ਬੱਸ ਡਰਾਈਵਰ ਦੀ ਜਿੱਦ ਨੇ ਵਿਦਿਆਰਥਣ ਨੂੰ ਚਲਦੀ ਬੱਸ ‘ਚੋਂ ਛਾਲ ਮਾਰਨ ਲਈ ਕੀਤਾ ਮਜ਼ਬੂਰ ,ਲੱਗੀਆਂ ਸੱਟਾਂ

Patiala Girl student moving bus Jumped , Serious injured
ਬੱਸ ਡਰਾਈਵਰ ਦੀ ਜਿੱਦ ਨੇ ਇੱਕ ਲੜਕੀ ਨੂੰ ਚਲਦੀ ਬੱਸ 'ਚੋਂ ਛਾਲ ਮਾਰਨ ਲਈ ਕੀਤਾ ਮਜ਼ਬੂਰ ,ਲੱਗੀਆਂ ਸੱਟਾਂ

ਬੱਸ ਡਰਾਈਵਰ ਦੀ ਜਿੱਦ ਨੇ ਵਿਦਿਆਰਥਣ ਨੂੰ ਚਲਦੀ ਬੱਸ ‘ਚੋਂ ਛਾਲ ਮਾਰਨ ਲਈ ਕੀਤਾ ਮਜ਼ਬੂਰ ,ਲੱਗੀਆਂ ਸੱਟਾਂ:ਪਟਿਆਲਾ : ਪਟਿਆਲਾ ‘ਚ ਇੱਕ ਵਿਦਿਆਰਥਣ ਵੱਲੋਂ ਚਲਦੀ ਬੱਸ ‘ਚੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ‘ਚ ਵਿਦਿਆਰਥਣ ਦੇ ਕਾਫ਼ੀ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਹੈ,ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ।

Patiala Girl student moving bus Jumped , Serious injured
ਬੱਸ ਡਰਾਈਵਰ ਦੀ ਜਿੱਦ ਨੇ ਇੱਕ ਲੜਕੀ ਨੂੰ ਚਲਦੀ ਬੱਸ ‘ਚੋਂ ਛਾਲ ਮਾਰਨ ਲਈ ਕੀਤਾ ਮਜ਼ਬੂਰ ,ਲੱਗੀਆਂ ਸੱਟਾਂ

ਦਰਅਸਲ ‘ਚ ਅੱਜ ਸਵੇਰੇ ਦਯਾਨੰਦ ਸਕੂਲ ਦੀ ਇੱਕ ਵਿਦਿਆਰਥਣ ਬੱਸ ਰਾਹੀਂ ਸਕੂਲ ਜਾ ਰਹੀ ਸੀ।ਇਸ ਦੌਰਾਨ ਪਟਿਆਲਾ ਗੇਟ ‘ਤੇ ਲੜਕੀ ਨੇ ਬੱਸ ਰੋਕਣ ਲਈ ਕਿਹਾ ਪਰ ਲੜਕੀ ਵੱਲੋਂ ਵਾਰ-ਵਾਰ ਕਹਿਣ ‘ਤੇ ਵੀ ਬੱਸ ਚਾਲਕ ਨੇ ਬੱਸ ਨਾ ਰੋਕੀ।

Patiala Girl student moving bus Jumped , Serious injured
ਬੱਸ ਡਰਾਈਵਰ ਦੀ ਜਿੱਦ ਨੇ ਇੱਕ ਲੜਕੀ ਨੂੰ ਚਲਦੀ ਬੱਸ ‘ਚੋਂ ਛਾਲ ਮਾਰਨ ਲਈ ਕੀਤਾ ਮਜ਼ਬੂਰ ,ਲੱਗੀਆਂ ਸੱਟਾਂ

ਜਿਸ ਤੋਂ ਬਾਅਦ ਲੜਕੀ ਨੇ ਚਲਦੀ ਬੱਸ ‘ਚੋਂ ਛਾਲ ਮਾਰ ਦਿੱਤੀ ਅਤੇ ਲੜਕੀ ਸੜਕ ‘ਤੇ ਹੇਠਾਂ ਡਿੱਗ ਗਈ।ਇੱਕ ਦੁਕਨਾਦਾਰ ਨੇ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ, ਜਿੱਥੇ ਉਕਤ ਲੜਕੀ ਜ਼ੇਰੇ-ਇਲਾਜ ਹੈ।

ਹੋਰ ਖਬਰਾਂ : ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਹੋਇਆ ਕਤਲ ,ਖੇਤਾਂ ‘ਚੋਂ ਮਿਲੀ ਲਾਸ਼

ਜਾਣਕਾਰੀ ਅਨੁਸਾਰ ਇਹ ਬੱਸ ਖੰਨਾ ਤੋਂ ਸਿਰਸਾ ਜਾ ਰਹੀ ਸੀ ਅਤੇ ਦਯਾਨੰਦ ਸਕੂਲ ਦੀ ਵਿਦਿਆਰਥਣ ਭਾਦਸੋਂ ਤੋਂ ਨਾਭਾ ਆਈ ਸੀ।ਉਸ ਨੇ ਪਟਿਆਲਾ ਗੇਟ ਉੱਤਰ ਕੇ ਆਪਣੇ ਸਕੂਲ ਜਾਣਾ ਸੀ।ਬੱਸ ਡਰਾਈਵਰ ਨੇ ਪਟਿਆਲਾ ਗੇਟ ਵਿਖੇ ਬੱਸ ਨਹੀਂ ਰੋਕੀ।ਜਿਸ ਕਾਰਨ ਬੱਸ ਡਰਾਈਵਰ ਦੀ ਜਿੱਦ ਕਾਰਨ ਵਿਦਿਆਰਥਣ ਨੂੰ ਚਲਦੀ ਬੱਸ ‘ਚੋਂ ਛਾਲ ਮਾਰਨ ਲਈ ਮਜ਼ਬੂਰ ਹੋਣਾ ਪਿਆ ਹੈ।

-PTCNews