Thu, Apr 25, 2024
Whatsapp

ਪਟਿਆਲਾ ’ਚ 2 ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Written by  Shanker Badra -- February 20th 2020 03:10 PM
ਪਟਿਆਲਾ ’ਚ 2 ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਪਟਿਆਲਾ ’ਚ 2 ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਪਟਿਆਲਾ ’ਚ 2 ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ:ਪਟਿਆਲਾ : ਪਟਿਆਲਾ ਦੇ ਪ੍ਰਤਾਪ ਨਗਰ ਇਲਾਕੇ 'ਚ ਬੀਤੀ ਰਾਤ ਢਾਬੇ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ 2 ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਫ਼ਾਟਕ ਨੰਬਰ -24 ਨੇੜੇ ਵਾਪਰੀ ਹੈ। [caption id="attachment_390195" align="aligncenter" width="300"]Patiala Pratap Nagar Area Two hockey players shot Death ਪਟਿਆਲਾ ’ਚ 2 ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਇਨ੍ਹਾਂ ਦੋਵੇਂ ਖਿਡਾਰੀਆਂ ਦਾ ਢਾਬੇ ਦੇ ਬਾਹਰ ਕੁਝ ਲੋਕਾਂ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਇਨਕਲੈਵ ਅਤੇ ਸਿਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਦੇ ਰੂਪ 'ਚ ਹੋਈ ਹੈ। [caption id="attachment_390194" align="aligncenter" width="300"]Patiala Pratap Nagar Area Two hockey players shot Death ਪਟਿਆਲਾ ’ਚ 2 ਹਾਕੀ ਖਿਡਾਰੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ[/caption] ਇਸ ਦੀ ਪੁਸ਼ਟੀ ਕਰਦਿਆ ਪੁਲਿਸ ਚੌਂਕੀ ਮਾਡਲ ਟਾਊਨ ਦੇ ਮੁਖੀ ਰੌਣੀ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਹੈ। ਮਾਡਲ ਟਾਊਨ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਦੋਵੇਂ ਖਿਡਾਰੀਬਿਜਲੀ ਬੋਰਡ ਦੇ ਮੁਲਾਜ਼ਮ ਸਨ। ਅਮਰੀਕ ਸਿੰਘ ਨੈਸ਼ਨਲ ਪੱਧਰ ਦਾ ਖਿਡਾਰੀ ਸੀ। -PTCNews


Top News view more...

Latest News view more...