ਮੁੱਖ ਖਬਰਾਂ

ਪਟਿਆਲਾ 'ਚ ਲੱਗੇਗਾ ਨੌਕਰੀ ਮੇਲਾ, ਇਹਨਾਂ ਕਾਲਜਾਂ 'ਚ ਹੋਵੇਗੀ ਇੰਟਰਵਿਊ!

By Joshi -- August 19, 2017 7:08 pm -- Updated:Feb 15, 2021

ਪਟਿਆਲਾ ਪ੍ਰਸ਼ਾਸਨ ਦੁਆਰਾ 24 ਤੋਂ 29 ਅਗਸਤ ਤਕ ਤਿੰਨ ਦਿਨ ਦਾ ਨੌਕਰੀ ਮੇਲਾ ਆਯੋਜਿਤ ਕਰਵਾਇਆ ਜਾਵੇਗਾ।

ਮੇਲਿਆਂ ਦਾ ਆਯੋਜਨ ਪੰਜਾਬ ਸਰਕਾਰ ਦੀ ਰਾਜ ਪੱਧਰੀ ਰੁਜ਼ਗਾਰ ਪੈਦਾ ਕਰਨ ਵਾਲੀ ਮੁਹਿੰਮ ਤਹਿਤ ਕੀਤਾ ਜਾਵੇਗਾ।

ਨੌਕਰੀ ਮੇਲੇ ਸਰਕਾਰੀ ਆਈ.ਟੀ.ਆਈ., ਪੋਲੀਟੈਕਨਿਕ ਕਾਲਜ ਫਾਰ ਗਰਲਜ਼ ਅਤੇ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਨੇੜੇ ਰੱਖੇ ਜਾਣਗੇ।
Patiala job fair gives chance to youth to get employment!Patiala job fair gives chance to youth to get employment!

ਪਟਿਆਲਾ ਦੇ ਡੀ.ਸੀ. ਕੁਮਾਰ ਅਮੀਤ ਨੇ ਮਿੰਨੀ ਸਕੱਤਰੇਤ ਕੰਪਲੈਕਸ ਵਿਚ ਇਕ ਮੀਟਿੰਗ ਕੀਤੀ ਜਿਸ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸਂ ਦੀਆਂ ਤਿਆਰੀਆਂ ਦੀ ਸਮੀਖਿਆ ਵੀ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਗੋਦਰੇਜ, ਹੀਰੋ ਮੋਟੋ ਕਾਰਪੋਰੇਸ਼ਨ ਅਤੇ ਟੀ.ਆਈ. ਸਾਈਕਲ ਸਮੇਤ ਕਈ ਬਹੁ-ਰਾਸ਼ਟਰੀ ਕੰਪਨੀਆਂ, ਨੌਕਰੀ ਮੇਲੇ ਵਿਚੋਂ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਚੁਣ ਸਕਦੇ ਹਨ।

Patiala job fair gives chance to youth to get employment!

ਪੌਲੀਟੈਕਨਿਕ ਕਾਲਜ ਵਿਚ ਪੰਜ ਦਿਨਾ ਦਾ ਸਮਾਗਮ ੨੪ ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਮਾਹਿਰਾਂ ਵੱਲੋਂ ਇਸ ਦੌਰਾਨ ਨੌਜਵਾਨਾਂ ਦਾ ਇੰਟਰਵਿਊ ਕੀਤਾ ਜਾਵੇਗਾ।

—PTC News

  • Share