ਪਟਿਆਲਾ ਦੇ ਸਰਕਾਰੀ ਹਸਪਤਾਲ ‘ਚ ਬਦਲੀਆਂ ਲਾਸ਼ਾਂ, ਸੰਗਰੂਰ ਦੀ ਲਾਸ਼ ਭੇਜੀ ਯੂਪੀ,ਜਾਣੋਂ ਪੂਰਾ ਮਾਮਲਾ

Patiala government hospital Changed Deathbody, Sangrur Deathbody sent to UP
ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਬਦਲੀਆਂ ਲਾਸ਼ਾਂ, ਸੰਗਰੂਰ ਦੀ ਲਾਸ਼ ਭੇਜੀ ਯੂਪੀ,ਜਾਣੋਂ ਪੂਰਾ ਮਾਮਲਾ 

ਪਟਿਆਲਾ ਦੇ ਸਰਕਾਰੀ ਹਸਪਤਾਲ ‘ਚ ਬਦਲੀਆਂ ਲਾਸ਼ਾਂ, ਸੰਗਰੂਰ ਦੀ ਲਾਸ਼ ਭੇਜੀ ਯੂਪੀ,ਜਾਣੋਂ ਪੂਰਾ ਮਾਮਲਾ:ਪਟਿਆਲਾ : ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਬੀਤੇ ਦਿਨੀਂ ਲਾਸ਼ਾਂ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਇਕ ਨੌਜਵਾਨ ਫ਼ੌਜੀ ਦੀ ਜ਼ਹਿਰੀਲੀ ਵਸਤੂ ਨਿਗਲਣ ਤੋਂ ਬਾਅਦ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਸੀ। ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਬੁੱਧਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਮੁਰਦਾ ਘਰ ਪੁੱਜੇ ਤਾਂ ਲਾਸ਼ ਕਿਸੇ ਹੋਰ ਦੀ ਨਿਕਲੀ। ਜਿਸ ਤੋਂ ਬਾਅਦ ਵਾਰਸਾਂ ਨੇ ਹੰਗਾਮਾ ਕਰਦਿਆਂ ਡਾਕਟਰਾਂ ‘ਤੇ ਲਾਸ਼ ਬਦਲਣ ਦਾ ਦੋਸ਼ ਲਗਾਇਆ।

ਦੂਜੇ ਪਾਸੇ ਉੱਤਰ ਪ੍ਰਦੇਸ਼ ਨਿਵਾਸੀ 32 ਸਾਲ ਦੇ ਮਜ਼ਦੂਰ ਰਾਮ ਕੁਮਾਰ ਦੀ ਵੀ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਵੀ ਹਸਪਤਾਲ ਵਿਚ ਹੀ ਪਈ ਸੀ। ਜਿਸ ਤੋਂ ਬਾਅਦ ਮ੍ਰਿਤਕ ਰਾਮ ਦੇ ਪਰਿਵਾਰਕ ਮੈਂਬਰ ਪੋਸਟਮਾਰਟਮ ਤੋਂ ਬਾਅਦ ਸ਼ਨਾਖ਼ਤ ਕਰਨ ਦੇ ਬਾਵਜੂਦ ਫ਼ੌਜੀ ਸਿੰਘ ਦੀ ਲਾਸ਼ ਲੈ ਕੇ ਯੂਪੀ ਚਲੇ ਗਏ। ਜਿਸ ਕਰਕੇ ਲਾਸ਼ਾਂ ਦੀ ਅਦਲਾ-ਬਦਲੀ ਹੋਈ ਹੈ।

ਜਦੋਂ ਸੰਗਰੂਰ ਪੁਲਿਸ ਨੇ ਐਂਬੂਲੈਂਸ ਚਾਲਕ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਹ ਲਖਨਊ ਕੋਲ ਪੁੱਜ ਗਏ ਹਨ। ਉਨ੍ਹਾਂ ਨੂੰ ਤੁਰੰਤ ਵਾਪਸ ਆਉਣ ਲਈ ਕਿਹਾ ਗਿਆ। ਸੰਗਰੂਰ ਸਿਟੀ ਦੇ ਏਐੱਸਆਈ ਜਸਵੀਰ ਸਿੰਘ ਨੇ ਕਿਹਾ ਕਿ ਲਾਸ਼ ਵਾਪਸ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਓਧਰ ਫੌਜੀ ਸਿੰਘ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਲਾਸ਼ ਦੇਖਦਿਆਂ ਹੀ ਦੱਸ ਦਿੱਤਾ ਸੀ ਕਿ ਇਹ ਫ਼ੌਜੀ ਸਿੰਘ ਦੀ ਲਾਸ਼ ਨਹੀਂ ਹੈ। ਇਸ ਦੇ ਬਾਵਜੂਦ ਡਾਕਟਰ ਉਨ੍ਹਾਂ ਨੂੰ ਗੁਮਰਾਹ ਕਰਦੇ ਰਹੇ।

ਇਸ ਸਬੰਧੀ ਮ੍ਰਿਤਕ ਰਾਮ ਕੁਮਾਰ ਦੇ ਚਾਚਾ ਫੂਲ ਚੰਦ ਨੇ ਦੱਸਿਆ ਕਿ ਉਸ ਦਾ ਭਤੀਜਾ ਦੇਵੀਗੜ੍ਹ (ਉੱਤਰ ਪ੍ਰਦੇਸ਼) ਵਿਚ ਰਹਿੰਦਾ ਸੀ। ਉਸ ਦੇ  ਪੇਟ ਵਿਚ ਦਰਦ ਹੋਇਆ ਸੀ। ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਕਰ ਕੇ ਲਾਸ਼ ਦੇ ਦਿੱਤੀ ਗਈ ਪਰ ਜਦੋਂ ਉਸ ਦਾ ਮੂੰਹ ਦੇਖਿਆ ਤਾਂ ਪਤਾ ਲੱਗਾ ਕਿ ਲਾਸ਼ ਰਾਮ ਕੁਮਾਰ ਦੀ ਨਹੀਂ ਹੈ।
-PTCNews