Advertisment

ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ 

author-image
Ragini Joshi
New Update
ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ 
Advertisment
ਚਮਾਰਹੇੜੀ ਪੈਟਰੋਲ ਪੰਪ ਕਤਲ ਤੇ ਚੋਰੀ ਮਾਮਲਾ ਹੋਇਆ ਹਲ, ਪੁਲਿਸ ਨੇ ਦੋ ਦੋਸ਼ੀ ਕੀਤੇ ਕਾਬੂ ਬੀਤੇ ਦਿਨੀਂ ਰਾਜਪੁਰਾ ਸੜਕ 'ਤੇ ਚਮਾਰਹੇੜੀ  ਸਥਿਤ ਇੱਕ ਪੈਟਰੋਲ ਪੰਪ 'ਤੇ ਲੁੱਟ ਦੀ ਘਟਨਾ ਦੌਰਾਨ ਦੋ ਵਿਅਕਤੀਆਂ ਨੂੰ ਗੋਲ਼ੀਆਂ ਨਾਲ ਮਾਰਨ ਦਾ ਕੇਸ ਹੱਲ ਕਰਨ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਵਿਚ ਵਾਪਰੀ  ਇਸ ਘਟਨਾ ਦਾ ਮੁੱਖ ਮੰਤਰੀ ਵਲੋਂ ਨੋਟਿਸ ਲਿਆ ਗਿਆ ਸੀ। Patiala petrol pump robbery case slved ਇਸ ਨੂੰ ਚੁਣੌਤੀ ਵਜੋਂ ਲੈਂਦਿਆਂ, ਜ਼ਿਲ੍ਹਾ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਸੀ। ਪੁਲਿਸ ਨੇ ਲੁਟੇਰਿਆਂ ਅਤੇ ਕਾਤਿਲਾਂ ਦੀ ਸ਼ਨਾਖ਼ਤ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਦੀ ਪਛਾਣ ਬਹਾਦਰਗੜ੍ਹ ਨੇੜਲੇ ਪਿੰਡ ਦੇ ਮੱਖਣ ਸਿੰਘ ਅਤੇ ਯੂਨੀਵਰਸਟੀ ਨੇੜੇ ਪੀਜੀ ਵਿੱਚ ਰਹਿੰਦੇ ਸਿਕੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿੰਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿਛ ਜਾਰੀ ਹੈ, ਜਦਕਿ ਤੀਸਰੇ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਟਲ, ਇੱਕ ਖੋਲ ਕਾਰਤੂਸ, ਮੋਟਰਸਾਈਕਲ ਅਤੇ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤੀਸਰੇ ਦੋਸ਼ੀ ਲਖਨਦੀਪ ਸਿੰਘ ਉਰਫ ਵਾਰਸ ਰੰਧਾਵਾ ਵੀ ਜਲਦ ਹੀ ਪੁਲਿਸ ਦੀ ਗ੍ਰਿਫਤ 'ਚ ਹੋਵੇਗਾ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news patiala-petrol-pump-robbery-case-slved
Advertisment

Stay updated with the latest news headlines.

Follow us:
Advertisment