Fri, Apr 26, 2024
Whatsapp

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀ ਤੇ 2 ਔਰਤਾਂ ਗ੍ਰਿਫਤਾਰ

Written by  Jashan A -- September 27th 2019 01:42 PM -- Updated: September 27th 2019 01:44 PM
ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀ ਤੇ 2 ਔਰਤਾਂ ਗ੍ਰਿਫਤਾਰ

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀ ਤੇ 2 ਔਰਤਾਂ ਗ੍ਰਿਫਤਾਰ

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀ ਤੇ 2 ਔਰਤਾਂ ਗ੍ਰਿਫਤਾਰ,ਪਟਿਆਲਾ: ਪਟਿਆਲਾ ਪੁਲਿਸ ਨੇ ਅੱਜ ਜਨ ਸਮਾਲ ਫਾਇਨਾਂਸ ਬੈਂਕ ਲਿਮਟਿਡ ਤ੍ਰਿਪੜੀ ਦੇ ਪੀ . ਪੋਡ . ਏ . ਟੀ . ਐਮ ਕਾਰਡਾਂ ਨਾਲ ਤੜਜਾਲਸਾਜੀ ਕਰਕੇ , ਲਿਮਟ ਤੋਂ ਵੱਧ ਦੀ ਰਕਮ ਕਢਵਾਕੇ ਬੈਂਕ ਨਾਲ ਕਰੀਬ 1 ਕੋਰੜ 22 ਲੱਖ ਰੁਪਏ ਠੱਗੀ ਮਾਰਨ ਵਾਲੇ 3 ਵਿਅਕਤੀ ਅਤੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਠੱਗੀ ਦੇ ਪੈਸੇ ਨਾਲ ਖਰੀਦਿਆ ਸੋਨਾ, ਇੱਕ ਕਾਰ ਬਲੈਰੋ ਅਤੇ ਇਕ ਐਕਟਿਵਾ ਵੀ ਬ੍ਰਾਮਦ ਕੀਤੀ। Patiala 5 Arrestedਮਾਮਲੇ ਸਬੰਧੀ ਮਨਦੀਪ ਸਿੰਘ ਸਿੱਧੂ ਐਸ . ਐਸ . ਪੀ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਪੀ - ਪੇਡ ਏ . ਟੀ . ਐਮ ਕਾਰਡਾਂ ਨਾਲ ਛੇੜਛਾੜ ਕਰਕੇ ਲਿਮਟ ਤੋਂ ਵੱਧ ਕਰੀਬ 1 ਕਰੋੜ 22 ਲੱਖ ਰੁਪਏ ਕਢਵਾਕੇ ਬੈਂਕ ਨਾਲ ਠੱਗੀ ਮਾਰਕੇ ਅਤੇ ਠੱਗੀ ਦੇ ਪੈਸਿਆਂ ਨਾਲ ਖਰੀਦ ਕੀਤੀਆਂ ਗੱਡੀਆਂ ਅਤੇ ਸੋਨੇ ਸਮੇਤ 3 ਵਿਅਕਤੀਆਂ ਅਤੇ 2 ਔਰਤਾਂ ਨੂੰ ਕਾਬੂ ਕੀਤਾ ਗਿਆ। ਹੋਰ ਪੜ੍ਹੋ: ਫਾਜ਼ਿਲਕਾ ਪੁਲਿਸ ਨੇ 18 ਲੱਖ ਦੀ ਜਾਅਲੀ ਕਰੰਸੀ ਸਮੇਤ 1 ਨੂੰ ਦਬੋਚਿਆ Patiala 5 Arrestedਜਿੰਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 210 ਮਿਤੀ 25 - 09 - 2019 ਅ / ਧ 420 , 465 , 467 , 468 , 471 , 120 - ਬੀ ਆਈ . ਪੀ . ਸੀ ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ। Patiala 5 Arrestedਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਰਿਮਾਂਡ ਦੌਰਾਨ ਇੰਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਬ੍ਰਾਮਦਗੀ ਕਰਵਾਈ ਜਾਵੇਗੀ। -PTC News


Top News view more...

Latest News view more...