ਪਟਿਆਲਾ:ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਕੀਤਾ ਕੋਰੋਨਾ ਨਾਲ ਮ੍ਰਿਤਕ ਔਰਤ ਦਾ ਅੰਤਿਮ ਸਸਕਾਰ

By Shanker Badra - April 27, 2020 4:04 pm

ਪਟਿਆਲਾ:ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਕੀਤਾ ਕੋਰੋਨਾ ਨਾਲ ਮ੍ਰਿਤਕ ਔਰਤ ਦਾ ਅੰਤਿਮ ਸਸਕਾਰ:ਪਟਿਆਲਾ : ਪਟਿਆਲਾ ਦੇ ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਮ੍ਰਿਤਕ ਔਰਤ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ।ਜਿਸ ਦਾ ਅੰਤਿਮ ਸਸਕਾਰ ਰਾਜਪੁਰਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਡੀ.ਪੀ.ਆਰ.ਓ ਪਟਿਆਲਾ ਇਸ਼ਵਿੰਦਰ ਸਿੰਘ ਗਰੇਵਾਲ, ਤਹਿਸੀਲਦਾਰ ਰਾਜਪੁਰਾ ਹਰਸਿਮਰਨ ਸਿੰਘ, ਏ.ਪੀ.ਆਰ.ਓ. ਹਰਦੀਪ ਸਿੰਘ, ਪਟਵਾਰੀ ਗੁਰਮੁਖ ਸਿੰਘ, ਹਰਪਾਲ ਸਿੰਘ, ਏ.ਪੀ ਜੈਨ ਹਸਪਤਾਲ ਦੇ ਸਫ਼ਾਈ ਕਰਮਚਾਰੀ ਕੁਲਵਿੰਦਰ ਸਿੰਘ, ਸਿਟੀ ਥਾਣਾ ਇੰਚਾਰਜ ਐੱਸ.ਆਈ ਬਲਵਿੰਦਰ ਸਿੰਘ ਨੇ ਕਰਵਾਇਆ ਹੈ।

ਦਰਅਸਲ 'ਚ ਮ੍ਰਿਤਕ ਔਰਤ ਦਾ ਸਾਰਾ ਪਰਿਵਾਰ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਹਸਪਤਾਲ ਦਾਖਲ ਹੈ, ਜਿਸ ਕਰਕੇ ਮ੍ਰਿਤਕ ਦੇਹ ਨੂੰ ਅਗਨੀ ਮ੍ਰਿਤਕਾ ਦੇ ਭਾਣਜੇ ਸੁਨੀਲ ਕੁਮਾਰ ਨੇ ਦਿੱਤੀ ਹੈ। ਇਸ ਮੌਕੇ ਡੀ.ਐੱਸ.ਪੀ ਰਾਜਪੁਰਾ ਆਕਾਸ਼ ਦੀਪ ਸਿੰਘ ਔਲਖ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਐੱਸ ਐਮ.ਓ. ਜਗਪਾਲ ਇੰਦਰ ਸਿੰਘ ਵੀ ਮੌਜੂਦ ਸਨ।

ਦੱਸ ਦੇਈਏ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇਅੱਜ ਦੁਪਹਿਰ ਕਰੀਬ 12.15 ਵਜੇ ਦਾਖ਼ਲ ਕੋਰੋਨਾ ਪਾਜ਼ੀਟਿਵ ਰਾਜਪੁਰਾ ਦੀ 63 ਸਾਲਾ ਮਹਿਲਾ ਕਮਲੇਸ਼ ਰਾਣੀ ਦੀ ਮੌਤ ਹੋ ਗਈ ਸੀ ,ਜੋ   ਪਟਿਆਲਾ ਜ਼ਿਲ੍ਹੇ ਦੀ ਪਹਿਲੀ ਕੋਰੋਨਾ ਪੀੜ੍ਹਤ ਮਰੀਜ਼ ਸੀ। ਰਾਜਪੁਰਾ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 42 ਹੈ, ਉਥੇ ਹੀ ਪਟਿਆਲਾ ਵਿਚ ਕੁੱਲ ਮਾਮਲੇ 61 ਤੱਕ ਪਹੁੰਚ ਗਏ ਹਨ।
-PTCNews

adv-img
adv-img