ਹਾਦਸੇ/ਜੁਰਮ

ਪਟਿਆਲਾ: ਗਊਸ਼ਾਲਾ ਰੋਡ 'ਤੇ ਸਥਿਤ ਗਾਰਮੈਂਟਸ ਦੀ ਦੁਕਾਨ 'ਤੇ ਲੱਗੀ ਅੱਗ, ਮਚਿਆ ਹੜਕੰਪ

By Jashan A -- July 08, 2019 1:07 pm -- Updated:Feb 15, 2021

ਪਟਿਆਲਾ: ਗਊਸ਼ਾਲਾ ਰੋਡ 'ਤੇ ਸਥਿਤ ਗਾਰਮੈਂਟਸ ਦੀ ਦੁਕਾਨ 'ਤੇ ਲੱਗੀ ਅੱਗ, ਮਚਿਆ ਹੜਕੰਪ,ਪਟਿਆਲਾ: ਪਟਿਆਲਾ ਦੇ ਗਊਸ਼ਾਲਾ ਰੋਡ 'ਤੇ ਸਥਿਤ ਸਿੰਗਲਾ ਗਾਰਮੈਂਟਸ ਦੀ ਦੁਕਾਨ 'ਤੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਗ ਸਪਾਰਕਿੰਗ ਕਾਰਨ ਲੱਗੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਦੁਕਾਨ ਖੋਲ੍ਹੀ ਤਾਂ ਉਸ ਤੋਂ ਬਾਅਦ ਸਪਾਰਕਿੰਗ ਵੇਖਣ ਨੂੰ ਮਿਲੀ। ਜਿਸ ਨਾਲ ਅੱਗ ਲੱਗ ਗਈ ਅਤੇ ਮਗਰੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਹੋਰ ਪੜ੍ਹੋ:ਭਾਰਤੀ ਸਟੇਟ ਬੈਂਕ ਅੱਜ ਆਪਣੇ ਗ੍ਰਾਹਕਾਂ ਨੂੰ ਦੇ ਸਕਦਾ ਝਟਕਾ ,ਪੜ੍ਹੋ ਵੱਡੀ ਖ਼ਬਰ

ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੇ ਯਤਨ ਜਾਰੀ ਹਨ। ਉਥੇ ਹੀ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News