ਪਟਿਆਲਾ ਪੁਲਿਸ ਨੇ 5 ਚੋਰਾਂ ਨੂੰ ਕੀਤਾ ਕਾਬੂ , 21 ਮੋਬਾਈਲ ਤੇ 2 ਮੋਟਰਸਾਈਕਲ ਹੋਏ ਬਰਾਮਦ

By Shanker Badra - November 09, 2020 8:11 pm

ਪਟਿਆਲਾ ਪੁਲਿਸ ਨੇ 5 ਚੋਰਾਂ ਨੂੰ ਕੀਤਾ ਕਾਬੂ , 21 ਮੋਬਾਈਲ ਤੇ 2 ਮੋਟਰਸਾਈਕਲ ਹੋਏ ਬਰਾਮਦ:ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਮੋਬਾਈਲਾਂ ਦੀਆਂ ਲੁੱਟਾਂ ਖੋਹਾਂ ਕਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਜਿਨ੍ਹਾਂ ਪਾਸੋਂ 21 ਮੋਬਾਈਲ ਤੇ 2 ਮੋਟਰਸਾਈਕਲ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ.ਐੱਸ.ਪੀ ਸੌਰਵ ਜਿੰਦਲ ਨੇ ਦੱਸਿਆ ਕਿ 6 ਨਵੰਬਰ ਨੂੰ ਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਲਹਿਲ ਕਲੋਨੀ ਸਾਈਕਲ 'ਤੇ ਸਰਹਿੰਦ ਰੋਡ 'ਤੇ ਫੋਨ 'ਤੇ ਗੱਲ ਕਰਦਾ ਆਪਣੇ ਘਰ ਜਾ ਰਿਹਾ ਸੀ।

Patiala police arrested 5 thieves, recovered 21 mobiles and 2 motorcycles ਪਟਿਆਲਾ ਪੁਲਿਸ ਨੇ 5 ਚੋਰਾਂ ਨੂੰ ਕੀਤਾ ਕਾਬੂ , 21 ਮੋਬਾਈਲ ਤੇ 2 ਮੋਟਰਸਾਈਕਲ ਹੋਏ ਬਰਾਮਦ

ਜਦੋਂ ਉਹ ਸਰਹਿੰਦ ਰੋਡ ਆਪਣਾ ਢਾਬਾ ਕੋਲ ਪੁੱਜਾ ਤਾਂ ਪਿੱਛੋਂ ਇਕ ਸਪਲੈਡਰ ਮੋਟਰਸਾਈਕਲ 'ਤੇ ਆ ਰਹੇ 2 ਨੌਜਵਾਨ ਉਸਦਾ ਮੋਬਾਈਲ ਖੋਹ ਕੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਨੂੰ ਭੱਜ ਗਏ, ਜਿਸ ਦੇ ਬਿਆਨ 'ਤੇ ਮੁਕੱਦਮਾ ਪਟਿਆਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ ਚਰਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਣਜੀਤ ਨਗਰ ਦੀ ਸੂਚਨਾ 'ਤੇ ਉਸ ਦਾ ਮੋਬਾਈਲ ਫੋਨ ਖੋਹਣ ਸਬੰਧੀ ਮੁਕੱਦਮਾ ਥਾਣਾ ਅਨਾਜ ਮੰਡੀ ਪਟਿਆਲਾ ਦਰਜ ਕੀਤਾ ਗਿਆ ਹੈ।

Patiala police arrested 5 thieves, recovered 21 mobiles and 2 motorcycles ਪਟਿਆਲਾ ਪੁਲਿਸ ਨੇ 5 ਚੋਰਾਂ ਨੂੰ ਕੀਤਾ ਕਾਬੂ , 21 ਮੋਬਾਈਲ ਤੇ 2 ਮੋਟਰਸਾਈਕਲ ਹੋਏ ਬਰਾਮਦ

ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ ਸਿਟੀ-2 ਸੌਰਭ ਜਿੰਦਲ ਦੀ ਨਿਗਰਾਨੀ ਹੇਠ ਥਾਣਾ ਅਨਾਜ ਮੰਡੀ ਪਟਿਆਲਾ ਦੀ ਟੀਮ ਵੱਲੋਂ ਪੂਰੀ ਡੂੰਘਾਈ ਨਾਲ ਮਾਮਲਿਆਂ ਦੀ ਤਫਤੀਸ਼ ਕਰਦੇ ਹੋਏ 8 ਨਵੰਬਰ ਨੂੰ  5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 21 ਮੋਬਾਇਲ ਫ਼ੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।

Patiala police arrested 5 thieves, recovered 21 mobiles and 2 motorcycles ਪਟਿਆਲਾ ਪੁਲਿਸ ਨੇ 5 ਚੋਰਾਂ ਨੂੰ ਕੀਤਾ ਕਾਬੂ , 21 ਮੋਬਾਈਲ ਤੇ 2 ਮੋਟਰਸਾਈਕਲ ਹੋਏ ਬਰਾਮਦ

ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਪਿਛਲੇ ਸਮੇਂ ਤੋਂ ਸ਼ਹਿਰ ਅੰਦਰ ਮੋਬਾਇਲ ਫ਼ੋਨ ਖੋਹਣ ਦੀਆ ਵਾਰਦਾਤਾਂ ਕਰ ਰਹੇ ਸਨ, ਜਿੰਨ੍ਹਾਂ ਪਾਸੋ ਡੁੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਇਹਨਾਂ ਪਾਸੋ ਹੋਰ ਵੀ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
-PTCNews

adv-img
adv-img