ਪਟਿਆਲਾ: ਸਹੁਰਾ ਪਰਿਵਾਰ ਕਰਦਾ ਸੀ ਦਾਜ ਦੀ ਮੰਗ, ਅੱਕ ਕੇ ਲੜਕੀ ਨੇ ਚੁੱਕਿਆ ਇਹ ਕਦਮ
ਪਟਿਆਲਾ: ਸਹੁਰਾ ਪਰਿਵਾਰ ਕਰਦਾ ਸੀ ਦਾਜ ਦੀ ਮੰਗ, ਅੱਕ ਕੇ ਲੜਕੀ ਨੇ ਚੁੱਕਿਆ ਇਹ ਕਦਮ,ਪਟਿਆਲਾ: ਪਟਿਆਲਾ ਜ਼ਿਲ੍ਹੇ ਵਿੱਚ ਸਹੁਰਿਆਂ ਦੀ ਦਾਜ ਦੀ ਮੰਗ ਪੂਰੀ ਨਾ ਕਰ ਸਕਣ ਕਰਕੇ ਅੱਜ ਇੱਕ ਹੋਰ ਲੜਕੀ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ। ਦਰਅਸਲ, ਅਜਨੌਦਾ ਕਲਾਂ ਦੀ ਪ੍ਰਭਜੋਤ ਕੌਰ ਪਟਿਆਲਾ ਜ਼ਿਲ੍ਹੇ ਦੇ ਤਰੋੜਾ ਖੁਰਦ ਪਿੰਡ ਵਿੱਚ ਤਿੰਨ ਸਾਲ ਪਹਿਲਾਂ ਵਿਆਹੀ ਗਈ ਸੀ,ਜਿਸ ਦੀ 1 ਸਾਲ ਦੀ ਧੀ ਹੈ ਅਤੇ ਉਸ ਦਾ ਜਨਮ ਦਿਨ ਸੀ। ਹੋਰ ਪੜ੍ਹੋ:ਸਨੌਰ ਕਾਂਡ ਦੇ ਪੀੜ੍ਹਤ ਅਮਰਦੀਪ ਅਤੇ ਨਿਤਿਨ ਨੂੰ ਰਾਜਿੰਦਰਾ ਹਸਪਤਾਲ ਤੋਂ ਮਿਲੀ ਛੁੱਟੀ ਜਾਣਕਾਰੀ ਮੁਤਾਬਕ ਪ੍ਰਭਜੋਤ ਦਾ ਸਹੁਰਾ ਪਰਿਵਾਰ ਲਗਾਤਾਰ ਦਾਜ ਦੀ ਮੰਗ ਕਰ ਰਿਹਾ ਸੀ, ਇਸ ਤੋਂ ਪਰੇਸ਼ਾਨ ਹੋ ਕੇ ਪ੍ਰਭਜੋਤ ਨੇ ਗਲੇ 'ਚ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੜਕੀ ਦੇ ਵਾਰਸਾਂ ਨੇ ਮੰਗ ਕੀਤੀ ਹੈ ਕਿ ਪੁਲੀਸ ਵੱਲੋਂ ਲੜਕੀ ਦੇ ਸਹੁਰਿਆਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ।ਉਥੇ ਹੀ ਪਟਿਆਲਾ ਦੇ ਐਸਪੀ ਡਿਟੈਕਟਿਵ ਹਰਮੀਤ ਹੁੰਦਲ ਅਨੁਸਾਰ ਸਹੁਰਾ ਪਰਿਵਾਰ ਖਿਲਾਫ ਪਰਚਾ ਦਰਜ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। -PTC News