Tue, Apr 23, 2024
Whatsapp

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ 'ਚ ਸੰਗਤਾਂ ਨੇ ਦੂਜੇ ਦਿਨ ਵੀ ਕੀਤੇ "ਮੂਲ ਮੰਤਰ" ਦੇ ਜਾਪ (ਤਸਵੀਰਾਂ)

Written by  Jashan A -- November 02nd 2019 05:26 PM -- Updated: November 02nd 2019 05:33 PM
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ 'ਚ ਸੰਗਤਾਂ ਨੇ ਦੂਜੇ ਦਿਨ ਵੀ ਕੀਤੇ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ 'ਚ ਸੰਗਤਾਂ ਨੇ ਦੂਜੇ ਦਿਨ ਵੀ ਕੀਤੇ "ਮੂਲ ਮੰਤਰ" ਦੇ ਜਾਪ (ਤਸਵੀਰਾਂ)

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ 'ਚ ਸੰਗਤਾਂ ਨੇ ਦੂਜੇ ਦਿਨ ਵੀ ਕੀਤੇ "ਮੂਲ ਮੰਤਰ" ਦੇ ਜਾਪ (ਤਸਵੀਰਾਂ),ਪਟਿਆਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਅੱਜ ਪਟਿਆਲਾ 'ਚ ਵੀ ਸਿੱਖ ਸੰਗਤਾਂ ਵਲੋਂ ਦੂਜੇ ਦਿਨ ਵੀ ਸ਼ਾਮ 5 ਵਜੇ ਮੂਲ ਮੰਤਰ ਦੇ ਜਾਪ ਕੀਤੇ। Patiala ਸੰਗਤਾਂ ਨੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਗੁਰਦੁਆਰਾ ਮੋਤੀ ਬਾਗ਼ ਸਾਹਿਬ, ਗੁਰਦੁਆਰਾ 9ਵੀਂ ਪਾਤਸ਼ਾਹੀ ਬਹਾਦੁਰਗੜ੍ਹ ਤੋਂ ਇਲਾਵਾ ਸਥਾਨਕ ਗੁਰਦੁਆਰਿਆਂ ਅਤੇ ਘਰਾਂ 'ਚ ਮੂਲ ਮੰਤਰ ਦੇ ਜਾਪ ਕੀਤੇ ਗਏ। Patialaਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ, ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਅਤੇ ਕੈਨੇਡਾ ਦੇ ਬਰੈਂਪਟਨ 'ਚ ਸਿੱਖ ਸੰਗਤਾਂ ਵੱਲੋਂ ਮੂਲ ਮੰਤਰ ਦੇ ਜਾਪ ਕੀਤੇ ਗਏ। Patiala ਜ਼ਿਕਰ ਏ ਖਾਸ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 12 ਨਵੰਬਰ ਤੱਕ ਰੋਜ਼ਾਨਾ ਸ਼ਾਮ ਨੂੰ 5 ਵਜੇ 10 ਮਿੰਟ ਲਈ ਮੂਲ ਮੰਤਰ ਦਾ ਜਾਪ ਕੀਤਾ ਜਾਵੇ। -PTC News


Top News view more...

Latest News view more...