ਮੁੱਖ ਮੰਤਰੀ ਦੇ ਸ਼ਹਿਰ ‘ਚ ਮਿੰਨੀ ਸਕੱਤਰੇਤ ਵਿਖੇ ਰਾਸ਼ਟਰੀ ਝੰਡਾ ਹੇਠਾਂ ਕਰਨ ‘ਚ ਆਖ਼ਰ ਕਿਉਂ ਹੋਈ ਦੇਰੀ ?

Patiala Mini Secretariat national flag down Under

ਮੁੱਖ ਮੰਤਰੀ ਦੇ ਸ਼ਹਿਰ ‘ਚ ਮਿੰਨੀ ਸਕੱਤਰੇਤ ਵਿਖੇ ਰਾਸ਼ਟਰੀ ਝੰਡਾ ਹੇਠਾਂ ਕਰਨ ‘ਚ ਆਖ਼ਰ ਕਿਉਂ ਹੋਈ ਦੇਰੀ ?:ਅੰਮ੍ਰਿਤਸਰ ‘ਚ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ ‘ਤੇ ਦੁਸਹਿਰੇ ਮੌਕੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 59 ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਵੱਧਣ ਦਾ ਖ਼ਦਸ਼ਾ ਹੈ, ਕਿਉਂਕਿ ਇਸ ਹਾਦਸੇ ‘ਚ ਵੱਡੀ ਗਿਣਤੀ ‘ਚ ਲੋਕ ਜ਼ਖ਼ਮੀ ਹੋਏ ਹਨ।ਇਸ ਦੌਰਾਨ 100 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ।

ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ‘ਚ 3 ਦਿਨ ਦੇ ਸੋਗ ਦਾ ਐਲਾਨਿਆ ਗਿਆ ਹੈ।ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਮਿੰਨੀ ਸਕੱਤਰੇਤ ਵਿਖੇ ਸੋਗ ਵਜੋਂ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਨਹੀਂ ਗਿਆ ਅਤੇ ਪੂਰਾ ਝੁੱਲ ਰਿਹਾ ਸੀ।

ਜਿਸ ਨੂੰ ਪੀਟੀਸੀ ਨਿਊਜ਼ ਨੇ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ ,ਇਸ ਤੋਂ ਬਾਅਦ ਤੁਰੰਤ ਝੰਡਾ ਹੇਠਾਂ ਕੀਤਾ ਗਿਆ ਹੈ।
-PTCNews