Fri, Apr 26, 2024
Whatsapp

ਸਿਹਤ ਮੰਤਰੀ ਦਾ ਸ਼ਹਿਰ ਹੋਇਆ ਬਿਮਾਰ ,ਇਸ ਬਿਮਾਰੀ ਨੇ ਸੈਂਕੜੇ ਲੋਕਾਂ ਨੂੰ ਜਕੜਿਆ

Written by  Shanker Badra -- September 26th 2018 05:52 PM -- Updated: September 26th 2018 05:59 PM
ਸਿਹਤ ਮੰਤਰੀ ਦਾ ਸ਼ਹਿਰ ਹੋਇਆ ਬਿਮਾਰ ,ਇਸ ਬਿਮਾਰੀ ਨੇ ਸੈਂਕੜੇ ਲੋਕਾਂ ਨੂੰ ਜਕੜਿਆ

ਸਿਹਤ ਮੰਤਰੀ ਦਾ ਸ਼ਹਿਰ ਹੋਇਆ ਬਿਮਾਰ ,ਇਸ ਬਿਮਾਰੀ ਨੇ ਸੈਂਕੜੇ ਲੋਕਾਂ ਨੂੰ ਜਕੜਿਆ

ਸਿਹਤ ਮੰਤਰੀ ਦਾ ਸ਼ਹਿਰ ਹੋਇਆ ਬਿਮਾਰ ,ਇਸ ਬਿਮਾਰੀ ਨੇ ਸੈਂਕੜੇ ਲੋਕਾਂ ਨੂੰ ਜਕੜਿਆ:ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਪਟਿਆਲਾ ਸ਼ਹਿਰ ਬਿਮਾਰ ਹੋ ਗਿਆ ਹੈ।ਹਸਪਤਾਲਾਂ ਵਿਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਨੂੰ ਲੈ ਕੇ ਹਫੜਾ-ਦਫੜੀ ਦਾ ਮਾਹੌਲ ਹੈ।ਜਾਣਕਾਰੀ ਅਨੁਸਾਰ ਪਟਿਆਲੇ ਵਿੱਚ ਡੇਂਗੂ ਦੇ 450 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 140 ਦਿਹਾਤੀ ਖੇਤਰ ਅਤੇ 310 ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ। ਇਨ੍ਹਾਂ ਹੀ ਨਹੀਂ ਇਸ ਤੋਂ ਇਲਾਵਾ ਹੋਰ ਬਿਮਾਰੀਆਂ ਨੇ ਵੀ ਲੋਕਾਂ ਨੂੰ ਜਕੜਿਆ ਹੋਇਆ ਹੈ।ਇਸੇ ਤਰ੍ਹਾਂ ਮਲੇਰੀਆ ਦੇ 20 ਕੇਸ, ਚਿਕਨਗੁਨੀਆ ਦਾ 1 ਕੇਸ ਅਤੇ ਸਵਾਇਨ ਫਲੂ ਦੇ 2 ਕੇਸ ਸਾਹਮਣੇ ਆਏ ਸਨ। ਸਿਹਤ ਵਿਭਾਗ ਨੇ ਤਾਜ਼ਾ ਪਈ ਬਰਸਾਤ ਦੇ ਮੱਦੇਨਜ਼ਰ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਲਈ ਜਿੰਮੇਵਾਰ ਕਾਰਨਾਂ ਤੋਂ ਜਾਗਰੂਕ ਕਰਨ ਦੇ ਲਈ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਲਈ ਕਿਹਾ ਜਾਵੇਂ। ਨਗਰ ਨਿਗਮ 'ਤੇ ਨਗਰ ਕੌਂਸਲਾਂ ਨੂੰ ਹਦਾਇਤ ਕਿ ਮੱਛਰਾਂ ਨੂੰ ਭਜਾਉਣ ਲਈ ਫਾਗਿੰਗ ਕਰਨ ਸਮੇਤ ਪੀਣ ਵਾਲੇ ਪਾਣੀ 'ਚ ਕਲੋਰੀਨ ਦਵਾਈ ਮਿਲਾਈ ਜਾਵੇ। -PTCNews


Top News view more...

Latest News view more...