ਮੁੱਖ ਖਬਰਾਂ

ਪਟਿਆਲੇ ਦੇ ਡੀਸੀ ਨੇ PPE ਕਿੱਟ ਪਾ ਕੇ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦਾ ਖ਼ੁਦ ਲਿਆ ਜਾਇਜ਼ਾ 

By Shanker Badra -- May 11, 2021 6:05 pm -- Updated:May 11, 2021 6:05 pm

ਪਟਿਆਲਾ : ਰਾਜਿੰਦਰਾ ਹਸਪਤਾਲ ਪਟਿਆਲਾ ਨਾਲ ਸਬੰਧਿਤ ਸੋਸ਼ਲ ਮੀਡੀਆ 'ਤੇ ਹੋ ਰਹੇ ਝੂਠੇ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਰਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਅੱਜ ਹਸਪਤਾਲ ਦੇ ਕੋਵਿਡ ਵਾਰਡ ਦਾ ਅਚਾਨਕ ਦੌਰਾ ਕੀਤਾ। ਪੀ.ਪੀ.ਈ. ਕਿੱਟ ਪਹਿਨ ਕੇ ਡਿਪਟੀ ਕਮਿਸ਼ਨਰ ਨੇ ਹੋਰ ਅਧਿਕਾਰੀਆਂ ਨਾਲ ਕੋਵਿਡ ਵਾਰਡ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ।

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ   

Patiala DC installs PPE kit Inspection Covid ward at Rajindra Hospital ਪਟਿਆਲੇ ਦੇ ਡੀਸੀ ਨੇ PPE ਕਿੱਟ ਪਾ ਕੇ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦਾ ਖ਼ੁਦ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਮੁੱਖ ਸੰਸਥਾ, ਸੰਕਟ ਦੀ ਇਸ ਘੜੀ ਵਿੱਚ ਕੋਵਿਡ ਮਰੀਜ਼ਾਂ ਦਾ ਮਿਆਰੀ ਇਲਾਜ ਯਕੀਨੀ ਬਣਾ ਕੇ ਮਨੁੱਖਤਾ ਦੀ ਸਹੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਡਾਕਟਰ, ਪੈਰਾ ਮੈਡੀਕਲ ਸਟਾਫ਼, ਸੈਨੇਟਰੀ ਕਰਮਚਾਰੀਆਂ ਸਮੇਤ ਸਾਰੀ ਟੀਮ ਪੂਰੇ ਜੋਸ਼ ਨਾਲ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਸੀ।

Patiala DC installs PPE kit Inspection Covid ward at Rajindra Hospital ਪਟਿਆਲੇ ਦੇ ਡੀਸੀ ਨੇ PPE ਕਿੱਟ ਪਾ ਕੇ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦਾ ਖ਼ੁਦ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਮੁੱਖ ਸੰਸਥਾ ਨਾ ਸਿਰਫ਼ ਪਟਿਆਲਾ, ਬਲਕਿ ਪੂਰੇ ਮਾਲਵਾ ਖੇਤਰ ਅਤੇ ਹੋਰ ਸੂਬਿਆਂ ਦੇ ਲੋਕਾਂ ਦੀ ਸੇਵਾ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਦੀ ਸਮਰਪਿਤ ਟੀਮ ਦੁਆਰਾ ਨਿਭਾਈ ਸ਼ਾਨਦਾਰ ਸੇਵਾ ਨੂੰ ਇਤਿਹਾਸ ਵਿਚ ਸੁਨਹਿਰੀ ਸ਼ਬਦਾਂ ਵਿਚ ਲਿਖਿਆ ਜਾਵੇਗਾ। ਸ੍ਰੀ ਕੁਮਾਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਸ ਪ੍ਰਮੁੱਖ ਸੰਸਥਾ ਖ਼ਿਲਾਫ਼ ਕੀਤਾ ਪ੍ਰਚਾਰ ਬੇਤੁਕਾ, ਹਕੀਕਤ ਤੋਂ ਕੋਹਾਂ ਦੂਰ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕੇਸਾਂ 'ਚ ਆਈ ਕਮੀ, ਪਿਛਲੇ 24 ਘੰਟਿਆਂ ਦੌਰਾਨ 3 .56 ਲੱਖ ਮਰੀਜ਼ ਹੋਏ ਸਿਹਤਯਾਬ

Patiala DC installs PPE kit Inspection Covid ward at Rajindra Hospital ਪਟਿਆਲੇ ਦੇ ਡੀਸੀ ਨੇ PPE ਕਿੱਟ ਪਾ ਕੇ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦਾ ਖ਼ੁਦ ਲਿਆ ਜਾਇਜ਼ਾ

ਇਸ ਅਚਨਚੇਤ ਦੌਰੇ ਦੌਰਾਨ ਡਾਕਟਰ, ਨਰਸਾਂ ਅਤੇ ਵਾਰਡ ਅਟੈਂਡੈਂਟ ਤਨਦੇਹੀ ਨਾਲ ਆਪਣੀ ਡਿਊਟੀ ਕਰਦੇ ਪਾਏ ਗਏ ਅਤੇ ਮਰੀਜ਼ਾਂ ਦੀ ਨਿਯਮਿਤ ਦੇਖਭਾਲ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਵਾਰਡ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਹੋਈ ਸੀ ਅਤੇ ਆਈ.ਸੀ.ਯੂ. ਫਲੋਰ ਵਿਚ ਸਫ਼ਾਈ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਸਾਫ਼ ਦਿਖਾਈ ਦੇ ਰਹੀ ਸੀ। ਵਾਸ਼ਰੂਮ ਦੀ ਚੈਕਿੰਗ ਦੌਰਾਨ ਵੀ ਸਫ਼ਾਈ ਤਸੱਲੀਬਖਸ਼ ਪਾਈ ਗਈ ਅਤੇ ਸੇਵਾਦਾਰ ਆਪਣੀਆਂ ਸ਼ਾਨਦਾਰ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।

Patiala DC installs PPE kit Inspection Covid ward at Rajindra Hospital ਪਟਿਆਲੇ ਦੇ ਡੀਸੀ ਨੇ PPE ਕਿੱਟ ਪਾ ਕੇ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਦਾ ਖ਼ੁਦ ਲਿਆ ਜਾਇਜ਼ਾ

ਹਾਲਾਂਕਿ ਇਹ ਦੇਖਿਆ ਗਿਆ ਹੈ ਕਿ ਜ਼ਿਆਦਾ ਮਰੀਜ਼ਾਂ ਦੇ ਹਸਪਤਾਲ ਆਉਣ ਕਾਰਨ ਵਾਸ਼ਰੂਮਾਂ ਦੀ ਨਿਯਮਤ ਸਫ਼ਾਈ ਦੀ ਲੋੜ ਹੁੰਦੀ ਹੈ ਜਿਸ ਲਈ ਸੇਵਾਦਾਰ ਪਹਿਲਾਂ ਹੀ ਡਿਊਟੀ 'ਤੇ ਲਗਾਏ ਹੋਏ ਸਨ। ਬਹੁਤ ਸਾਰੇ ਮਰੀਜ਼ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹੋਏ ਆਪਣੇ ਮਾਸਕ ਹਟਾ ਲੈਂਦੇ ਹਨ, ਜਿਸਦੇ ਗੰਭੀਰ ਨਤੀਜੇ ਹੋ ਸਕਦੇ ਹਨ, ਇਸ ਤੋਂ ਬਚਣ ਲਈ ਹਸਪਤਾਲ ਦੇ ਅਮਲੇ ਦੁਆਰਾ ਨਿਯਮਤ ਕਾਊਂਸਲਿੰਗ ਕੀਤੀ ਜਾ ਰਹੀ ਸੀ।
-PTCNews

  • Share