Wed, Apr 24, 2024
Whatsapp

ਪਟਿਆਲਾ ਦੇ ਬਜ਼ਾਰ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੇਰਾਂ ਵਾਲ਼ੇ ਗੇਟ ਤੋਂ ਮਾਰਚ ਸ਼ੁਰੂ  

Written by  Shanker Badra -- May 08th 2021 12:10 PM
ਪਟਿਆਲਾ ਦੇ ਬਜ਼ਾਰ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੇਰਾਂ ਵਾਲ਼ੇ ਗੇਟ ਤੋਂ ਮਾਰਚ ਸ਼ੁਰੂ  

ਪਟਿਆਲਾ ਦੇ ਬਜ਼ਾਰ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੇਰਾਂ ਵਾਲ਼ੇ ਗੇਟ ਤੋਂ ਮਾਰਚ ਸ਼ੁਰੂ  

ਪਟਿਆਲਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਦੀਆਂ ਕਿਸਾਨ -ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਲਾਏ ਲੌਕਡਾਊਨ ਦਾ ਅੱਜ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦੁਕਾਨਦਾਰਾਂ ਅਤੇ ਵਾਪਰੀਆਂ ਨੂੰ ਨਾਲ ਲੈ ਕੇ ਸਾਰੀਆਂ ਦੁਕਾਨਾਂ ਖੁੱਲ੍ਹਵਾਈਆਂ ਜਾ ਰਹੀਆਂ ਹਨ। ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ [caption id="attachment_495693" align="aligncenter" width="300"]Patiala : Farmers Protest Against lockdown imposed by the Punjab government in Punjab ਪਟਿਆਲਾ ਦੇ ਬਜ਼ਾਰ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੇਰਾਂ ਵਾਲ਼ੇ ਗੇਟ ਤੋਂ ਮਾਰਚ ਸ਼ੁਰੂ[/caption] ਪੰਜਾਬ ਦੀਆਂ 32 ਕਿਸਾਨ ਯੂਨੀਅਨ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਪਟਿਆਲਾ ਦੇ ਬਜ਼ਾਰ ਖੁੱਲ੍ਹਵਾਉਣ  ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੇਰਾਂ ਵਾਲ਼ੇ ਗੇਟ ਤੋਂ ਇੱਕਠੇ ਹੋ ਕੇ ਦੁਕਾਨਾਂ ਖੁੱਲ੍ਹਵਾਉਣ ਲਈ ਮਾਰਚ ਕੀਤਾ ਜਾ ਰਿਹਾ ਹੈ।ਕਿਸਾਨ ਜਥੇਬੰਦੀਆਂ ਦੇ ਨਾਲ ਆਏ ਕਾਰਕੁਨਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ। [caption id="attachment_495694" align="aligncenter" width="300"]Patiala : Farmers Protest Against lockdown imposed by the Punjab government in Punjab ਪਟਿਆਲਾ ਦੇ ਬਜ਼ਾਰ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੇਰਾਂ ਵਾਲ਼ੇ ਗੇਟ ਤੋਂ ਮਾਰਚ ਸ਼ੁਰੂ[/caption] ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਆੜ ਹੇਠ ਲੋਕਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਅਤੇ ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਰੋਜ਼ੀ -ਰੋਟੀ ਬਜ਼ਾਰ ਖੋਲ੍ਹਣ ਦਾ ਪ੍ਰਬੰਧ ਕਰੋ। ਪਟਿਆਲਾ ਦੇ ਵਪਾਰੀਆਂ ਨਾਲ ਅੱਜ ਸੰਯੁਕਤ ਕਿਸਾਨ ਮੋਰਚਾ ਜਥੇਬੰਦੀ ਦੇ ਬੈਨਰ ਹੇਠਾਂ ਕਿਸਾਨ ਵੀ ਆ ਖਲੋਤੇ ਹਨ। [caption id="attachment_495692" align="aligncenter" width="300"]Patiala : Farmers Protest Against lockdown imposed by the Punjab government in Punjab ਪਟਿਆਲਾ ਦੇ ਬਜ਼ਾਰ ਖੁੱਲ੍ਹਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੇਰਾਂ ਵਾਲ਼ੇ ਗੇਟ ਤੋਂ ਮਾਰਚ ਸ਼ੁਰੂ[/caption] ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ ਦਰਅਸਲ 'ਚ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਲੌਕਡਾਊਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਸੀ ਕਿ 8 ਮਈ ਨੂੰ ਕਿਸਾਨ ਸ਼ਹਿਰ ਦੇ ਦੁਕਾਨਦਾਰਾਂ ਦੀਆਂ ਦੁਕਾਨਾਂ ਖੁੱਲ੍ਹਵਾਉਣਗੇ, ਜੋ ਕਿ ਪੰਜਾਬ ਸਰਕਾਰ ਵਲੋਂ ਕੋਵਿਡ ਦੇ ਚੱਲਦੇ ਲਗਾਏ ਲੌਕਡਾਊਨ ਤੋਂ ਬਾਅਦ ਬੰਦ ਹਨ। -PTCNews


Top News view more...

Latest News view more...