ਪਟਿਆਲਾ ਸੈਂਟਰਲ ਜੇਲ੍ਹ ‘ਚ ਮੁੜ ਮੋਬਾਇਲ ਹੋਇਆ ਬਰਾਮਦ, ਜਾਂਚ ‘ਚ ਜੁਟੀ ਪੁਲਿਸ

Patiala Jail

ਪਟਿਆਲਾ ਸੈਂਟਰਲ ਜੇਲ੍ਹ ‘ਚ ਮੁੜ ਮੋਬਾਇਲ ਹੋਇਆ ਬਰਾਮਦ, ਜਾਂਚ ‘ਚ ਜੁਟੀ ਪੁਲਿਸ,ਪਟਿਆਲਾ: ਪਟਿਆਲਾ ਸੈਂਟਰਲ ਜੇਲ੍ਹ ‘ਚ ਮੁੜ ਮੋਬਾਇਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲਣ ‘ਤੇ ਜੇਲ੍ਹ ਦੀ ਚੱਕੀ ਨੰ. 26 ਅਤੇ 27 ਦੇ ਪਿਛਲੇ ਪਾਸੇ ਬਣੇ ਪਿੱਪਲ ਦੇ ਦਰਖੱਤ ਦੇ ਆਲੇ-ਦੁਆਲੇ ਖੁਦਾਈ ਕੀਤੀ ਗਈ।

ਜਿਸ ਦੌਰਾਨ ਪਲਾਸਟਿਕ ਦੇ ਲਿਫਾਫੇ ‘ਚ ਲਪੇਟੀਆਂ ਵਸਤੂਆਂ ਬ੍ਰਾਮਦ ਹੋਈਆਂ, ਜਿਨ੍ਹਾਂ ‘ਚ 3 ਚਾਰਚਿੰਗ ਕੇਬਲ, ਇੱਕ ਬੈਟਰੀ ਮਾਰਕਾ ਸੈਮਸੰਗ, ਇੱਕ ਮੋਬਾਇਲ ਫੋਨ ਮਾਰਕਾ ਨੋਕੀਆ ਬਿਨਾਂ ਬੈਟਰੀ,1 ਮੋਬਾਇਲ ਚਾਰਜਰ ਮਾਰਕਾ ਬੈਸਟੋਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਜੇਲ੍ਹ ਅਧਿਕਾਰੀਆਂ ਨੇ ਸਮਾਨ ਬਰਾਮਦ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News