Fri, Apr 19, 2024
Whatsapp

ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ

Written by  Jashan A -- February 19th 2019 06:57 PM -- Updated: February 24th 2019 03:43 PM
ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ

ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ

ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ,ਪਟਿਆਲਾ: ਪਟਿਆਲਾ ਹੈਰੀਟੇਜ ਉਤਸਵ-2019' ਦਾ ਉਦਘਾਟਨ 19 ਫਰਵਰੀ ਦੀ ਸ਼ਾਮ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵਲੋਂ ਕੀਤਾ ਜਾ ਰਿਹਾ ਹੈ। ਪਟਿਆਲਾ ਹੈਰੀਟੇਜ ਫੈਸਟੀਵਲ ਬਾਬਤ ਮੁੱਖ ਮੰਤਰੀ ਨੇ ਖ਼ੁਦ ਨਿਜੀ ਦਿਲਚਸਪੀ ਲੈ ਕੇ ਦਿਸ਼ਾ ਨਿਰਦੇਸ਼ ਦਿੱਤੇ ਹਨ, ਕਿਉਂਕਿ ਇਹ ਉਤਸਵ ਕਰੀਬ 12 ਸਾਲਾਂ ਬਾਅਦ ਪਿਛਲੇ ਵਰ੍ਹੇ ਅਰੰਭ ਹੋਇਆ ਸੀ ਅਤੇ ਇਹ ਹੁਣ ਦੂਜੀ ਵਾਰ ਲਗਾਤਾਰ ਹੋ ਰਿਹਾ ਹੈ, ਜਿਸ ਲਈ ਇਸ ਉਤਸਵ ਨੂੰ ਲੈਕੇ ਪਟਿਆਲਵੀਆਂ 'ਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। [caption id="attachment_259034" align="aligncenter" width="300"]pti ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ[/caption] ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ। ਪੰਜਾਬ ਦੇ ਸੱਭਿਆਚਾਰਕ ਤੇ ਟੂਰਿਜਮ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ਦੇ 19 ਫਰਵਰੀ ਨੂੰ ਸ਼ਾਮ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਪਰਨੀਤ ਕੌਰ ਵਲੋਂ ਇਕ ਵਿਸ਼ੇਸ਼ ਵਿਰਾਸਤੀ ਮਸ਼ਾਲ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। [caption id="attachment_259035" align="aligncenter" width="300"]pti ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ[/caption] ਇਹ ਮਸ਼ਾਲ ਕਿਲਾ ਮੁਬਾਰਕ ਵਿਖੇ ਬਾਬਾ ਆਲਾ ਸਿੰਘ ਦੀ ਜਗ ਰਹੀ ਅਖੰਡ ਜੋਤ ਤੋਂ ਜੋਤੀ ਲੈ ਕੇ ਜਗਾਉਣਗੇ ਤੇ ਡਿਊਡੀ ਵਿਖੇ ਬਾਬਾ ਆਲਾ ਸਿੰਘ ਦੀ ਜੋਤ ਕੋਲ ਅਰਦਾਸ ਤੇ ਪੂਜਾ ਕਰਕੇ ਰਵਾਨਾ ਕੀਤਾ ਜਾਵੇਗਾ।ਇਸ ਮਸ਼ਾਲ ਨੂੰ ਨਾਮੀ ਕਲਾਕਾਰ ਤੇ ਖਿਡਾਰੀਆਂ ਸਮੇਤ ਕੌਮਾਂਤਰੀ ਖਿਡਾਰਨ ਡੀ.ਐਸ.ਪੀ. ਹਰਬੰਤ ਕੌਰ ਤੇ ਡਾ. ਪ੍ਰਭਲੀਨ ਸਿੰਘ ਲੈਕੇ ਅੱਗੇ-ਅੱਗੇ ਜਾਣਗੇ। ਇਸ ਤੋਂ ਪਿਛੇ ਟਰਾਲੇ 'ਚ ਜੰਗੇ-ਏ-ਸਾਰਾਗੜ੍ਹੀ ਨੂੰ ਦਰਸਾਉਣ ਲਈ ਉਸੇ ਪੁਰਾਤਨ ਫ਼ੌਜੀ ਵਰਦੀ 'ਚ ਸਜੇ ਸਿਪਾਹੀ ਅਤੇ ਇਨ੍ਹਾਂ ਦੇ ਪਿਛਲੇ ਪਾਸੇ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਦਰਸਾਉਂਦੀ ਜਾਗੋ 'ਚ ਲੋਕ ਨਾਚ ਗਿੱਧਾ-ਭੰਗੜਾ ਪਾਉਂਦੇ ਵਿਦਿਆਰਥੀ ਸ਼ਾਮਲ ਹੋਣਗੇ। ਇਸ ਮਸ਼ਾਲ ਮਾਰਚ ਕਿਲਾ ਮੁਬਾਰਕ, ਅਦਾਲਤ ਬਾਜ਼ਾਰ, ਅਨਾਰਦਾਣਾ ਚੌਂਕ, ਤਵੱਕਲੀ ਮੋੜ, ਸ਼ੇਰਾਂ ਵਾਲਾ ਗੇਟ, ਫੁਆਰਾ ਚੌਂਕ, ਸੇਵਾ ਸਿੰਘ ਠੀਕਰੀਵਾਲ ਚੌਂਕ, ਵਾਈ.ਪੀ.ਐਸ. ਚੌਂਕ, ਗੁਰਦੁਆਰਾ ਮੋਤੀ ਬਾਗ ਚੌਂਕ, ਨਗਰ ਨਿਗਮ, ਮਹਿੰਦਰਾ ਕਾਲਜ ਚੌਂਕ ਤੋਂ ਹੁੰਦਾ ਹੋਇਆ ਐਨ.ਆਈ.ਐਸ. ਵਿਖੇ ਸਮਾਪਤ ਹੋਵੇਗਾ। ਇਸ ਮਗਰੋਂ ਕਿਲਾ ਮੁਬਾਰਕ ਵਿਖੇ ਪਟਿਆਲਾ ਵਿਰਾਸਤੀ ਉਤਸਵ ਦਾ ਬਾਬਾ ਆਲਾ ਸਿੰਘ ਦੀ ਜਗ ਰਹੀ ਅਖੰਡ ਜੋਤ ਤੋਂ ਜੋਤੀ ਲੈ ਕੇ ਜੋਤ ਜਗਾ ਕੇ ਉਦਘਾਟਨ ਹੋਵੇਗਾ। ਇਸੇ ਵੇਲੇ ਉੱਘੇ ਸ਼ਾਸਤਰੀ ਗਾਇਕ ਪੰਡਿਤ ਰਾਜਨ ਮਿਸ਼ਰਾ ਤੇ ਸਾਜਨ ਮਿਸ਼ਰਾ ਸ਼ਾਸਤਰੀ ਗਾਇਕੀ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ। ਇਸ ਤੋਂ ਬਾਅਦ ਉਡੀਸ਼ਾ ਦੀ ਪ੍ਰਸਿੱਧ ਨਰਤਿਕੀ ਪਾਰਵਤੀ ਦੱਤਾ ਵਲੋਂ ਜੋਸ਼ੀਲੇ ਨਾਚ 'ਉਤਕਲ ਕਾਂਤੀ' ਦੀ ਪੇਸ਼ਕਾਰੀ ਕੀਤੀ ਜਾਵੇਗੀ। ਸਾਰੇ ਫੈਸਟੀਵਲ ਦੀ ਡਿਟੇਲ 19 ਫਰਵਰੀ ਦੀ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਹੈਰੀਟੇਜ ਮੇਲੇ ਦੇ ਉਦਘਾਟਨ ਮੌਕੇ ਪਦਮ ਭੂਸ਼ਨ ਪੰਡਿਤ ਰਾਜਨ ਤੇ ਸਾਜਨ ਮਿਸ਼ਰਾ ਦੀ ਪੇਸ਼ਕਾਰੀ ਅਤੇ ਪਾਰਵਤੀ ਦੱਤਾ ਵੱਲੋਂ ਉਡੀਸ਼ਾ ਦੇ ਵਾਇਬਰੈਂਟ ਡਾਂਸ ਔਰਾ 'ਉਤਕਲ ਕਾਂਤੀ' ਦੀ ਪੇਸ਼ਕਾਰੀ ਕੀਤੀ ਜਾਵੇਗੀ। 20 ਫਰਵਰੀ ਦੀ ਸ਼ਾਮ ਨੂੰ 6.30 ਵਜੇ ਕਿਲਾ ਮੁਬਾਰਕ ਵਿਖੇ ਪਦਮ ਸ੍ਰੀ ਉਸਤਾਦ ਵਾਸਿਫ਼ਦੀਨ ਡਾਗਰ, ਉਸਤਾਦ ਨਿਸ਼ਾਤ ਖ਼ਾਨ, ਉਸਤਾਦ ਇਰਸ਼ਾਦ ਖ਼ਾਨ ਤੇ ਉਸਤਾਦ ਵਜਾਹਤ ਖ਼ਾਨ, ਸਿਤਾਰ, ਸੁਰਬਹਾਰ ਤੇ ਸਰੋਦ 'ਤੇ ਇਟਾਵਾ ਘਰਾਣਾ ਦੀ ਤਰਿਗਲ ਬੰਦੀ ਦੀ ਪੇਸ਼ਕਾਰੀ ਦੇਣਗੇ। ਜਦੋਂਕਿ ਇਸੇ ਦਿਨ ਸਵੇਰੇ 11 ਵਜੇ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਅਤੇ ਸਟੰਟ ਬਾਇਕਿੰਗ ਦੇ ਕਰਤੱਬ ਹੋਣਗੇ। [caption id="attachment_259036" align="aligncenter" width="300"]pti ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ[/caption] 21 ਫਰਵਰੀ ਨੂੰ ਸਵੇਰੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਰਾਸਤੀ ਸੈਰ (ਹੈਰੀਟੇਜ ਵਾਕ) ਸ਼ਾਮੀ ਸਮਾਧਾਂ ਤੋਂ ਸ਼ੁਰੂ ਹੋਵੇਗੀ ਜੋ ਕਿ ਛੱਤਾ ਨਾਨੂਮੱਲ ਤੋਂ ਹੁੰਦੇ ਹੋਏ, ਬਰਤਨ ਬਜ਼ਾਰ, ਰਜੇਸ਼ਵਰੀ ਸ਼ਿਵ ਮੰਦਰ, ਦਰਸ਼ਨੀ ਡਿਓੜੀ ਅਤੇ ਕਿਲਾ ਮੁਬਾਰਕ ਤੱਕ ਜਾਵੇਗੀ। ਸਵੇਰੇ 11 ਵਜੇ ਥਾਪਰ ਯੂਨੀਵਰਸਿਟੀ ਵਿਖੇ ਕਾਲਜ ਤੇ ਸਕੂਲਾਂ ਦੇ ਵਿਦਿਆਰਥੀਆਂ ਲਈ ਪਟਿਆਲਾ ਤੇ ਪੰਜਾਬ ਦੀ ਕਲਾ ਤੇ ਵਿਰਾਸਤ 'ਤੇ ਅਧਾਰਤ ਕੁਇਜ਼ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਲਈ ਨਗ਼ਦ ਇਨਾਮ ਦਿੱਤੇ ਜਾਣਗੇ। ਇਸੇ ਦੌਰਾਨ ਸ਼ਾਮ ਨੂੰ 6.30 ਵਜੇ ਪਟਿਆਲਾ ਘਰਾਣਾ ਦੀ ਗਾਇਕਾ ਸ੍ਰੀਮਤੀ ਕੌਸ਼ਿਕੀ ਚਕਰਬਰਤੀ ਵੱਲੋਂ ਸੰਗੀਤਕ ਪੇਸ਼ਕਾਰੀ ਤੇ ਪ੍ਰੀਤੀ ਪਟੇਲ-ਮਨੀਪੁਰੀ ਡਾਂਸ ਡਰਾਮਾ 'ਅਗਨੀ' ਦੀ ਦਿਲਕਸ਼ ਪੇਸ਼ਕਾਰੀ ਹੋਵੇਗੀ। 22 ਫਰਵਰੀ ਨੂੰ ਸਵੇਰੇ 11 ਵਜੇ ਬਾਰਾਂਦਰੀ ਬਾਗ 'ਚ ਫੁੱਲ ਅਤੇ ਭੋਜਨ ਉਤਸਵ ਮਨਾਇਆ ਜਾਵੇਗਾ ਅਤੇ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਦਮ ਭੂਸ਼ਨ ਪੰਡਿਤ ਵਿਸ਼ਵਾ ਮੋਹਨ ਭੱਟ ਵੱਲੋਂ ਮੋਹਨ ਵੀਨਾ ਤੇ ਰਾਜਸਥਾਨ ਦੇ ਮੰਗਨਿਆਰ ਮਿਊਜੀਸ਼ੀਅਨ ਵੱਲੋਂ ਸੰਗੀਤਕ ਪੇਸ਼ਕਾਰੀ ਅਤੇ ਰਮਾ ਵੈਦਿਆਨਾਥਨ ਵੱਲੋਂ ਭਾਰਤਨਾਟਿਅਮ ਨ੍ਰਿਤ ਦੀ ਪੇਸ਼ਕਾਰੀ ਦਿੱਤੀ ਜਾਵੇਗੀ। 23 ਫਰਵਰੀ ਨੂੰ ਸਵੇਰੇ 7.00 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਸਾਇਕਲ ਰੈਲੀ ਕੱਢੀ ਜਾਵੇਗੀ, ਜੋਕਿ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤ ਹੋਵੇਗੀ। ਜਦੋਂਕਿ 24 ਫਰਵਰੀ ਦੀ ਸ਼ਾਮ ਨੂੰ ਹੈਰੀਟੇਜ਼ ਫੈਸਟੀਵਲ ਦੀ ਸਮਾਪਤੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਐਨ.ਆਈ.ਐਸ. ਵਿਖੇ ਹਰਬਖ਼ਸ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ 'ਤੇ ਅਧਾਰਤ 'ਸਤਿਗੁਰ ਨਾਨਕ ਪ੍ਰਗਟਿਆ' ਲਾਇਟ ਐਂਡ ਸਾਊਂਡ ਪੈਨੋਰਮਾ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। [caption id="attachment_259038" align="aligncenter" width="300"]pti ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ[/caption] ਦੁਪਹਿਰ 12 ਵਜੇ ਪੋਲੋ ਗਰਾਊਂਡ ਵਿਖੇ ਇੱਕ ਨਵੀਂ ਤੇ ਦਿਲਚਸਪ ਖੇਡ ਸਾਇਕਲ ਪੋਲੋ ਕਰਵਾਈ ਜਾਵੇਗੀ। ਇਸੇ ਦਿਨ ਸ਼ਾਮ ਨੂੰ 6.30 ਵਜੇ ਵਾਈ.ਪੀ.ਐਸ. ਸਟੇਡੀਅਮ ਵਿਖੇ ਪੌਪ ਗਾਇਕ ਐਮੀ ਵਿਰਕ ਅਤੇ ਜਸਬੀਰ ਜੱਸੀ ਵੱਲੋਂ ਪੌਪ ਗਾਇਕੀ ਪੇਸ਼ ਕੀਤੀ ਜਾਵੇਗੀ। ਹੈਰੀਟੇਜ਼ ਫੈਸਟੀਵਲ ਦੀ ਸਮਾਪਤੀ ਵਾਲੇ ਦਿਨ 24 ਫਰਵਰੀ ਨੂੰ ਬਾਅਦ ਦੁਪਹਿਰ 2.30 ਵਜੇ ਸੰਗਰੂਰ ਰੋਡ 'ਤੇ ਸਥਿਤ ਨਿਊ ਪੋਲੋ ਗਰਾਊਂਡ (ਏਵੀਏਸ਼ਨ ਕਲੱਬ) ਵਿਖੇ ਪੋਲੋ ਦੇ ਮੈਚ ਹੋਣਗੇ ਅਤੇ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀਆਂ ਵੱਲੋਂ ਘੋੜਿਆਂ ਦੇ ਕਰਤੱਬ (ਟੈਂਟ ਪੈਗਿੰਗ) ਦਿਖਾਏ ਜਾਣਗੇ। ਜਦੋਂਕਿ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਸ੍ਰੀ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਸਤਿਗੁਰ ਨਾਨਕ ਪ੍ਰਗਟਿਆ ਲਾਇਟ ਐਂਡ ਸਾਊਂਡ ਪੈਨੋਰਮਾ ਹੋਵੇਗਾ। [caption id="attachment_259037" align="aligncenter" width="300"]pti ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਕਿਲ੍ਹਾ ਮੁਬਾਰਕ ਵਿਖੇ ਪਟਿਆਲਾ ਹੈਰੀਟੇਜ ਉਤਸਵ-2019' ਦਾ ਅੱਜ ਕਰਨਗੇ ਉਦਘਾਟਨ, ਦੇਖੋ ਤਸਵੀਰਾਂ[/caption] ਇਸ ਤੋਂ ਬਿਨ੍ਹਾਂ ਪਟਿਆਲਾ ਦੀ ਵਿਰਾਸਤ 'ਤੇ ਅਧਾਰਤ ਪੇਂਟਿੰਗ ਅਤੇ ਡਾਕ ਵਿਭਾਗ ਦੇ ਸਹਿਯੋਗ ਨਾਲ ਡਾਕ ਟਿਕਟਾਂ ਲਈ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਜਾਵੇਗਾ।ਇਸ ਤੋਂ ਬਿਨ੍ਹਾਂ ਇਸ ਉਤਸਵ ਦੌਰਾਨ ਫੋਟੋ ਗ੍ਰਾਫ਼ੀ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਜਦੋਂਕਿ ਸ਼ੀਸ਼ ਮਹਿਲ ਵਿਖੇ 19 ਫਰਵਰੀ ਤੋਂ 3 ਮਾਰਚ ਤੱਕ ਪੰਜਾਬ ਜੰਗਲੀ ਜੀਵ ਸਲਾਹਕਾਰੀ ਬੋਰਡ ਦੇ ਮੈਂਬਰ ਜਸਕਰਨ ਸੰਧੂ ਵੱਲੋਂ ਜੰਗਲੀ ਜੀਵ ਫੋਟੋਗ੍ਰਾਫ਼ੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜੋਕਿ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। -PTC News


Top News view more...

Latest News view more...