦਾ ਵੀ ਬਾਈਕਾਟ ਕੀਤਾ ਜਾਂਦਾ ਹੈ। [caption id="attachment_263462" align="aligncenter" width="300"]Patiala All journalist community Brahm Mohindra and Parneet Kaur Boycott ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਬਾਈਕਾਟ[/caption] ਇਸ ਘਟਨਾ ਦੇ ਰੋਸ ਵਜੋਂ ਅੱਜ ਨਰਸਿੰਗ ਐਨਸਿਲਰੀ ਤੇ ਦਰਜਾ-4 ਮੁਲਾਜ਼ਮਾਂ ਵੱਲੋਂ ਓਟੀ ਤੇ ਆਪਰੇਸ਼ਨ ਥੀਏਟਰ ਬੰਦ ਕਰ ਦਿੱਤੇ ਗਏ ਸਨ।ਇਨ੍ਹਾਂ ਨਰਸਾਂ ਦਾ ਹਾਲ ਚਾਲ ਜਾਣਨ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਹੁੰਚੇ ਹਨ।ਇਸ ਦੌਰਾਨ ਓਥੇ ਨਰਸਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।ਜਦੋਂ ਇਨ੍ਹਾਂ ਨਰਸਾਂ ਨੇ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਾ ਦਿੱਤਾ ਅਤੇ ਵਾਪਸ ਚਲੇ ਗਏ। [caption id="attachment_263461" align="aligncenter" width="300"]Patiala All journalist community Brahm Mohindra and Parneet Kaur Boycott ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਦਾ ਬਾਈਕਾਟ[/caption] ਦਰਅਸਲ 'ਚ ਠੇਕੇ 'ਤੇ ਕੰਮ ਕਰਦੀਆਂ ਨਰਸਾਂ ਪਿਛਲੇ 23 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ 'ਤੇ ਬੈਠੀਆ ਹੋਈਆਂ ਸਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਇਨ੍ਹਾਂ ਦੀ ਮੀਟਿੰਗ ਹੋਣੀ ਸੀ ਪਰ ਮੀਟਿੰਗ ਨਾ ਹੋਣ ਕਰਕੇ ਇਨ੍ਹਾਂ ਦੋਨੋਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰ ਦਿੱਤੀ ਹੈ ,ਜਿਨ੍ਹਾਂ ਦੀ ਹਾਲਤ ਅਜੇ ਵੀ ਨਾਜੁਕ ਬਣੀ ਹੋਈ ਹੈ।ਇਸ ਦੌਰਾਨ ਕਰਮਜੀਤ ਔਲਖ ਦੇ ਸੱਜੇ ਪੱਟ ਦੀ ਹੱਡੀ ਟੁੱਟੀ ਗਈ ਸੀ ਅਤੇ ਬਲਜੀਤ ਕੌਰ ਖਾਲਸਾ ਨੂੰ ਗੁਝੀਆਂ ਸੱਟਾਂ ਲੱਗੀਆਂ ਹਨ ਅਤੇ ਸਦਮੇ ਵਿੱਚ ਹੈ।ਇਸ ਦੇ ਨਾਲ ਹੀ ਬਚਾਅ ਵਾਸਤੇ ਅੱਗੇ ਆਇਆ ਇੱਕ ਦਰਜਾਚਾਰ ਵਿਅਕਤੀ ਵੀ ਡਿੱਗ ਪਿਆ ਅਤੇ ਉਸਦੀ ਸੱਜੀ ਲੱਤ ਟੁੱਟ ਗਈ ਹੈ। -PTCNews


Top News view more...

Latest News view more...