ਵਿਆਹ ਸਮਾਗਮ ‘ਚੌਂ ਭੇਦਭਰੀ ਹਾਲਤ ‘ਚ 7 ਸਾਲ ਦਾ ਮਾਸੂਸ ਲਾਪਤਾ

patiala news
ਵਿਆਹ ਸਮਾਗਮ 'ਚੌਂ ਭੇਦਭਰੀ ਹਾਲਤ 'ਚ 7 ਸਾਲ ਦਾ ਮਾਸੂਸ ਲਾਪਤਾ

ਵਿਆਹ ਸਮਾਗਮ ‘ਚੌਂ ਭੇਦਭਰੀ ਹਾਲਤ ‘ਚ 7 ਸਾਲ ਦਾ ਮਾਸੂਸ ਲਾਪਤਾ,ਪਟਿਆਲਾ: ਪਟਿਆਲਾ ਦੇ ਘਨੌਰ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਇਥੋਂ ਇੱਕ ਬੱਚੇ ਦੇ ਲਾਪਤਾ ਹੋਣ ਦਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਮਨਾਨ ਮਲਿਕ ਨਾਮ ਦਾ ਬੱਚਾ ਲਾਪਤਾ ਹੈ।

patiala news
ਵਿਆਹ ਸਮਾਗਮ ‘ਚੌਂ ਭੇਦਭਰੀ ਹਾਲਤ ‘ਚ 7 ਸਾਲ ਦਾ ਮਾਸੂਸ ਲਾਪਤਾ

ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਦੀ ਉਮਰ 7 ਸਾਲ ਦੀ ਹੈ। ਸੂਤਰਾਂ ਅਨੁਸਾਰ ਇਥੋਂ ਦੀ ਅਨਾਜ਼ ਮੰਡੀ ‘ਚ ਇੱਕ ਵਿਆਹ ਸਮਾਗਮ ਸੀ, ਜਿਸ ਦੌਰਾਨ ਵੱਡੀ ਮਾਤਰਾ ‘ਚ ਲੋਕ ਪਹੁੰਚੇ ਸਨ। ਉਧਰ ਮਨਾਨ ਮਲਿਕ ਬਾਕੀ ਬੱਚਿਆਂ ਦੇ ਨਾਲ ਇਸ ਸਮਾਗਮ ‘ਚ ਚਲਾ ਗਿਆ। ਜਦੋ ਮਲਿਕ ਸ਼ਾਮ ਤੱਕ ਘਰੇ ਨਾ ਪਹੁੰਚਿਆ ਤਾਂ ਘਰਦਿਆਂ ਨੂੰ ਫ਼ਿਕਰਾਂ ਪੈ ਗਈਆਂ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ।

patiala news
ਵਿਆਹ ਸਮਾਗਮ ‘ਚੌਂ ਭੇਦਭਰੀ ਹਾਲਤ ‘ਚ 7 ਸਾਲ ਦਾ ਮਾਸੂਸ ਲਾਪਤਾ

ਪਰਿਵਾਰ ਵਾਲੇ ਕਾਫੀ ਪ੍ਰੇਸ਼ਾਨ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਬੱਚੇ ਦੀ ਭਾਲ ਸ਼ੁਰੂ ਕਰ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

ਹੋਰ ਪੜ੍ਹੋ: ਯੂ.ਕੇ ‘ਚ ਵੀ ਨਹੀਂ ਹਨ ਬੱਚੇ ਸੁਰੱਖਿਅਤ, ਦੇਖੋ ਦਿਲ ਕੰਬਾਊ ਤਸਵੀਰਾਂ!

ਦੱਸਣਯੋਗ ਹੈ ਕਿ ਮਲਿਕ ਦਾ ਦਾਦਾ ਨਸੀਰੂਦੀਨ ਸੇਵਾਮੁਕਤ ਜੰਗਲਾਤ ਅਧਿਕਾਰੀ ਅਤੇ ਆਪ ਆਗੂ ਹੈ। ਭਾਵੇ ਕਿ ਪੁਲਿਸ ਜਾਂਚ ਪੜਤਾਲ ਕਰ ਰਹੀ ਪਰ ਇਸ ਹਾਦਸੇ ਤੋਂ ਬਾਅਦ ਪਰਿਵਾਰ ਵਾਲੇ ਕਾਫੀ ਪ੍ਰੇਸ਼ਾਨ ਰਹੇ ਹਨ।

-PTC News