Advertisment

ਪਟਿਆਲਾ: ਕਿੰਨਰਾਂ ਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ, ਅਦਾਲਤ ਨੇ ਸਾਰੇ ਕਿੰਨਰਾਂ ਨੂੰ 15 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

author-image
Jashan A
Updated On
New Update
ਪਟਿਆਲਾ: ਕਿੰਨਰਾਂ ਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ, ਅਦਾਲਤ ਨੇ ਸਾਰੇ ਕਿੰਨਰਾਂ ਨੂੰ 15 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
Advertisment
ਪਟਿਆਲਾ: ਕਿੰਨਰਾਂ ਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ, ਅਦਾਲਤ ਨੇ ਸਾਰੇ ਕਿੰਨਰਾਂ ਨੂੰ 15 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ,ਪਟਿਆਲਾ: ਬੀਤੇ ਦਿਨ ਪਟਿਆਲਾ ਦੇ ਫੁਹਾਰਾ ਚੌਂਕ 'ਚ ਨਜਾਇਜ਼ ਕਬਜ਼ਿਆਂ ‘ਤੇ ਕਾਰਵਾਈ ਕਰਨ ਗਈ ਨਿਗਮ ਟੀਮ ਅਤੇ ਪੰਜਾਬ ਪੁਲਿਸ 'ਤੇ ਕਿੰਨਰਾਂ 'ਤੇ ਹਮਲਾ ਕਰ ਦਿੱਤਾ ਸੀ। Patialaਇਨ੍ਹਾਂ ਕਿੰਨਰਾਂ ਨੇ ਮੁਲਾਜਮਾਂ ‘ਤੇ ਉੱਥੇ ਪਈਆਂ ਬਾਲਟੀਆਂ ਅਤੇ ਟੇਬਲਾਂ ਸਮੇਤ ਹੋਰ ਜੋ ਵੀ ਹੱਥ ਵਿਚ ਆਇਆ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਥਾਣਾ ਸਿਵਲ ਲਾਈਨ ਥਾਣੇ 'ਚ ਮਾਮਲਾ ਦਰਜ ਕਰਵਾਇਆ। ਹੋਰ ਪੜ੍ਹੋ:
Advertisment
ਕਾਂਸਟੇਬਲ ਗੁਰਦੀਪ ਸਿੰਘ ਦੇ ਕਤਲ ਦਾ ਮਾਮਲਾ: ਅਦਾਲਤ ਨੇ ਮੁਲਜ਼ਮਾਂ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ Patialaਜਿਸ ਦੌਰਾਨ ਪੁਲਿਸ ਨੇ ਬੀਤੀ ਰਾਤ 7 ਜਣਿਆਂ ਨੂੰ ਹਿਰਾਸਤ 'ਚ ਲੈ ਕੇ ਅੱਜ ਪਟਿਆਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਸਾਰਿਆਂ ਨੂੰ 15 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਪਟਿਆਲਾ ਦੀ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। Patialaਜ਼ਿਕਰਯੋਗ ਹੈ ਕਿ ਨਗਰ ਨਿਗਮ ਦੀ ਲੈਂਡ ਬ੍ਰਾਂਚ ਟੀਮ ਸੁਪਰਡੰਟ ਦੀ ਅਗਵਾਈ ਹੇਠ ਫੁਹਾਰਾ ਚੌਂਕ ਸਥਿਤ ਮਠਿਆਈਆਂ ਦੀਆਂ ਦੁਕਾਨਾਂ ਤੇ ਆਸ-ਪਾਸ ਸਥਿਤ ਹੋਰ ਦੁਕਾਨਾਂ ਅੱਗੇ ਸੜਕਾਂ 'ਤੇ ਰੱਖਿਆ ਸਮਾਨ ਚੁਕਵਾ ਕੇ ਰਸਤਾ ਖੁੱਲ੍ਹਾ ਕਰਾਉਣ ਲਈ ਗਈ ਸੀ। ਇਸ ਦੌਰਾਨ ਇਹ ਟੀਮ ਜਦੋਂ ਉਥੇ ਸਥਿਤ ਇਕ ਪਰੋਂਠਿਆਂ ਦੀ ਦੁਕਾਨ ਅੱਗੋਂ ਸਮਾਨ ਚੁੱਕਣ ਲੱਗੀ ਤਾਂ ਕਿੰਨਰਾਂ ਨੇ ਨਿਗਮ ਟੀਮ ਅਤੇ ਪੁਲਿਸ 'ਤੇ ਹਮਲਾ ਕਰ ਦਿੱਤਾ। -PTC News-
patiala punjabi-news court 15-days-judicial-remand
Advertisment

Stay updated with the latest news headlines.

Follow us:
Advertisment