ਪਟਿਆਲਾ : ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰ ਵਿੱਚੋਂ ਚੋਰੀ ਕੀਤੀਆਂ ਨਸ਼ੇ ਦੀਆਂ ਗੋਲੀਆਂ

Patiala: Drug Reduction Center Theft Drug Tablets
ਪਟਿਆਲਾ : ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰ ਵਿੱਚੋਂ ਚੋਰੀ ਕੀਤੀਆਂ ਨਸ਼ੇ ਦੀਆਂ ਗੋਲੀਆਂ

ਪਟਿਆਲਾ : ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰ ਵਿੱਚੋਂ ਚੋਰੀ ਕੀਤੀਆਂ ਨਸ਼ੇ ਦੀਆਂ ਗੋਲੀਆਂ:ਪਟਿਆਲਾ : ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਨਸ਼ਾ ਛੁਡਾਉ ਕੇਂਦਰ ਵਿੱਚੋਂ ਬੀਤੀ ਰਾਤ ਨਸ਼ੇੜੀ ਗੇਟ ਤੋੜ ਕੇ ਨਸ਼ੇ ਦੀਆਂ ਗੋਲੀਆਂ ਲੈ ਕੇ ਫ਼ਰਾਰ ਹੋ ਗਏ ਹਨ। ਜਦੋਂ ਸਵੇਰੇ ਸਟਾਫ਼ ਸੈਂਟਰ ਖੋਲ੍ਹਣ ਲਈ ਨਸ਼ਾ ਛੁਡਾਉ ਕੇਂਦਰ ਪੁੱਜਿਆ ਤਾਂ ਉਸ ਦੇ ਬਾਹਰ ਲੱਗੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਿਸ ਤੋਂ ਬਾਅਦ ਸਟਾਫ਼ ਨੇ ਤੁਰੰਤ ਇਸ ਘਟਨਾ ਸਬੰਧੀ ਚੌਕੀ ਮਾਡਲ ਟਾਊਨ ਨੂੰ ਸੂਚਨਾ ਦਿੱਤੀ।

Patiala: Drug Reduction Center Theft Drug Tablets
ਪਟਿਆਲਾ : ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰ ਵਿੱਚੋਂ ਚੋਰੀ ਕੀਤੀਆਂ ਨਸ਼ੇ ਦੀਆਂ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਅੱਠ ਵਜੇ ਦੇ ਕਰੀਬ ਜਦੋਂ ਨਸ਼ਾ ਛੁਡਾਉ ਕੇਂਦਰ ਦਾ ਸਟਾਫ਼ ਨੇ ਰੋਜ਼ਾਨਾ ਦੀ ਤਰ੍ਹਾਂ ਸੈਂਟਰ ਖੋਲ੍ਹਿਆ ਤਾਂ ਉਸ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸੈਂਟਰ ਦੇ ਅੰਦਰ ਪਿਆ ਸਾਮਾਨ ਖਿੱਲਰਿਆ ਪਿਆ ਸੀ।

Patiala: Drug Reduction Center Theft Drug Tablets
ਪਟਿਆਲਾ : ਨਸ਼ੇੜੀਆਂ ਨੇ ਨਸ਼ਾ ਛੁਡਾਉ ਕੇਂਦਰ ਵਿੱਚੋਂ ਚੋਰੀ ਕੀਤੀਆਂ ਨਸ਼ੇ ਦੀਆਂ ਗੋਲੀਆਂ

ਇਸ ਦੌਰਾਨ ਸਟਾਫ਼ ਨੇ ਦੱਸਿਆ ਕਿ ਸੈਂਟਰ ਵਿੱਚੋਂ ਕਾਫ਼ੀ ਮਾਤਰਾ ਵਿੱਚ ਨਸ਼ਾ ਛੱਡਣ ਲਈ ਆਉਂਦੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਗ਼ਇਬ ਹਨ। ਚੌਕੀ ਮਾਡਲ ਟਾਊਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews