Thu, Apr 18, 2024
Whatsapp

ਕੈਪਟਨ ਦੇ ਸ਼ਹਿਰ 'ਚ ਕਾਂਗਰਸੀਆਂ ਦੀ ਗੁੰਡਾਗਰਦੀ, ਕਾਂਗਰਸੀ ਕੌਂਸਲਰ ਦੇ ਦਿਓਰ ਨੇ ਸ਼ਰੇਆਮ ਕੁੱਟਿਆ ਨੌਜਵਾਨ

Written by  Jashan A -- June 16th 2019 04:23 PM
ਕੈਪਟਨ ਦੇ ਸ਼ਹਿਰ 'ਚ ਕਾਂਗਰਸੀਆਂ ਦੀ ਗੁੰਡਾਗਰਦੀ, ਕਾਂਗਰਸੀ ਕੌਂਸਲਰ ਦੇ ਦਿਓਰ ਨੇ ਸ਼ਰੇਆਮ ਕੁੱਟਿਆ ਨੌਜਵਾਨ

ਕੈਪਟਨ ਦੇ ਸ਼ਹਿਰ 'ਚ ਕਾਂਗਰਸੀਆਂ ਦੀ ਗੁੰਡਾਗਰਦੀ, ਕਾਂਗਰਸੀ ਕੌਂਸਲਰ ਦੇ ਦਿਓਰ ਨੇ ਸ਼ਰੇਆਮ ਕੁੱਟਿਆ ਨੌਜਵਾਨ

ਕੈਪਟਨ ਦੇ ਸ਼ਹਿਰ 'ਚ ਕਾਂਗਰਸੀਆਂ ਦੀ ਗੁੰਡਾਗਰਦੀ, ਕਾਂਗਰਸੀ ਕੌਂਸਲਰ ਦੇ ਦਿਓਰ ਨੇ ਸ਼ਰੇਆਮ ਕੁੱਟਿਆ ਨੌਜਵਾਨ,ਪਟਿਆਲਾ: ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ 'ਚ ਕਾਂਗਰਸੀਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਸੀ, ਜਿਥੇ ਕਾਂਗਰਸੀ ਕੌਂਸਲਰ ਦੇ ਭਰਾ ਤੇ ਉਸ ਦੇ ਸਾਥੀਆਂ ਵਲੋਂ ਇਕ ਮਹਿਲਾ ਦੀ ਕੁੱਟਮਾਰ ਕੀਤੀ ਗਈ ਸੀ। ਇਹ ਮਾਮਲੇ ਅਜੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਕੈਪਟਨ ਦੇ ਸ਼ਹਿਰ ਪਟਿਆਲਾ 'ਚ ਕਾਂਗਰਸੀਆਂ ਦੀ ਬਦਮਾਸ਼ੀ ਸਾਹਮਣੇ ਆਈ ਹੈ।ਜਿਥੇ ਕਾਂਗਰਸ ਦੀ ਇਕ ਮਹਿਲਾ ਕੌਂਸਲਰ ਦੇ ਦਿਓਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ। ਹੋਰ ਪੜ੍ਹੋ:ਫਿਰੋਜ਼ਪੁਰ: ਪਰਾਲੀ ਸਾੜਨਾ ਕਿਸਾਨਾਂ ਨੂੰ ਪਿਆ ਮਹਿੰਗਾ, ਜਾਣੋ ਪੂਰਾ ਮਾਮਲਾ ਝਗੜੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਮਿਲੀ ਣਕਾਰੀ ਮੁਤਾਬਕ ਇਕ ਨੌਜਵਾਨ ਆਪਣੇ ਸਾਥੀਆਂ ਨਾਲ ਤਲਵਾਰ ਲੈ ਤੇ ਆਉਂਦਾ ਹੈ ਤੇ ਸ਼ਖ਼ਸ ਦੀ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਨੇੜੇ-ਤੇੜੇ ਦੇ ਲੋਕਾਂ ਨੇ ਗੁੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੇ ਕੁਟਾਪਾ ਜਾਰੀ ਰੱਖਿਆ। ਪੁਲਸ ਨੇ 3 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਉਧਰ ਪੁਲਿਸ ਨੇ 3 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...