ਪਟਿਆਲਾ ‘ਚ ਨਾਬਾਲਿਗ ਬੱਚੀ ਨਾਲ 32 ਸਾਲਾ ਗੁਆਂਢੀ ਵੱਲੋਂ ਜਬਰ ਜਨਾਹ

Patiala In Minor Girl 32 year Man From Rape

ਪਟਿਆਲਾ ‘ਚ ਨਾਬਾਲਿਗ ਬੱਚੀ ਨਾਲ 32 ਸਾਲਾ ਗੁਆਂਢੀ ਵੱਲੋਂ ਜਬਰ ਜਨਾਹ:ਪਟਿਆਲਾ ‘ਚ 9 ਸਾਲ ਦੀ ਇੱਕ ਬੱਚੀ ਨਾਲ 32 ਸਾਲਾਂ ਦੇ ਇੱਕ ਗੁਆਂਢੀ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ‘ਚ ਸਕੂਲ ‘ਚ ਬੱਚਿਆਂ ਨੂੰ ਇੱਕ ਗ੍ਰਾਫਿ਼ਕ ਵਿਡੀਓ ਦਿਖਾਈ ਗਈ ਸੀ, ਤਾਂ ਜੋ ਉਨ੍ਹਾਂ ਨੂੰ ਸੈਕਸ ਹਮਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ।

ਉਸ ਵਰਕਸ਼ਾਪ ਤੋਂ ਬਾਅਦ ਬੱਚੀ ਨੇ ਆਪਣੀ ਕਲਾਸ ਦੀ ਅਧਿਆਪਕਾ ਨੁੰ ਦੱਸਿਆ ਕਿ ਉਸ ਦੇ ਗੁਆਂਢੀ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਸ ਨਾਲ ਦੋ ਵਾਰ ਬਲਾਤਕਾਰ ਕੀਤਾ ਸੀ।ਪਹਿਲੀ ਵਾਰ ਮਈ ‘ਚ ਤੇ ਦੂਜੀ ਵਾਰ ਜੁਲਾਈ `ਚ ਕੀਤਾ।ਇਸ ਤੋਂ ਬਾਅਦ ਅਧਿਆਪਕਾ ਨੇ ਸਕੂਲ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਜੁਰਮ ਦਾ ਕਬੂਲ ਕਰ ਲਿਆ ਹੈ। ਦੱਸ ਦੇਈਏ ਕਿ 32 ਸਾਲਾ ਮੁਲਜ਼ਮ ਪਟਿਆਲ਼ੇ ‘ਚ ਸੜਕ ਕਿਨਾਰੇ ਪਰੌਂਠੇ ਵੇਚਦਾ ਰਿਹਾ ਹੈ। ਉਸ ਦੀ ਆਪਣੀ ਖ਼ੁਦ ਦੀ ਇੱਕ ਧੀ ਸਮੇਤ ਦੋ ਨਾਬਾਲਗ਼ ਬੱਚੇ ਹਨ।
-PTCNews