Advertisment

ਹਾਈਵੇ 'ਤੇ ਟਰੱਕ ਡਰਾਈਵਰਾਂ ਨੂੰ ਰੋਕ ਪੈਸੇ ਲੁੱਟਣ ਵਾਲੇ ਗਿਰੋਹ ਦਾ ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

author-image
Jashan A
Updated On
New Update
ਹਾਈਵੇ 'ਤੇ ਟਰੱਕ ਡਰਾਈਵਰਾਂ ਨੂੰ ਰੋਕ ਪੈਸੇ ਲੁੱਟਣ ਵਾਲੇ ਗਿਰੋਹ ਦਾ ਪੁਲਿਸ ਨੇ ਇੰਝ ਕੀਤਾ ਪਰਦਾਫਾਸ਼
Advertisment
ਹਾਈਵੇ 'ਤੇ ਟਰੱਕ ਡਰਾਈਵਰਾਂ ਨੂੰ ਰੋਕ ਪੈਸੇ ਲੁੱਟਣ ਵਾਲੇ ਗਿਰੋਹ ਦਾ ਪੁਲਿਸ ਨੇ ਇੰਝ ਕੀਤਾ ਪਰਦਾਫਾਸ਼ ਪਟਿਆਲਾ : ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀਆ ਹਦਾਇਤਾਂ ਅਨੁਸਾਰ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਦੀ ਅਗਵਾਈ ਵਿੱਚ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਹਾਈਵੇ ਤੋਂ ਟਰੱਕਾਂ ਵਾਲਿਆਂ ਤੋ ਪੈਸੇ ਅਤੇ ਸੋਨਾ ਆਦਿ ਖੋਹ ਲੈਦੇ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਸਬੰਧ ਵਿੱਚ ਭਾਰਤ ਭੂਸ਼ਨ ਉਰਫ਼ ਗੁਸੀ ਪੁੱਤਰ ਟੇਕ ਚੰਦ ਵਾਸੀ ਮਕਾਨ ਨੰਬਰ 408 ਵਾਰਡ ਨੰਬਰ 15 ਮੁਹੱਲਾ ਮੱਛੀ ਹੱਟਾ ਚੋਕ ਸਮਾਣਾ ਥਾਣਾ ਸਿਟੀ ਸਮਾਣਾ ਅਤੇ ਅਮਿਤ ਕੁਮਾਰ ਉਰਫ਼ ਮੀਤੂ ਪੁੱਤਰ ਲੇਟ ਕੁਮਾਰ ਵਾਸੀ ਮਕਾਨ ਨੰਬਰ 115/15 ਰਾਮ ਲੀਲਾ ਮੰਦਿਰ ਦੀ ਬੈਕ ਸਾਇਡ ਸਮਾਣਾ ਥਾਣਾ ਸਿਟੀ ਸਮਾਣਾ ਨੂੰ ਸਮੇਤ ਅਪਾਚੇ (APPACHE) ਮੋਟਰਸਾਈਕਲ ਰੰਗ ਚਿੱਟਾ ਨੰਬਰ ਪੀਬੀ.11 ਸੀ.ਈ-0267 'ਤੇ ਕਾਬੂ ਕੀਤਾ ਗਿਆ। ਜਿਹਨਾਂ ਵੱਲੋ ਨਵੰਬਰ 2018 ਤੋ ਹੁਣ ਤੱਕ ਕਰੀਬ 11 ਵਾਰਦਾਤਾਂ ਕੀਤੀਆਂ ਗਈਆਂ ਹਨ। ਹੋਰ ਪੜ੍ਹੋ: ਮਨਜਿੰਦਰ ਸਿਰਸਾ ਨੇ ਪਾਕਿਸਤਾਨ ‘ਚ ਸਿੱਖਾਂ ‘ਤੇ ਹੁੰਦੇ ਤਸ਼ੱਦਦ ਦਾ ਮਾਮਲਾ ਸੁਸ਼ਮਾ ਸਵਰਾਜ ਕੋਲ ਉਠਾਇਆ ਮਨਦੀਪ ਸਿੰਘ ਸਿੱਧ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਕਰਾਈਮ ਮੁਕਤ ਪਟਿਆਲਾ ਦੇ ਤਹਿਤ ਜੋ ਖਾਸ ਮੁਹਿੰਮ ਚਲਾਈ ਹੋਈ ਹੈ, ਜਿਸ ਦੌਰਾਨ ਹੀ ਪਿਛਲੇ ਸਮੇਂ ਦੌਰਾਨ ਵੀ ਕਾਫ਼ੀ ਲੁੱਟਾਂ ਖੋਹਾਂ ਡਕੈਤੀਆਂ ਅਤੇ ਅੰਨੇ ਕਤਲਾਂ ਨੂੰ ਟਰੇਸ ਕਰਨ ਵਿਚ ਪਟਿਆਲਾ ਪੁਲਿਸ ਕਾਮਯਾਬ ਹੋਈ ਹੈ। ਸ. ਸਿੱਧੂ ਨੇ ਦੱਸਿਆ ਕਿ ਮਿਤੀ 21 ਦਸੰਬਰ ਨੂੰ ਏ.ਐਸ.ਆਈ. ਜਸਪਾਲ ਸਿੰਘ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਤੇ ਪਸਿਆਣਾ ਦੀ ਪੁਲਿਸ ਪਾਰਟੀ ਵੱਲੋ ਅੰਡਰਬਿਰਜ ਪੁਲ ਸੇਰਮਾਜਰਾ ਵਿਖੇ ਨਾਕਾਬੰਦੀ ਦੌਰਾਨ ਮੁਖਬਰੀ ਦੇ ਆਧਾਰ 'ਤੇ, ਭਾਰਤ ਭੂਸ਼ਨ ਉਰਫ਼ ਗੁਸੀ ਅਤੇ ਅਮਿਤ ਕੁਮਾਰ ਉਰਫ਼ ਮੀਤੂ ਉਕਤ ਨੂੰ ਮੋਟਰਸਾਈਕਲ ਚਿੱਟੇ ਰੰਗ ਦੇ ਅਪਾਚੇ (APPACHE) ਨੰਬਰੀ ਪੀਬੀ.11 ਸੀ.ਈ-0267 ਪਰ ਕਾਬੂ ਕਰਕੇ ਮੁਕੱਦਮਾ ਨੰਬਰ 202 ਮਿਤੀ 09/12/2018 ਅ/ਧ 379 ਬੀ.ਹਿੰ:ਦਿੰ: ਥਾਣਾ ਪਸਿਆਣਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਜਿਹਨਾ ਨੇ ਪੁੱਛਗਿੱਛ ਦੌਰਾਨ ਇਹਨਾਂ ਵੱਲੋ ਪੰਜਾਬ ਤੇ ਹਰਿਆਣਾ ਵਿਚ ਲੁੱਟ ਖੋਹਾਂ ਦੀਆ 11 ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੈ। ਭਾਰਤ ਭੂਸਨ ਉਰਫ਼ ਗੁਸੀ ਦੇ ਖਿਲਾਫ਼ ਸਾਲ 2013 ਵਿੱਚ ਨਸ਼ੀਲੇ ਪਦਾਰਥ ਦਾ ਮੁਕੱਦਮਾ ਨੰਬਰ 208/2018 ਥਾਣਾ ਕੋਤਵਾਲੀ ਨਾਭਾ ਦਰਜ ਹੋਇਆ ਸੀ ਜਿਸ ਵਿਚ 10 ਸਾਲ ਦੀ ਸਜਾ ਹੋਈ ਸੀ ਹੁਣ ਇਹ ਜੇਲ ਵਿਚੋ ਜਮਾਨਤ 'ਤੇ ਆਇਆ ਹੈ। ਹੋਰ ਪੜ੍ਹੋ:ਸ਼ਹੀਦ ਸਿਮਰਦੀਪ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ ,ਮਾਂ ਨੇ ਸਿਹਰਾ ਬੰਨ੍ਹ ਕੇ ਕੀਤਾ ਅਲਵਿਦਾ ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆ ਨੇ ਪੁੱਛਗਿੱਛ 'ਤੇ ਦੱਸਿਆ ਕਿ ਉਹਨਾ ਨਵੰਬਰ 2018 ਤੋ ਹੁਣ ਤੱਕ ਮੋਟਰਸਾਇਕਲ ਅਪਾਚੇ (APPACHE) 'ਤੇ ਸਵਾਰ ਹੋਕੇ ਹਾਈਵੇ ਮੇਨ ਰੋਡ ਪਟਿਆਲਾ ਤੋ ਭਵਾਨੀਗੜ੍ਹ ਰੋਡ ਪਰ ਦਿਨ ਸਮੇਂ ਵਾਰਦਾਤਾਂ ਕੀਤੀਆ ਹਨ। ਜਿਹਨਾ ਵਿਚ ਬਾਈਪਾਸ ਹਾਈਵੇ ਪਟਿਆਲਾ ਤੋ ਭਵਾਨੀਗੜ੍ਹ ਰੋਡ 4 ਟਰੱਕ ਡਰਾਇਵਰਾ ਨੂੰ ਰੋਕ ਕੇ ਉਹਨਾ ਪਾਸੋ ਹਥਿਆਰਾ ਦੀ ਨੋਕ 'ਤੇ ਪੈਸੇ, ਈ.ਟੀ.ਐਮ ਅਤੇ ਸੋਨੇ ਦੀ ਛਾਪ ਦੀ ਖੋਹਾਂ ਕੀਤੀਆ ਹਨ ਅਤੇ ਇਹਨਾ ਨੇ ਕੁਝ ਡਰਾਈਵਰਾਂ ਤੋ ਖੋਹੇ ਹੋਏ ਏ.ਟੀ.ਟੈਮ ਦੇ ਕੋਡ ਲੈਕੇ ਕੁਝ ਪੈਸੇ ਵੀ ਕਢਵਾ ਲਏ ਸਨ ਅਤੇ ਇਕ ਵਾਰਦਾਤ ਇਨਾਂ ਵੱਲੋ ਚੀਕਾ ਤੋ ਸਮਾਣਾ ਰੋਡ ਪਰ ਡਰਾਇਵਰ ਪਾਸੋ ਪੈਸਿਆ ਦੀ ਖੋਹ ਕੀਤੀ ਹੈ। ਇਸ ਤੋ ਇਲਾਵਾ ਸਮਾਣਾ ਰੋਡ, ਪਾਸੀ ਰੋਡ ਪਟਿਆਲਾ, ਅਬਲੋਵਾਲ, ਮੱਲੋਮਾਜਰਾ ਅਤੇ ਸਰਹਿੰਦ ਤੋ ਅਰਬਨ ਅਸਟੇਟ ਬਾਈਪਾਸ ਜਾਦੇ ਵਿਅਕਤੀਆ ਨੂੰ ਰੋਕਕੇ ਉਹਨਾ ਪਾਸੋ ਪੈਸਿਆ ਦੀ ਖੋਹਾਂ ਕੀਤੀਆ ਬਾਰੇ ਮੰਨੇ ਹਨ, ਇਹਨਾ ਵੱਲੋ ਜਿਆਦਾ ਵਾਰਦਾਤਾ ਮੇਨ ਹਾਈਵੇ ਪਟਿਆਲਾ ਤੋ ਭਵਾਨੀਗੜ੍ਹ ਪਰ ਟਰੱਕ ਡਰਾਈਵਰਾਂ ਨੂੰ ਚਿੱਟੇ ਰੰਗ ਦੇ ਅਪਾਚੀ ਮੋਟਰਸਾਇਕਲ ਪਰ ਸਵਾਰ ਹੋਕੇ ਕੀਤੀਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਖੋਹ ਕੀਤੇ ਪੈਸਿਆ ਦੀ ਬਰਾਮਦਗੀ ਕਰਵਾਈ ਜਾ ਸਕੇ। ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਦੋਵੇ ਮੋਟਰਸਾਇਕਲ APPACHE 'ਤੇ ਸਵਾਰ ਹੋਕੇ ਦਿਨ ਸਮੇ ਹਾਈਵੇ 'ਤੇ ਜਾਦੇ ਸੀ ਤੇ ਹਾਈਵੇ 'ਤੇ ਜਾਂਦੇ ਟਰੱਕ ਡਰਾਇਵਰਾ ਤੇ ਹੋਰ ਵਹੀਕਲਾ ਪਰ ਜਾਂਦੇ ਵਿਅਕਤੀਆਂ ਨੂੰ ਆਪਣੇ ਆਪ ਨੂੰ ਸਿਵਲ ਕੱਪੜਿਆ ਵਿਚ ਪੁਲਿਸ ਕਰਮਚਾਰੀ ਦੱਸਕੇ ਰੋਕਕੇ, ਉਹਨਾਂ ਨੂੰ ਇਹ ਦੱਸਣਾ ਕਿ ਕਿਸੇ ਬੰਦੇ ਦੇ ਪੈਸਿਆ ਵਾਲਾ ਪਰਸ ਡਿੱਗ ਪਿਆ ਸੀ ਜੋ ਤੁਹਾਡੇ ਪਾਸ ਹੈ ਚੈਕ ਕਰਾਊ, ਪੈਸਿਆ ਪਰ ਬੈਕ ਦੀ ਮੋਹਰ ਲੱਗੀ ਹੈ ਜਦੋ ਉਹ ਵਿਅਕਤੀ ਆਪਣਾ ਪਰਸ ਕੱਢਕੇ ਪੈਸੇ ਦਿਖਾਉਦਾ ਸੀ ਤਾਂ ਇਹ ਉਹਨਾ ਦੇ ਪਰਸ ਖੋਹਕੇ ਮੋਕਾ ਤੋ ਫਰਾਰ ਹੋ ਜਾਦੇ ਸੀ। ਇਸ ਤਰਾ ਹੀ ਸੋਨੇ ਦੀ ਚੀਜਾਂ ਬਾਰੇ ਡਰਾਇਵਰ ਨੂੰ ਕਹਿ ਦਿੰਦੇ ਸੀ ਕਿ ਇਹ ਲੁੱਟੀਆ ਹੋਈਆ ਨੇ ਇਸ ਤੇ ਮੋਹਰਾ ਚੈਕ ਕਰਵਾਓੁ, ਦੇ ਬਹਾਨੇ ਖੋਹ ਕੇ ਫਰਾਰ ਹੋ ਜਾਦੇ ਸੀ। -PTC News-
punjabi-news latest-punjabi-news patiala-news latest-patiala-news news-in-punjabi
Advertisment

Stay updated with the latest news headlines.

Follow us:
Advertisment