ਪਟਿਆਲਾ : ਭਾਖੜਾ ਨਹਿਰ ‘ਚ ਡਿੱਗੇ ਸਕੂਟਰੀ ਸਵਾਰ ਪਤੀ-ਪਤਨੀ , ਪਰਿਵਾਰ ਨੇ ਜਵਾਈ ‘ਤੇ ਲਾਏ ਹੱਤਿਆ ਦੇ ਦੋਸ਼

Patiala Bhakra Canal Fall Spectry Riding Husband -Wife
ਪਟਿਆਲਾ : ਭਾਖੜਾ ਨਹਿਰ 'ਚ ਡਿੱਗੇ ਸਕੂਟਰੀ ਸਵਾਰ ਪਤੀ-ਪਤਨੀ , ਪਰਿਵਾਰ ਨੇ ਜਵਾਈ 'ਤੇ ਲਾਏ ਹੱਤਿਆ ਦੇ ਦੋਸ਼

ਪਟਿਆਲਾ : ਭਾਖੜਾ ਨਹਿਰ ‘ਚ ਡਿੱਗੇ ਸਕੂਟਰੀ ਸਵਾਰ ਪਤੀ-ਪਤਨੀ  , ਪਰਿਵਾਰ ਨੇ ਜਵਾਈ ‘ਤੇ ਲਾਏ ਹੱਤਿਆ ਦੇ ਦੋਸ਼:ਪਟਿਆਲਾ : ਪਟਿਆਲਾ ਵਿਖੇ ਸਕੂਟਰੀ ਸਵਾਰ ਪਤੀ-ਪਤਨੀ ਪਸਿਆਣਾ ਕੋਲ ਸਥਿਤ ਭਾਖੜਾ ਨਹਿਰ ਵਿੱਚ ਡਿੱਗ ਗਏ ਹਨ। ਇਸ ਦੌਰਾਨ ਪਤਨੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਈ ਜਦਕਿ ਪਤੀ ਖ਼ੁਦ ਬਾਹਰ ਨਿਕਲ ਆਇਆ ਹੈ।ਇਸ ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਵੱਲੋਂ ਆਪਣੀ ਪਤਨੀ ਨੂੰ ਜਾਣ ਬੁੱਝ ਕੇ ਨਹਿਰ ‘ਚ ਸੁੱਟਿਆ ਗਿਆ ਹੈ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਆਪਣੇ ਜਵਾਈ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਹੈ।

Patiala Bhakra Canal Fall Spectry Riding Husband -Wife
ਪਟਿਆਲਾ : ਭਾਖੜਾ ਨਹਿਰ ‘ਚ ਡਿੱਗੇ ਸਕੂਟਰੀ ਸਵਾਰ ਪਤੀ-ਪਤਨੀ , ਪਰਿਵਾਰ ਨੇ ਜਵਾਈ ‘ਤੇ ਲਾਏ ਹੱਤਿਆ ਦੇ ਦੋਸ਼

ਇਸ ਦੌਰਾਨ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸੁਰਜੀਤ ਕੌਰ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਜੌਲਾਂ ਕਲਾਂ ਵਾਸੀ ਹਰਬਜੀਤ ਸਿੰਘ ਨਾਲ ਹੋਇਆ ਸੀ। ਸੁਰਜੀਤ ਕੌਰ ਸਰਕਾਰੀ ਨੌਕਰੀ ਕਰਦੀ ਹੈ ਜਦੋਂ ਕਿ ਹਰਬਜੀਤ ਖੁਦ ਫੌਜ ‘ਚ ਨੌਕਰੀ ਕਰਦਾ ਹੈ।

 Patiala Bhakra Canal Fall Spectry Riding Husband -Wife
ਪਟਿਆਲਾ : ਭਾਖੜਾ ਨਹਿਰ ‘ਚ ਡਿੱਗੇ ਸਕੂਟਰੀ ਸਵਾਰ ਪਤੀ-ਪਤਨੀ , ਪਰਿਵਾਰ ਨੇ ਜਵਾਈ ‘ਤੇ ਲਾਏ ਹੱਤਿਆ ਦੇ ਦੋਸ਼

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਕੋਲ ਬੱਚਾ ਨਾ ਹੋਣ ਅਤੇ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।ਮ੍ਰਿਤਕਾ ਦੇ ਪਿਤਾ ਅਨੁਸਾਰ ਸੁਰਜੀਤ ਕੌਰ ਆਪਣੇ ਪੇਕੇ ਘਰ ਹੀ ਹੋਈ ਸੀ ਅਤੇ ਬੀਤੀ ਸ਼ਾਮ ਉਸ ਦਾ ਪਤੀ ਹਰਬਜੀਤ ਉਸ ਨੂੰ ਲੈਣ ਲਈ ਆਇਆ ਸੀ। ਹਰਬਜੀਤ ਆਪਣੀ ਪਤਨੀ ਸੁਰਜੀਤ ਨੂੰ ਸਕੂਟਰੀ ‘ਤੇ ਘੁਮਾਉਣ ਲਈ ਨਾਲ ਲੈ ਗਿਆ ਸੀ ਅਤੇ ਇਸੇ ਦੌਰਾਨ ਹੀ ਇਹ ਵਾਰਦਾਤ ਵਾਪਰੀ ਹੈ।

Patiala Bhakra Canal Fall Spectry Riding Husband -Wife
ਪਟਿਆਲਾ : ਭਾਖੜਾ ਨਹਿਰ ‘ਚ ਡਿੱਗੇ ਸਕੂਟਰੀ ਸਵਾਰ ਪਤੀ-ਪਤਨੀ , ਪਰਿਵਾਰ ਨੇ ਜਵਾਈ ‘ਤੇ ਲਾਏ ਹੱਤਿਆ ਦੇ ਦੋਸ਼

ਮ੍ਰਿਤਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਦੇ ਪਤੀ ਵੱਲੋਂ ਜਾਣ ਬੁੱਝ ਕੇ ਉਸ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ ਤੇ ਖੁਦ ਬਚ ਕੇ ਬਾਹਰ ਆ ਗਿਆ।ਦੂਸਰੇ ਪਾਸੇ ਥਾਣਾ ਪਸਿਆਣਾ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ‘ਚੋਂ ਸਰਬਜੀਤ ਕੌਰ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
-PTCNews