ਮੁੱਖ ਖਬਰਾਂ

ਦੂਰ ਅੰਦੇਸ਼ੀ ਦੀ ਘਾਟ ਕਾਰਨ ਪੰਜਾਬ 'ਚ ਮੈਡੀਕਲ ਐਜੂਕੇਸ਼ਨ ਅਤੇ ਸਿਹਤ ਸੁਵਿਧਾਵਾਂ ਦਾ ਬੈਠਿਆ ਭੱਠਾ: ਦਲਜੀਤ ਚੀਮਾ

By Jashan A -- March 27, 2019 4:03 pm

ਦੂਰ ਅੰਦੇਸ਼ੀ ਦੀ ਘਾਟ ਕਾਰਨ ਪੰਜਾਬ 'ਚ ਮੈਡੀਕਲ ਐਜੂਕੇਸ਼ਨ ਅਤੇ ਸਿਹਤ ਸੁਵਿਧਾਵਾਂ ਦਾ ਬੈਠਿਆ ਭੱਠਾ: ਦਲਜੀਤ ਚੀਮਾ,ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਪੋਕਸਮੈਨ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਮੈਡੀਕਲ ਐਜੂਕੇਸ਼ਨ ਅਤੇ ਸਿਹਤ ਸੁਵਿਧਾਵਾਂ ਦਾ ਭੱਠਾ ਬੈਠ ਗਿਆ ਹੈ।ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਚੀਮਾ ਨੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਮੈਡੀਕਲ ਕਾਲਜਾਂ ਵਿਚ ਐੱਮ ਐੱਮ ਬੀ ਐੱਸ ਦੀਆਂ ਲਗਭਗ 400 ਸੀਟਾਂ ਘੱਟ ਗਈਆਂ ਹਨ।

ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਦੂਰ ਅੰਦੇਸ਼ੀ ਦੀ ਘਾਟ ਹੈ ਜਿਸ ਦੇ ਚਲਦਿਆਂ ਪੰਜਾਬ ਦੇ 400 ਦੇ ਕਰੀਬ ਪ੍ਰਤਿਭਾਵਾਨ ਐੱਮ ਬੀ ਬੀ ਐੱਸ ਕਰਨ ਵਾਲੇ ਵਿਦਿਆਰਥੀ ਮੈਡੀਸਨ ਦੀ ਪੜ੍ਹਾਈ ਕਰਨ ਤੋਂ ਵਿਹੂਣੇ ਰਹਿ ਜਾਣਗੇ ਜਾਂ ਪੰਜਾਬ ਤੋਂ ਬਾਹਰ ਦੇ ਕਾਲਜਾਂ ਵਿਚ ਮਹਿੰਗੀ ਵਿੱਦਿਆ ਹਾਸਲ ਕਰਨਗੇ।

ਹੋਰ ਪੜ੍ਹੋ:ਲੰਗਰ ’ਤੇ ਜੀ.ਐਸ.ਟੀ. ਦੀ ਛੋਟ ਦੇੇ ਕੂੜ ਪ੍ਰਚਾਰ ਪੰਥ ਵਿਰੋਧੀਆਂ ਦੀ ਸਾਜ਼ਿਸ਼:ਭਾਈ ਗੋਬਿੰਦ ਲੌਂਗੋਵਾਲ

ਉਨ੍ਹਾਂ ਕਿਹਾ ਕਿ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ ਫੈਕਲਟੀ ਦੀ ਭਰਤੀ ਨਾ ਹੋਣ ਕਰਕੇ ਮੈਡੀਕਲ ਕੌਂਸਲ ਆਫ ਇੰਡੀਆ ਵਲੋਂ 50 -50 ਸੀਟਾਂ ਦੀ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੋਹਾਲੀ ਵਿੱਚ ਮੈਡੀਕਲ ਕਾਲਜ ਖੋਲਣ ਦਾ ਐਲਾਨ ਵੀ ਮਹਿਜ਼ ਐਲਾਨ ਹੀ ਰਹਿ ਗਿਆ।

ਇਸ ਦੇ ਨਾਲ ਹੀ ਬੱਜਟ ਵਿੱਚ 3 ਹੋਰ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ ਉਸ ਦਾ ਵੀ ਗਰਾਉਂਡ ਤੇ ਕੁੱਝ ਨਹੀਂ ਪਤਾ।ਚੀਮਾ ਨੇ ਕਿਹਾ ਇਸ ਤੋਂ ਇਲਾਵਾ ਬਠਿੰਡਾ ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਵਿਖੇ ਏਮਸ ਲਿਆਂਦਾ ਗਿਆ ਉਸ ਵਿੱਚ ਵੀ ਰੋੜੇ ਪੰਜਾਬ ਸਰਕਾਰ ਢਾਹ ਰਹੀ ਹੈ।

-PTC News

  • Share