Sat, Apr 20, 2024
Whatsapp

ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

Written by  Jashan A -- December 31st 2018 09:17 PM
ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ,ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਸ਼ਹਿਰ ਵਾਸੀਆਂ ਲਈ ਫੇਫੜਿਆਂ ਦਾ ਕੰਮ ਕਰਦੇ ਬਾਰਾਂਦਰੀ ਬਾਗ ਵਿਖੇ ਪਿਛਲੇ ਕਰੀਬ 10 ਸਾਲਾਂ ਤੋਂ ਬੰਦ ਪਏ ਪਾਣੀ ਵਾਲੇ ਫ਼ੁਹਾਰਿਆਂ ਦਾ ਨਵੀਨੀਕਰਨ ਕਰਕੇ ਇਨ੍ਹਾਂ ਨੂੰ ਚਲਵਾ ਦਿੱਤਾ ਹੈ। [caption id="attachment_234905" align="aligncenter" width="300"]patiala ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ[/caption] ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਦੀ ਵਿਸ਼ੇਸ਼ ਦੇਖ ਰੇਖ ਹੇਠ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸ਼ਹਿਰ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੁੰਦਰ ਤੇ ਮਨਮੋਹਕ ਬਨਾਉਣ ਲਈ ਅਰੰਭੇ ਪ੍ਰਾਜੈਕਟ ਤਹਿਤ ਸ਼ਹਿਰ 'ਚ ਲੱਗੇ ਸਾਰੇ ਪੁਰਾਣੇ ਫ਼ੁਹਾਰੇ ਚਾਲੂ ਕੀਤੇ ਜਾ ਰਹੇ ਹਨ। [caption id="attachment_234906" align="aligncenter" width="300"]patiala ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ[/caption] ਇਨ੍ਹਾਂ ਸਮੁੱਚੇ ਪ੍ਰਾਜੈਕਟਾਂ ਦੀ ਨਿਗਰਾਨੀ ਕਰ ਰਹੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਸੁਪਨਾ ਸੀ ਕਿ ਇਸ ਪੁਰਾਤਨ ਤੇ ਇਤਿਹਾਸਕ ਸ਼ਹਿਰ ਨੂੰ ਸਭ ਤੋਂ ਸੋਹਣੇ ਤੇ ਸਾਫ਼ ਸੁਥਰੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇ, ਜਿਸ ਲਈ ਬਾਰਾਂਦਰੀ ਬਾਗ ਵਿਖੇ ਲੱਗੇ ਸਾਰੇ ਪੁਰਾਣੇ ਫ਼ੁਹਾਰੇ, ਜੋ ਕਿ ਬੰਦ ਪਏ ਸਨ, ਨੂੰ ਚਾਲੂ ਕਰਨ ਲਈ ਜਲ ਨਿਕਾਸ ਵਿਭਾਗ ਨੂੰ ਜਿੰਮਾ ਸੌਂਪਿਆ ਗਿਆ ਸੀ। ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ਪੁਲਸ ਦੇ ਜਵਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਦੀ ਤਿਆਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਹਿਲੇ ਪੜਾਅ ਹੇਠ ਬਾਰਾਂਦਰੀ ਬਾਗ 'ਚ ਲੱਗੇ ਤੇ ਬੰਦ ਪਏ 6 ਫ਼ੁਹਾਰਿਆਂ ਦਾ ਨਵੀਨੀਕਰਨ ਕਰਕੇ ਇਨ੍ਹਾਂ ਨੂੰ ਚਲਾ ਦਿੱਤਾ ਗਿਆ ਹੈ। ਇਨ੍ਹਾਂ ਫ਼ੁਹਾਰਿਆਂ ਨੂੰ ਨਵੀਂ ਦਿਖ ਪ੍ਰਦਾਨ ਕਰਦਿਆਂ ਖੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ ਤੇ ਰਾਤ ਸਮੇਂ ਇਹ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਕੇ ਇੱਥੇ ਸਵੇਰੇ-ਸ਼ਾਮ ਸੈਰ ਕਰਨ ਪੁੱਜਣ ਵਾਲਿਆਂ ਦਾ ਭਰਵਾਂ ਸਵਾਗਤ ਕਰਦੇ ਹਨ। [caption id="attachment_234907" align="aligncenter" width="300"]patiala ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ[/caption] ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਥੇ ਮਾਲ ਰੋਡ 'ਤੇ ਲੱਗੇ ਫ਼ੁਹਾਰਿਆਂ ਨੂੰ ਵੀ ਨਵੀਂ ਦਿੱਖ ਪ੍ਰਦਾਨ ਕਰਦਿਆਂ ਇਨ੍ਹਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੀ ਸੁੰਦਰਤਾ 'ਚ ਹੋਰ ਵੀ ਨਿਖਾਰ ਆਵੇਗਾ। ਇਸੇ ਦੌਰਾਨ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ. ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਮ ਬਹੁਤ ਜਲਦ ਨੇਪਰੇ ਚਾੜ੍ਹ ਦਿੱਤਾ ਜਾਵੇਗਾ। -PTC News


Top News view more...

Latest News view more...