Fri, Apr 26, 2024
Whatsapp

ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

Written by  Jashan A -- July 25th 2019 06:14 PM
ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਘੱਗਰ ਦੇ ਹੱਲ ਨੂੰ ਲੈ ਕੇ ਕੇਂਦਰੀ ਜਲ ਸਰੋਤ ਮੰਤਰੀ ਨਾਲ ਮੀਟਿੰਗ ਭਲਕੇ : ਪ੍ਰੋ ਚੰਦੂਮਾਜਰਾ ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪਟਿਆਲਾ ਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਸਨ। ਪ੍ਰੋ ਚੰਦੂਮਾਜਰਾ ਨੇ ਇਕ ਦਰਜਨ ਤੋਂ ਜ਼ਿਆਦਾ ਪਿੰਡਾਂ ਵਿਚ ਖੁੱਦ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਿੰਡ ਸਿਰਕਪੜਾ ਜਿਥੇ ਘੱਗਰ ਵਿਚਪਾੜ ਪੈਣ ਨਾਲ ਪਿਛਲੇ ਕਈ ਦਿਨਾਂ ਤੋਂ ਇਸ ਪਿੰਡ ਦਾ ਸੰਪਰਕ ਬਾਕੀਆਂ ਨਾਲੋਂ ਟੁੱਟਿਆ ਹੋਇਆ ਸੀ, ਉਸ ਦੇ ਕੰਮ ਦਾ ਜਾਇਜ਼ਾ ਵੀ ਲਿਆ। ਇਸ ਤੋਂ ਬਾਅਦ ਪ੍ਰੋ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਵੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਉਨ੍ਹਾਂ ਨੇ ਕੇਂਦਰ ਤੇ ਸੂਬਾ ਸਰਕਾਰ ਨਾਲ ਰਾਬਤਾ ਕਰਕੇ ਘੱਗਰ ਦੇ ਪਹਿਲੇ ਪੜਾਅ ਦੇ ਚੈਨਲਾਈਜ਼ੇਸ਼ਨ ਦਾ ਕੰਮ ਪੂਰਾ ਕਰਵਾਇਆ ਸੀ ਅਤੇ ਹੁਣ ਫਿਰ ਜਦੋਂ ਸੂਬਾ ਸਰਕਾਰ ਘੱਗਰ ਦੇ ਪਾਣੀ ਤੋਂ ਪ੍ਰਭਾਵਿਤ ਲੋਕਾਂ ਦੀ ਸਾਰ ਨਹੀਂ ਲੈ ਰਹੀ, ਉਨ੍ਹਾਂ ਨੇ ਕੇਂਦਰੀ ਜਲ ਸਰੋਤ ਮੰਤਰੀ ਨਾਲ ਸੰਪਰਕ ਕਰੇ ਸ਼ੁੱਕਰਵਾਰ ਨੂੰ ਇਸ ਮੁੱਦੇ 'ਤੇ ਦਿੱਲੀ ਵਿਚ ਮੀਟਿੰਗ ਰੱਖ ਗਈ ਹੈ, ਜਿਸ ਵਿਚ ਕੇਂਦਰੀ ਜਲ ਕਮਿਸ਼ਨ, ਸਕੱਤਰ ਜਲ ਸ਼ਕਤੀ ਗਜਿੰਦਰ ਸਿੰਘ ਸ਼ੇਖਾਵਤ ਵਿਭਾਗ ਸਮੇਤ ਸਮੁੱਚੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹਿਣਗੇ। ਹੋਰ ਪੜ੍ਹੋ: ਬਿਹਾਰ 'ਚ ਹੜ੍ਹ ਨੇ ਸਤਾਏ ਲੋਕ, ਕਿਸ਼ਤੀਆਂ ਦਾ ਲੈ ਰਹੇ ਨੇ ਸਹਾਰਾ, ਦੇਖੋ ਵੀਡੀਓ ਇਸ ਵਾਰ ਰਹਿੰਦੇ ਘੱਗਰ ਦੇ ਕੰਮ ਦੀ ਚੈਨਲਾਈਜ਼ੇਸ਼ਨ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਪਹਿਲਾਂ ਜਦੋਂ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਉਨ੍ਹਾਂ ਵਲੋਂ ਇਕ ਰਿਟ ਪਟੀਸ਼ਨ ਦਾਇਰ ਕਰਕੇ ਘੱਗਰ ਦੇ ਰਹਿੰਦੇ ਚੈਨਲਾਈਜ਼ੇਸ਼ਨ ਦਾ ਕੰਮ ਰੋਕ ਦਿੱਤਾ ਸੀ ਪਰ ਹੁਣ ਘੱਗਰ ਦੇ ਚੈਨਲਾਈਜ਼ੇਸ਼ਨ ਹਿਮਾਚਲ ਤੋਂ ਊਨਾ ਜ਼ਿਲੇ ਰਾਹੀਂ ਪੰਜਾਬ ਵਿਚ ਦਾਖਲ ਹੋਣ ਵਾਲੇ ਸੰਵਾਂ ਦੇ ਚੈਨਲਾਈਜ਼ੇਸ਼ਨ ਦਾ ਕੰਮ, ਪਠਾਨਕੋਟ ਤੋਂ ਮੋਹਾਲੀ ਤੱਕ ਬਣੇ ਚੈਕ ਡੈਮਾਂ ਦੀ ਡਿਸਿਲਟਿੰਗ ਦਾ ਕੰਮ, ਦਸ਼ਮੇਸ਼ ਨਹਿਰ ਨੂੰ ਮਨਜ਼ੂਰੀ ਦੇਣ ਦਾ ਕੰਮ ਆਦਿ ਮਸਲੇ ਕੇਂਦਰੀ ਮੰਤਰੀ ਅੱਗੇ ਰੱਖੇ ਜਾਣਗੇ ਕਿਉਂਕਿ ਦਸ਼ਮੇਸ਼ ਨਹਿਰ ਰਾਹੀਂ ਪਾਤੜਾਂ ਨੂੰ ਜਾਣ ਵਾਲੇ ਪਾਣੀ ਦਾ ਪੰਜਾਬ ਦੇ ਕਿਸਾਨ ਪ੍ਰਯੋਗ ਕਰ ਸਕਣਗੇ ਆਦਿ ਮਸਲੇ ਮੀਟਿੰਗ ਵਿਚ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਨਹਿਰਾਂ ਤੇ ਰਜਬਾਹਿਆਂ ਨੂੰ ਪੱਕਾ ਕਰਨ ਲਈ ਜਿਹੜੇ 100 ਕਰੋੜ ਰੁਪਏ ਮਨਜ਼ੂਰ ਕਰਵਾਏ ਗਏ ਸਨ, ਉਨ੍ਹਾਂ ਨੂੰ ਰਿਲੀਜ਼ ਕਰਵਾਉਣ ਦੀ ਵੀ ਮੰਗ ਰੱਖੀ ਜਾਵੇਗੀ। ਪੋz. ਚੰਦੂਮਾਜਰਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਸੰਜੀਦਾ ਨਹੀਂ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਪਹਿਲਾਂ ਤਾਂ 15 ਦਿਨਾਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਗਏ ਤੇ ਫਿਰ ਹਵਾਈ ਜਹਾਜ ਰਾਹੀਂ ਚੱਕਰ ਮਾਰ ਕੇ ਵਾਪਸ ਆਪਣੇ ਏ. ਸੀ. ਡਰਾਇੰਗ ਰੂਮ ਵਿਚ ਜਾ ਕੇਬੈਠ ਗਏ ਪਰ ਅਕਾਲੀ ਦਲ ਮੁੱਢੋਂ ਹੀ ਕਿਸਾਨਾਂ ਦੀ ਲੜਾਈ ਲੜਦਾਆਇਆ ਹੈ ਤੇ ਹੁਣ ਵੀ ਕਿਸੇ ਕੀਮਤ 'ਤੇ ਪਿੱਛੇ ਨਹੀਂ ਹਟੇਗਾ। -PTC News


Top News view more...

Latest News view more...