Advertisment

ਪਟਿਆਲਾ : ਵਿੱਦਿਅਕ ਸੰਸਥਾਵਾਂ ਨੇੜਿਓਂ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

author-image
Shanker Badra
Updated On
New Update
ਪਟਿਆਲਾ : ਵਿੱਦਿਅਕ ਸੰਸਥਾਵਾਂ ਨੇੜਿਓਂ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Advertisment
ਪਟਿਆਲਾ : ਵਿੱਦਿਅਕ ਸੰਸਥਾਵਾਂ ਨੇੜਿਓਂ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ:ਪਟਿਆਲਾ : ਪਟਿਆਲਾ ਪੁਲਿਸ ਨੇ ਸ਼ਹਿਰ 'ਚੋਂ ਵਾਹਨ ਚੋਰੀ ਕਰਕੇ ਮਲੇਰਕੋਟਲਾ ਅਤੇ ਆਲੇ-ਦੁਆਲੇ ਵੇਚਣ ਵਾਲੇ ਨੂੰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਮਲੇਰਕੋਟਲਾ ਨਿਵਾਸੀ ਪ੍ਰਵੀਨ ਕੁਮਾਰ ਵਜੋਂ ਹੋਈ ਹੈ। Patiala Police Vehicle Theft One Guilty Arrested ਪਟਿਆਲਾ : ਵਿੱਦਿਅਕ ਸੰਸਥਾਵਾਂ ਨੇੜਿਓਂ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਇਸ ਸਬੰਧੀ ਪਟਿਆਲਾ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦੋਸ਼ੀ ਪਟਿਆਲਾ ਸ਼ਹਿਰ ਅੰਦਰ ਤਕਰੀਬਨ ਪਿਛਲੇ 2 ਸਾਲਾਂ ਤੋਂ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦਾ ਆ ਰਿਹਾ ਸੀ ਜੋ ਕਿ ਖ਼ਾਸ ਕਰ ਕੇ ਵਿੱਦਿਅਕ ਸੰਸਥਾਵਾਂ ਦੇ ਨੇੜਿਓਂ ਵਿਦਿਆਰਥੀਆਂ ਦੇ ਵਹੀਕਲ ਚੋਰੀ ਕਰ ਕੇ ਮਲੇਰਕੋਟਲਾ ਵਿਖੇ ਇਹ ਕਹਿ ਕੇ ਵੇਚ ਦਿੰਦਾ ਸੀ ਕਿ ਉਸ ਨੇ ਇਹ ਵਾਹਨ ਪਟਿਆਲਾ ਡੀਲਰ ਤੋਂ ਖ਼ਰੀਦੇ ਹਨ। Patiala Police Vehicle Theft One Guilty Arrested ਪਟਿਆਲਾ : ਵਿੱਦਿਅਕ ਸੰਸਥਾਵਾਂ ਨੇੜਿਓਂ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅੱਜ ਪਟਿਆਲਾ ਪੁਲਿਸ ਨੇ ਉਕਤ ਦੋਸ਼ੀ ਪ੍ਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ 3 ਕਾਰਾਂ ਤੋਂ ਇਲਾਵਾ 49 ਹੋਰ ਵਾਹਨ ਬਰਾਮਦ ਕੀਤੇ ਹਨ।ਹੁਣ ਪੁਲਿਸ ਨੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਦੀ ਜਾਣਕਾਰੀ ਸਾਹਮਣੇ ਆ ਸਕੇ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਡੀਗੜ੍ਹ ‘ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ ,ਮਸਾਂ ਬਚਿਆ ਬਜ਼ੁਰਗ ਜੋੜਾ -PTCNews-
latest-news india-latest-news news-in-punjabi news-in-punjab patialapolice vehicletheft guiltyarrested
Advertisment

Stay updated with the latest news headlines.

Follow us:
Advertisment